ਪੰਡਯਾ ਦਾ ਇਹ ਸ਼ਾਟ ਲੈ ਸਕਦਾ ਸੀ ਅੰਪਾਇਰ ਦੀ ਜਾਨ

ਨਵੀਂ ਦਿੱਲੀ— ਭਾਰਤ ਅਤੇ ਸ਼੍ਰੀਲੰਕਾ ਦੇ ਦੂਸਰੇ ਟੈਸਟ ਮੈਚ ਦੇ ਦੂਸਰੇ ਦਿਨ ਇਕ ਇਸ ਤਰ੍ਹਾਂ ਦੀ ਘਟਨਾ ਦੇਖਣ ਨੂੰ ਮਿਲੀ ਜਿਸ ਨੂੰ ਦੇਖਦੇ ਹੀ ਸਾਹ ਰੁੱਕ ਗਿਆ। ਇਹ ਘਟਨਾ ਉਸ ਸਮੇਂ ਹੋਈ ਜਦੋਂ ਸਟਰਾਈਕ ‘ਤੇ ਭਾਰਤੀ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਯਾ ਮੌਜੂਦ ਸੀ। ਨਾਨ ਸਟਰਾਈਕ ਐਂਡ ‘ਤੇ ਰਿਧੀਮਾਨ ਸਾਹਾ। ਹਾਰਦਿਕ ਪੰਡਯਾ ਨੇ ਗੇਂਦਬਾਜ਼ ਪੁਸ਼ਪਾਕੁਮਾਰਾ ਦੀ ਗੇਂਦ ‘ਤੇ ਇਕ ਇਸ ਤਰ੍ਹਾਂ ਦਾ ਸ਼ਾਟ ਲਗਾਇਆ ਜਿਸ ਨਾਲ ਅੰਪਾਇਰ ਦੇ ਬੁਰੀ ਤਰ੍ਹਾਂ ਸੱਟ ਲੱਗ ਸਕਦੀ ਸੀਹਾਰਦਿਕ ਵਲੋਂ ਇਸ ਤਰ੍ਹਾ ਦਾ ਸ਼ਾਟ ਖੇਡਿਆ ਕਿ ਸਿੱਧੀ ਗੇਂਦ ਅੰਪਇਰ ਵੱਲ ਚੱਲ ਗਈ। ਉਹ ਤਾਂ ਸ਼ੁਕਰ ਹੈ ਕਿ ਰੋਡ ਟਕਰ ਨੇ ਮੌਕਾ ਰਹਿੰਦੇ ਖੁਦ ਨੂੰ ਗੇਂਦ ਦੀ ਲਾਈਨ ਤੋਂ ਹੱਟ ਗਏ। ਨਹੀਂ ਤਾਂ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਸਕਦੇ ਸੀ। ਇਸ ਤੋਂ ਬਾਅਦ ਰੋਡ ਟਕਰ ਨੇ ਪੰਡਯਾ ਨੂੰ ਮਜ਼ਾਕੀ ਅੰਦਾਜ਼ ‘ਚ ਸਮਝਾਕੇ ਦੱਸਿਆ ਕਿ ਸਥੀਤੀ ਕਿੰਨੀ ਗੰਭੀਰ ਹੋ ਸਕਦੀ ਸੀ। ਨਾਲ ਹੀ ਖਿਡਾਰੀ ਵੀ ਖੁਸ਼ ਹੋਣ ਲੱਗੇ ਪਰ ਇਸ ਦੇ ਨਾਲ ਹੀ ਭਾਰਤੀ ਟੀਮ ਦੇ ਖਾਤੇ ‘ਚ 4 ਦੌੜਾਂ ਜੁੜ ਗਈਆਂ। ਹਾਰਦਿਕ ਪੰਡਯਾ ਦੂਸਰੇ ਦਿਨ 20 ਦੌੜਾਂ ‘ਤੇ ਆਊਟ ਹੋ ਗਏ।।

Be the first to comment

Leave a Reply