ਪੰਜ ਮੁੱਦਿਆਂ ਨੂੰ ਛੱਡ ਕੇ BCCI ਨੇ ਸਵੀਕਾਰ ਕੀਤੀਆਂ ਲੋਢਾ ਕਮੇਟੀ ਦੀਆਂ ਸਿਫਾਰਿਸ਼ਾਂ

ਨਵੀਂ ਦਿੱਲੀ  –  ਬੀ.ਸੀ.ਸੀ.ਆਈ. ਨੇ ਬੁੱਧਵਾਰ ਆਪਣੀ ਆਮ ਸਭਾ ਦੀ ਵਿਸ਼ੇਸ਼ ਬੈਠਕ (ਐੱਸ.ਜੀ.ਐੱਮ.) ‘ਚ ਪੰਜ ਵਿਵਾਦਪੂਰਨ ਮੁੱਦਿਆਂ ਨੂੰ ਛੱਡ ਕੇ ਲੋਢਾ ਕਮੇਟੀ ਦੇ ਬਾਕੀ ਸਿਫਾਰਿਸ਼ਾਂ ਨੂੰ ਸਵੀਕਾਰ ਕਰ ਲਿਆ। ਬੀ.ਸੀ.ਸੀ.ਆਈ. ਦੇ ਕਾਰਜਕਾਰੀ ਸਕੱਤਰ ਅਮਿਤਾਬ ਚੌਧਰੀ ਨੇ ਕਿਹਾ ਕਿ ਬੀ.ਸੀ.ਸੀ.ਆਈ. ਨੇ ਪੰਜ ਮੁੱਦਿਆਂ ਨੂੰ ਛੱਡ ਕੇ ਲੋਢਾ ਕਮੇਟੀ ਦੇ ਸੁਧਾਰਵਾਦੀ ਕਦਮਾਂ ਨੂੰ ਸਵੀਕਾਰ ਕਰ ਲਿਆ ਹੈ। ਜਿਨ੍ਹਾ ਸੁਧਾਰਵਾਦੀ ਕਦਮਾਂ ਨੂੰ ਲਾਗੂ ਨਹੀਂ ਕੀਤਾ ਗਿਆ ਹੈ ਉਨ੍ਹਾ ‘ਚ ਇਕ ਸੂਬਾ-ਇਕ ਵੋਟ, ਚੋਣ ਪੈਨਲ ਦਾ ਆਕਾਰ, ਸ਼ਿਖਰ ਪ੍ਰੀਸ਼ਦ ਦਾ ਆਕਾਰ ਅਤੇ ਅਧਿਕਾਰੀ ਦੀ ਉਮਰ ਅਤੇ ਕਾਰਜਕਾਲ ਦੀ ਸੀਮਾ ਸ਼ਾਮਲ ਹੈ। ਸੁਪਰੀਮ ਕੋਰਟ ਦੇ ਇਕ ਸਾਲ ਤੋਂ ਵੀ ਜ਼ਿਆਦਾ ਸਮੇਂ ਪਹਿਲੇ ਬੀ.ਸੀ.ਸੀ.ਆਈ. ਨੂੰ ਜਸਟਿਸ ਲੋਢਾ ਕਮੇਟੀ ਦੀ ਸਿਫਾਰਿਸ਼ਾਂ ਨੂੰ ਲਾਗੂ ਕਰਨ ਦਾ ਅਦੇਸ਼ ਦਿੱਤਾ ਸੀ। ਇਸ ਹਫਤੇ ਸੁਪਰੀਮ ਕੋਰਟ ਨੇ ਬੀ.ਸੀ.ਸੀ.ਆਈ. ਦੇ ਸਾਬਕਾ ਅਧਿਕਾਰੀਆਂ ਐੱਨ. ਸ਼੍ਰੀਨਿਵਾਸਨ ਅਤੇ ਨਿਰੰਜਨ ਸ਼ਾਹ ਨੂੰ ਵੀ ਬੋਰਡ ਬੈਠਕ ‘ਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਸੀ। ਇਨ੍ਹਾਂ ਦੋਵਾਂ ਦੀ ਉਮਰ 70 ਸਾਲ ਤੋਂ ਜ਼ਿਆਦਾ ਹੈ ਲੋਢਾ ਕਮੇਟੀ ਦੀ ਸਿਫਾਰਿਸ਼ਾਂ ਦੇ ਤਹਿਤ ਦੋਵਾਂ ਬੀ.ਸੀ.ਸੀ.ਆਈ. ਅਯੋਗ ਅਫਸਰ ਹਨ।

Be the first to comment

Leave a Reply