ਪੰਜ ਲੜਕੀਆਂ ਨਾਲ ਇਸ਼ਕ ਲੜਾ ਰਿਹਾ ਸੀ ਅਧਿਕਾਰੀ, ਫੜਿਆ ਵਟਸਐਪ ਹੈਕ ਕਰਕੇ

ਇੰਦੌਰ—ਸਕੂਲ ਡਵੈਲਪਮੈਂਟ ਸੰਸਥਾ ਦਾ ਅਧਿਕਾਰੀ ਪੰਜ ਲੜਕੀਆਂ ਨਾਲ ਇਸ਼ਕ ਲੜਾ ਰਿਹਾ ਸੀ। ਇਕ ਨੂੰ ਉਸ ‘ਤੇ ਸ਼ੱਕ ਹੋਇਆ ਤਾਂ ਵਟਸਐਪ ਹੈਕ ਕਰਕੇ ਪੰਜਾਂ ਦੀ ਚੈਟਿੰਗ ਪੜ੍ਹ ਲਈ। ਲੜਕੀ ਨੇ ਉਸ ਨੂੰ ਚੈਟ ਦਿਖਾਈ ਤਾਂ ਅਧਿਕਾਰੀ ਨੇ ਡਾਟਾ ਚੋਰੀ ਦਾ ਦੋਸ਼ ਲਗਾਇਆ। ਇਕ ਲੜਕੀ ਦੇ ਰਾਹੀਂ ਮਹਿਲਾ ਥਾਣੇ ‘ਚ ਸ਼ਿਕਾਇਤ ਵੀ ਕਰਵਾ ਦਿੱਤੀ। ਲੜਕੀ ਚਾਰ ਹੋਰ ਦੇ ਨਾਲ ਥਾਣੇ ਪਹੁੰਚੀ ਤਾਂ ਕਿੱਸਾ ਸੁਣ ਸਾਰੇ ਦੰਗ ਰਹਿ ਗਏ।
ਮੂਸਾਖੇੜੀ ਸਥਿਤ ਇਕ ਸਕੂਲ ਡਵੈਲਪਮੈਂਟ ਸੈਂਟਰ ਦਾ ਕੰਮਕਾਜ ਰਾਹੁਲ ਥਾਪਕ ਸੰਭਾਲਦਾ ਹੈ। ਸੈਂਟਰ ‘ਤੇ ਕੰਮ ਕਰਨ ਵਾਲੀ ਇਕ ਔਰਤ ਨੇ ਉਸ ਦੇ ਖਿਲਾਫ ਮਹਿਲਾ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਦੱਸਿਆ ਕਿ ਰਾਹੁਲ ਨਾਲ ਉਸ ਦੀ ਦੋਸਤੀ ਹੈ। ਦੋਵੇਂ ਮਿਲਦੇ ਸੀ। ਉਹ ਉਸ ਨਾਲ ਮੋਬਾਇਲ ਚੈਟ ਵੀ ਕਰਦਾ ਸੀ। ਕੁਝ ਦਿਨ ਪਹਿਲਾਂ ਸੈਂਟਰ ‘ਚ ਕੰਮ ਕਰਨ ਵਾਲੀਆਂ ਤਿੰਨ-ਚਾਰ ਲੜਕੀਆਂ ਨੇ ਦੱਸਿਆ ਕਿ ਰਾਹੁਲ ਦਾ ਉਨ੍ਹਾਂ ਨਾਲ ਅਫੇਅਰ ਹੈ। ਲੜਕੀ ਨੂੰ ਉਨ੍ਹਾਂ ਦੀਆਂ ਗੱਲਾਂ ‘ਤੇ ਸ਼ੱਕ ਹੋਇਆ। ਮੌਕਾ ਦੇਖ ਕੇ ਲੜਕੀ ਨੇ ਰਾਹੁਲ ਦਾ ਵਟਸਐਪ ਹੈਕ ਕਰ ਲਿਆ।
ਲੜਕੀ ਨੇ ਰਾਹੁਲ ਵੱਲੋਂ ਕੀਤੀ ਗਈ ਚੈਟ ਪੜ੍ਹੀ। ਉਹ ਹੋਰ ਲੜਕੀਆਂ ਨਾਲ ਉਸੇ ਤਰ੍ਹਾਂ ਗੱਲਾਂ ਕਰਦਾ ਸੀ, ਜਿਵੇ ਉਸ ਦੇ ਨਾਲ ਕਰਦਾ ਸੀ। ਲੜਕੀ ਨੇ ਗੁੱਸੇ ‘ਚ ਆ ਕੇ ਉਸ ਦੀ ਚੈਟਿੰਗ ਜਨਤਾ ਦੇ ਸਾਹਮਣੇ ਕਰ ਦਿੱਤੀ। ਇਸ ‘ਤੇ ਰਾਹੁਲ ਨੇ ਕੰਪਨੀ ਦੀ ਇਕ ਮਹਿਲਾ ਅਧਿਕਾਰੀ ਨਾਲ ਲੜਕੀ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ।