ਪੰਜਾਬ-ਹਰਿਆਣਾ ਦੀਆਂ ਹੱਦਾਂ ‘ਤੇ ਡਟੇ ਇਨੈਲੋ ਵਰਕਰ

ਚੰਡੀਗੜ੍ਹ, -: ਐਸ.ਵਾਈ.ਐਲ ਮੁੱਦੇ ‘ਤੇ ਪੰਜਾਬ ਦੇ ਵਾਹਨਾਂ ਦਾ ਹਰਿਆਣਾ ‘ਚ ਦਾਖਿਲਾ ਰੋਕਣ ਦੇ ਐਲਾਨ ਦੇ ਤਹਿਤ ਇਨੈਲੋ ਵਰਕਰਾਂ ਨੇ ਪੰਜਾਬ ਨਾਲ ਲਗਦੇ ਸਾਰੇ ਐਂਟਰੀ ਪੁਆਂਇਟ ਬੰਦ ਕੀਤੇ ਹੋਏ ਨੇ। ਇਨੈਲੋ ਨੇਤਾ ਅਭੈ ਚੋਟਾਲਾ ਵੱਖ-ਵੱਖ ਥਾਵਾਂ ਤੇ ਪਾਰਟੀ ਵਰਕਰਾਂ ਨੂੰ ਮਿਲ ਰਹੇ ਨੇ ਤੇ ਹਰ ਐਂਟਰੀ ਪੁਆਇੰਟ ‘ਤੇ ਵਰਕਰਾਂ ਦੀ ਅਗਵਾਈ ਕਰਨ ਦਾ ਜਿੰਮਾ ਪਾਰਟੀ ਦੇ ਸੀਨੀਅਰ ਨੇਤਾਵਾਂ ਨੂੰ ਸੌਂਪਿਆ ਗਿਆ ਹੈ । ਇਨੈਲੋ ਵੱਲੋਂ ਵੱਡਾ ਰੋਸ ਪ੍ਰਦਰਸ਼ਨ ਸ਼ੰਭੂ ਬੈਰੀਅਰ ਤੇ ਕੀਤਾ ਜਾ ਰਿਹਾ ਹੈ ਜਿਸ ਦੀ ਅਗਵਾਈ ਸਾਂਸਦ ਦੁਸ਼ਯੰਤ ਚੌਟਾਲਾ ਕਰ ਰਹੇ ਨੇ । ਪੰਜਾਬ ਪੁਲਿਸ ਵੱਲੋਂ ਵੀ ਇਸ ਸਬੰਧ ਵਿੱਚ ਹਰਿਆਣਾ ਦੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪਹਿਲਾਂ ਹੀ ਰਣਨੀਤੀ ਤਿਆਰ ਕਰ ਲਈ ਗਈ ਸੀ ਜਿਸਦੇ ਤਹਿਤ ਪੰਜਾਬ ਦੀਸ਼ਾਂ ਗੱਡੀਆਂ ਨੂੰ ਇੱਕ ਕਿਲੋਮੀਟਰ ਪਹਿਲਾਂ ਹੀ ਰੋਕ ਲਿਆ ਗਿਆ ਹੈ । ਸ਼ੰਭੂ ਬੈਰੀਅਰ ਤੇ ਪੱਤਰਕਾਰਾਂ ਨਾਲ ਗੱਲਬਾਤ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਉਹਨਾਂ ਦਾ ਮਕਸਦ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਹੈ ਉਹ ਤਾਂ ਪੰਜਾਬ ਤੋਂ ਹਰਿਆਣਾ ਅਉਣ ਵਾਲੇ ਯਾਤਰੀਆਂ ਨੂੰ ਫੁੱਲ ਭੇਂਟ ਕਰਕੇ ਆਪਣਾ ਸੂਬੇ ਦੇ ਹੱਕਾਂ ਦੀ ਮੰਗ ਕਰ ਰਹੇ ਨੇ । ਫਿਲਹਾਲ ਇਨੈਲੋ ਨੇ ਦੁਪਹਿਰ 3 ਵਜੇ ਤੱਕ ਆਪਣੇ ਪ੍ਰਦਰਸ਼ਨ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ ।

Be the first to comment

Leave a Reply