ਪੰਜਾਬ ਸਰਕਾਰ ਵੱਲੋਂ ਕਿਸਾਨੀ ਕਰਜੇ ਦੀ ਲਿਮਿਟ ਨਿਰਧਾਰਿਤ ਕਰਨ ਲਈ ਨਵਾਂ ਕਾਨੂੰਨ ਲਿਆਉਣ ਦੀ ਤਿਆਰੀ

ਚੰਡੀਗੜ੍ਹ :  ਪੰਜਾਬ ਸਰਕਾਰ ਵੱਲੋਂ ਕਿਸਾਨੀ ਕਰਜੇ ਦੀ ਲਿਮਿਟ ਨਿਰਧਾਰਿਤ ਕਰਨ ਲਈ ਨਵਾਂ ਕਾਨੂੰਨ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸਦੇ ਤਹਿਤ ਆੜਤੀਆ ਪ੍ਰਣਾਲੀ ਤੇ ਹੋਰ ਕਰਜਾ ਦੇਣ ਵਾਲੀਆਂ ਸੰਸਥਾਵਾਂ ਨੂੰ ਰੈਗੂਲੇਟ ਕੀਤਾ ਜਾਏਗਾ । ਚੰਡੀਗੜ੍ਹ ਪੰਜਾਬ ਭਵਨ ਵਿੱਚ ਹੋਈ ਕੈਬਨਿਟ ਸਬ-ਕਮੇਟੀ ਦੀ ਬੈਠਕ ਚ ਿੲਸ ਬਾਰੇ ਵਿਚਾਰ ਚਰਚਾ ਕੀਤੀ ਗਈ ਕਿ ਿੲੱਕ ਅਜਿਹਾ ਕਾਨੂੰਨ ਲਿਆਂਦਾ ਜਾਵੇ ਜਿਸਦੇ ਤਹਿਤ ਤੇ ਿੲਹ ਯਕੀਨੀ ਬਣਾਇਆ ਜਾਵੇ ਕਿ ਆੜਤੀਏ ਜਾਂ ਕਰਜਾ ਦੇਣ ਵਾਲੀਆਂ ਹੋਰ ਸੰਸਥਾਵਾਂ ਕਿਸਾਨਾਂ ਦੀ ਵੱਧ ਤੋਂ ਵੱਧ ਕਿੰਨਾ ਕਰਜਾ ਦੇਣ ਿੲਸਦੀ ਲਿਮਿਟ ਨਿਰਧਾਰਿਤ ਕੀਤੀ ਜਾਵੇ । ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਕਰਜੇ ਦੇ ਜਾਲ ਵਿਚੋਂ ਬਾਹਰ ਕੱਢਣ ਲਈ ਪੂਰੀ ਤਰਾਂ ਗੰਭੀਰ ਹੈ ਜਿਸਦੇ ਕਈ ਕੇਂਦਰ ਸਰਕਾਰ ਕੋਲ 10 ਹਜਾਰ ਕਰੋੜ ਦਾ ਕਰਜਾ ਲਿਮਿਟ ਵਧਾਉਣ ਦੀ ਸਿਫਾਰਸ਼ ਕੀਤੀ ਗਈ ਹੈ ਜਿਸਨਾਲ ਕਿਸਾਨਾਂ ਨੂੰ ਰਾਹਤ ਦਿੱਤੀ ਜਾ ਸਕੇ । ਨਾਲ ਹੀ ੳੁਹਨਾਂ ਕਿਹਾ ਕਿ ਅੱਗੇ ਤੋਂ ਵੀ ਕਿਸਾਨ ਕਰਜੇ ਦੇ ਜਾਲ ਵਿੱਚ ਨਾਂ ਫਸਣ ਿੲਸਦੇ ਲੲੀ ਕਾਨੂੰਨ ਲਿਅਾੳੁਣ ਬਾਰੇ ਵਿਚਾਰ ਚਰਚਾ ਸਬ-ਕਮੇਟੀ ਦੀ ਬੈਠਕ ਦਾ ਮੁੱਖ ੲੇਜੰਡਾ ਰਿਹਾ । ਬੈਠਕ ਵਿੱਚ ਕੈਬਨਿਟ ਸਬ-ਕਮੇਟੀ ਦੇ ਤਿੰਨ ਮੈਂਬਰਾਂ ਮਨਪ੍ਰੀਤ ਬਾਦਲ, ਨਵਜੋਤ ਸਿੰਘ ਸਿੱਧੂ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੋਂ ਿੲਲਾਵਾ ਰਾਣਾ ਗੁਰਜੀਤ ਸਿੰਘ, ਰਾਣਾ ਗੁਰਮੀਤ ਸਿੰਘ ਸੋਢੀ ਤੇ ਪੰਜਾਬ ਫਾਰਮਰਜ ਕਮਿਸ਼ਨ ਦੇ ਚੇਅਰਮੈਨ ਅਜੈਵੀਰ ਜਾਖੜ ਵੀ ਮੌਜੂਦ ਸਨ ।

Be the first to comment

Leave a Reply