ਪੰਥ ਦਾ ਦਰਦ ਰੱਖਣ ਵਾਲੇ ਸਮੂਹ ਪੰਜਾਬੀਆਂ ਵਾਸਤੇ ਫਿਰ ਪਰਖ ਦੀ ਘੜੀ । ਸ਼੍ਰੌਮਣੀ ਅਕਾਲੀ ਦਲ ਅਮ੍ਰਿੰਤਸਰ ਯੂਰਪ।

ਪੈਰਿਸ – ਪੰਜਾਬ ਦੇ ਜਿਲਾ ਗੁਰਦਾਸਪੁਰ ਦੀ ਪਾਰਲੀਮੈਂਟ ਦੀ ਜ਼ਿਮਨੀ ਚੋਣ 11 ਅਕਤੂਬਰ ਨੂੰ ਹੋਣ ਜਾ ਰਹੀ ਹੈ। ਜਿਥੇ ਕਾਂਗਰਸ, ਬਾਦਲ ਬੀਜੇਪੀ ਅਤੇ ਆਮ ਆਦਮੀ ਪਾਰਟੀ ਚੋਣ ਮੈਦਾਨ ਵਿੱਚ ਹਨ ਉਥੇ ਸ਼੍ਰੌਮਣੀ ਅਕਾਲੀ ਦਲ ਅਮਿ੍ੰਤਸਰ ਪਾਰਟੀ ਵੱਲੋਂ ਸ. ਕੁਲਵੰਤ ਸਿੰਘ ਮਝੈਲ ਨੂੰ ਮੈਦਾਨ ਵਿੱਚ ਉਤਾਰਿਆ ਹੈ। ਜੇਕਰ ਕਾਂਗਰਸ ਦੇ ਸਿੱਖ ਵਿਰੋਧੀ ਇਤਿਹਾਸ ਨੂੰ ਵੇਖੀਏ ਤਾਂ ਉਸ ਵੱਲੋਂ  ਸਾਬਕਾ ਸਪੀਕਰ, ਕੈਬਨਿਟ ਮਨੀਸਟਰ, ਰਾਜਪਾਲ ਆਦਿ ਉੱਚ ਅਹੁਦਿਆਂ ਤੇ ਪਹੁੰਚੇ ਸ਼੍ਰੀ ਬਲਰਾਮ ਜਾਖੜ ਦੇ ਪੁੱਤਰ ਸੁਨੀਲ ਜਾਖੜ ਨੂੰ ਬਾਹਰਲੇ ਇਲਾਕੇ ਵਿੱਚੋਂ ਲਿਆ ਕੇ ਉਮੀਦਵਾਰ ਬਣਾਇਆ ਹੈ ਜਾਖੜ ਪ੍ਰੀਵਾਰ ਦੀ ਪੰਜਾਬ ਵਿਰੋਧੀ ਸੋਚ ਨੂੰ ਕਿਹੜਾ ਪੰਜਾਬ ਦਰਦੀ ਨਹੀਂ ਸਮਝਦਾ। ਸਿੱਖਾਂ ਪ੍ਰਤੀ ਨਫ਼ਰਤ ਦੇ ਮੁੱਖ ਪਾਤਰ ਰਹੇ ਹਨ। ਉਸੇ ਤਰਾਂ ਬੀਜੇਪੀ ਨੇ ਰਾਮ ਰਹੀਮ ਦੇ ਚਾਚੇ ਰਾਮਦੇਵ ਦੇ ਚੇਲੇ ਸਵਰਨ ਸਲਾਰੀਆਂ ਨੂੰ ਚੋਣਾਂ ਵਿੱਚ ਖੜਾ ਕੀਤਾ ਹੈ ਜਿਸ ਦੀ ਰਾਮਦੇਵ ਨਾਲ ਵਿਉਪਾਰਕ ਭਾਈਵਾਲੀ ਹੈ ਅਤੇ ਹਿੰਦੂ ਕੱਟੜਤਾ ਦਾ ਵੱਡਾ ਹਮਾਇਤੀ ਹੈ। ਉਧਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰੇਸ਼ ਖਜੂਰੀਆ ਦਾ ਪਿਛੋਕੜ ਬਾਹਰ ਦਾ ਹੈ ਪੰਜਾਬ ਨਾਲ ਉਸ ਦਾ ਸੰਬੰਧ ਨਹੀਂ ਹੈ ਆਮ ਅਦਮੀ ਪਾਰਟੀ ਦੇ ਮਾਝੇ ਜ਼ੋਨ ਦੇ ਕਨਵੀਨਰ ਕਵਲਪ੍ਰੀਤ ਸਿੰਘ ਕਾਕੀ ਜਿਸ ਨੇ ਜਨਤਕ ਤੌਰ ਤੇ ਮੰਨਿਆ ਹੈ ਕਿ ਪਾਰਟੀ ਆਦੇਸ਼ ਮੁਤਾਬਕ ਉਮੀਦਵਾਰ ਕੋਈ ਸਿੱਖ ਚਿਹਰਾ ਨਹੀਂ ਹੋਣਾ ਚਾਹਿਦਾ, ਜੋ ਆਮ ਆਦਮੀ ਦੀ ਹਾਈਕਮਾਂਡ ਦੀ ਸਿੱਖਾਂ ਪ੍ਰਤੀ ਨਫ਼ਰਤ ਨੂੰ ਉਜਾਗਰ ਕਰਦੀ ਹੈ। ਸ. ਕਾਕੀ ਨੇ ਧਰਮਵੀਰ ਗਾਂਧੀ, ਸ. ਹਰਿੰਦਰ ਸਿੰਘ ਖਾਲਸਾ ਅਤੇ ਹੋਰਾਂ ਵਾਂਗ ਆਪਣੀ ਜ਼ਮੀਰ ਦੀ ਅਵਾਜ਼ ਨੂੰ ਪਛਾਣਦੇ ਹੋਵੇ ਪਾਰਟੀ ਤੋਂ ਅਸਤੀਫ਼ਾ ਦਿੱਤਾ ਹੈ ਅਸੀਂ ਉਸ ਦੀ ਕਦਰ ਕਰਦੇ ਹਾਂ।
ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਉਮੀਦਵਾਰ ਸ. ਕੁਲਵੰਤ ਸਿੰਘ ਮਝੈਲ ਜੋ ਗੁਰਦਾਸਪੁਰ ਨਾਲ ਸਬੰਧਤ ਹੈ ਅਤੇ ਭਾਰਤ ਵਿੱਚ ਘੱਟ ਗਿਣਤੀ, ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਨਾਲ ਸਬੰਧਤ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣਾ ਹੈ ਤਾਂ ਸ. ਕੁਲਵੰਤ ਸਿੰਘ ਮਝੈਲ ਨੂੰ ਵੋਟਾਂ ਪਾ ਕੇ ਪਾਰਲੀਮੈਂਟ ਵਿੱਚ ਭੇਜੋ। ਤਾਂ ਕਿ ਹਿੰਦੂ ਕੱਟੜ ਜਮਾਤਾਂ ਨੂੰ ਪਤਾ ਲੱਗ ਸਕੇ ਕਿ ਦੇਸ਼ ਦਾ ਨਾਂ ਹਿੰਦੁਸਤਾਨ ਨਹੀਂ ਬਲਕਿ ਬਹੁ-ਕੌਮੀ ਭਾਰਤ ਹੈ। ਜਿੱਥੇ ਹਰ ਨਸਲ, ਭਾਸ਼ਾ, ਧਰਮ, ਸਭਿਆਚਾਰਾਂ ਦਾ ਵਾਸਾ ਹੈ। ਸੋ ਅਸੀਂ ਸ੍ਰੋਮਣੀ ਅਕਾਲੀ ਅੰਮ੍ਰਿਤਸਰ ਫਰਾਂਸ  ਦੇ ਪ੍ਰਧਾਨ ਸ. ਚੈਨ ਸਿੰਘ, ਸ. ਪਰਮਜੀਤ ਸਿੰਘ ਸੋਹਲ, ਸ. ਦਲਵਿੰਦਰ ਸਿੰਘ ਘੁੰਮਣ, ਸ. ਹਰਜਾਪ ਸਿੰਘ, ਸ. ਪ੍ਰੀਤਮ ਸਿੰਘ ਮਲਸੀਆਂ , ਸ. ਜਗਜੀਤ ਸਿੰਘ ਚੀਮਾ, ਸ. ਜਸਪਾਲ ਸਿੰਘ ਪੰਨੂੰ, ਸ.  ਸੁਖਜਿੰਦਰ ਸਿੰਘ  ਸੁੱਖਾ ,ਸ. ਤਲਵਿੰਦਰ ਸਿੰਘ ਮਾਵੀ, ਸ. ਬਲਵਿੰਦਰ ਸਿੰਘ ਮਿਨਹਾਸ, ਸ. ਬਲਦੇਵ ਸਿੰਘ ਸ਼ਾਹਕੌਟ, ਸ. ਨਿਹਾਲ ਸਿੰਘ ਸੁਭਾਨਪੁਰ, ਸ. ਹਰਜਾਪ ਸਿੰਘ ਸੰਘਾ,  ਸ. ਰਾਜਬੀਰ ਸਿੰਘ (ਡਾ), ਸ. ਮਨਜੀਤ ਸਿੰਘ, ਸ. ਸੁਲੱਖਣ ਸਿੰਘ, ਸ. ਗੁਲਜ਼ਾਰ ਸਿੰਘ, ਸ. ਹਰਜਿੰਦਰ ਸਿੰਘ ਰੰਦੇਵ, ਸ. ਜਰਨੈਲ ਸਿੰਘ ਤੁੰਗ, ਸ. ਨਰਿੰਦਰ ਸਿੰਘ ਚਾਹਲ, ਸ. ਭੁਪਿੰਦਰ ਸਿੰਘ ਵਿਰਕ, ਸ. ਸਰਨਜੀਤ ਸਿੰਘ , ਸ. ਜਗਦੀਸ਼ ਸਿੰਘ ਫਤਿਹਗ੍ਹੜ ਸਾਹਿਬ, ਸ. ਜਸਵੰਤ ਸਿੰਘ, ਸ. ਗੁਰਜੰਟ ਸਿੰਘ ਗਰੇਵਾਲ਼, ਸ. ਵਰਿੰਦਰ ਸਿੰਘ, ਸ. ਗੁਰਪ੍ਰੀਤ ਸਿੰਘ ਬਠਿੰਡਾ, ਸ. ਹਰਵਿੰਦਰ ਸਿੰਘ, ਸ. ਸ਼ਰਨਦੀਪ ਸਿੰਘ, ਸ. ਲਖਵਿੰਦਰ ਸਿੰਘ ਆਦਿ  ਸਮੂਹ ਪੰਜਾਬੀਆਂ ਨੂੰ ਬੇਨਤੀ ਕਰਦੇ ਹਾਂ ਕਿ ਗੁਰਦਾਸਪੁਰ ਦੇ ਲੋਕਲ ਅਤੇ ਪੰਥਕ ਉਮੀਦਵਾਰ ਸ. ਕੁਲਵੰਤ ਸਿੰਘ ਮਝੈਲ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ। ਦੇਸ਼ ਵਿਦੇਸ਼ ਦੀਆਂ ਪੰਥਕ ਜਥੈਬੰਦੀਆਂ ਨੂੰ ਪੁਰ-ਜ਼ੋਰ ਅਪੀਲ ਹੈ ਕਿ ਪਰਖ ਦੀ ਘੜੀ ਹੈ ਪਿਛਲੀਆਂ ਗਲਤੀਆਂ ਤੋਂ ਸਬਕ ਲੈਂਦੇ ਹੋਏ ਿੲੱਕ ਜੁੱਟ , ਨਿੱਤਰ ਕੇ, ਖੁੱਲ ਕੇ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੀ ਮੱਦਦ ਵਿੱਚ ਖਲੋ ਕੇ ਸੁਝਵਾਨ, ਿੲਮਾਨਦਾਰ ਅਤੇ ਇਲਾਕੇ ਦੇ ਪੰਥਕ ਉਮੀਦਵਾਰ ਨੂੰ ਕਾਮਯਾਬ ਬਣਾਉ। ਜਿਸ ਨਾਲ ਏਕਤਾ ਦਾ ਰਾਹ ਵੀ ਖੁੱਲ੍ਹੇਗਾ ।

Be the first to comment

Leave a Reply