ਪੰਥ ਪ੍ਰਤੀ ਕੁੱਝ ਅੰਦਰੂਨੀ ਅਤੇ ਬਾਹਰੀ ਪੰਥ ਵਿਰੋਧੀ ਸ਼ਕਤੀਆਂ ਵੱਲੋਂ ਖੜੀਆਂ ਕੀਤੀਆਂ ਜਾ ਰਹੀਆਂ ਚੁਨੌਤੀਆਂ ਨੂੰ ਦਮਦਮੀ ਟਕਸਾਲ ਚਟਾਨ ਬਣ ਕੇ ਰੋਕੇਗੀ

ਅੰਮ੍ਰਿਤਸਰ (ਸਾਂਝੀ ਸੋਚ ਬਿਊਰੋ) ’84 ਦੇ ਘੱਲੂਘਾਰੇ ਦੀ 33ਵੇਂ ਵਰ੍ਹੇਗੰਢ ਮੌਕੇ ਮਹਿਤਾ ਚੌਕ ਵਿਖੇ ਮਨਾਏ ਗਏ ਸ਼ਹੀਦੀ ਸਮਾਗਮ ਦੀ ਅਪਾਰ ਸਫਲਤਾ ਉਪਰੰਤ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਐਲਾਨ ਕੀਤਾ ਕਿ ਪੰਥ ਪ੍ਰਤੀ ਕੁੱਝ ਅੰਦਰੂਨੀ ਅਤੇ ਬਾਹਰੀ ਪੰਥ ਵਿਰੋਧੀ ਸ਼ਕਤੀਆਂ ਵੱਲੋਂ ਖੜੀਆਂ ਕੀਤੀਆਂ ਜਾ ਰਹੀਆਂ ਚੁਨੌਤੀਆਂ ਨੂੰ ਦਮਦਮੀ ਟਕਸਾਲ ਚਟਾਨ ਬਣ ਕੇ ਰੋਕੇਗੀ। ਦਮਦਮੀ ਟਕਸਾਲ ਦੇ ਮੁਖੀ ਕਲ ਦੇ ਸ਼ਹੀਦੀ ਸਮਾਗਮ ਵਿੱਚ ਵਧ ਚੜ ਕੇ ਸੇਵਾਵਾਂ ਨਿਭਾਉਣ ਵਾਲਿਆਂ ਨੂੰ ਸਨਮਾਨਿਤ ਕਰ ਰਹੇ ਸਨ ਨੇ ਕਿਹਾ ਕਿ ਜਥੇਬੰਦੀ ਨੂੰ ਆਪਣੀ ਜ਼ਿੰਮੇਵਾਰੀ ਦਾ ਪੂਰਾ ਅਹਿਸਾਸ ਹੈ ਅਤੇ ਆਉਣ ਵਾਲੇ ਸਮੇਂ ‘ਚ ਦਮਦਮੀ ਟਕਸਾਲ ਵੱਲੋਂ ਲੋੜ ਅਤੇ ਸਮਰੱਥਾ ਅਨੁਸਾਰ ਪੰਥਕ ਜ਼ਿੰਮੇਵਾਰੀਆਂ ਨਿਭਾਉਣ ‘ਚ ਅਹਿਮ ਰੋਲ ਅਦਾ ਕਰਨ ਦੇ ਨਾਲ ਨਾਲ ਧਰਮ ਪ੍ਰਚਾਰ ਦੀ ਮੁਹਿੰਮ ਨੂੰ ਤੇਜ ਕਰਨ, ਵਿੱਦਿਅਕ ਪਸਾਰ ਅਤੇ ਲੋਕ ਭਲਾਈ ਦੀਆਂ ਸਮਾਜਕ ਸੇਵਾਵਾਂ ਵਿੱਚ ਵੀ ਵੱਡਾ ਰੋਲ ਨਿਭਾਇਆ ਜਾਵੇਗਾ। ਮਹਿਤਾ ਚੌਕ ਵਿਖੇ ਸੰਗਤ ਨੇ ਜਿਵੇ ਆਪ ਮੁਹਾਰੇ ਪਹੁੰਚ ਕੇ ਹੋਈ ਸ਼ਹੀਦੀ ਸਮਾਗਮ ਵਿਚ ਹਿਸਾ ਲੈਣਾ ਇਹ ਦਰਸਾ ਰਿਹਾ ਹੈ ਕਿ ਸੰਗਤ ਵਿਚ ਪੰਥਕ ਰਾਜਨੀਤੀ ‘ਚ ਦਮਦਮੀ ਟਕਸਾਲ ਦਾ ਅਹਿਮ ਰੋਲ ਦੇਖਣ ਦੀ ਭਾਰੀ ਉਤਸੁਕਤਾ ਹੈ ਅਤੇ ਦਮਦਮੀ ਟਕਸਾਲ ਤੋਂ ਵੱਡੀਆਂ ਆਸਾਂ ਉਮੀਦਾਂ ਹਨ ।
ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਜੋ ਕਿ ਸੰਤ ਸਮਾਜ ਦੇ ਵੀ ਪ੍ਰਧਾਨ ਹਨ ਨੇ ਕਲ ਦੇ ਸ਼ਹੀਦੀ ਸਮਾਗਮ ਵਿਚ ਹਿਸਾ ਲੈਣ ਲਈ ਪਹੁੰਚੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ, ਜਥੇਦਾਰ ਗਿਆਨੀ ਗੁਰਬਚਨ ਸਿੰਘ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਦਿਲੀ ਕਮੇਟੀ ਦੇ ਪ੍ਰਧਾਨ ਸ: ਮਨਜੀਤ ਸਿੰਘ ਜੀ ਕੇ, ਪੰਥ ਦੀਆਂ ਮਹਾਨ ਸੰਪਰਦਾਵਾਂ ਸੰਤ ਬਾਬਾ ਬਲਜਿੰਦਰ ਸਿੰਘ ਮੁਖੀ ਰਾੜਾ ਸਾਹਿਬ, ਨਿਹੰਗ ਜਥੇਬੰਦੀਆਂ ਦੇ ਮੁਖੀ ਬਾਬਾ ਨਿਹਾਲ ਸਿੰਘ ਹਰੀਆਂ ਵੇਲਾ, ਬਾਬਾ ਜੋਗਿੰਦਰ ਸਿੰਘ ਰਕਬੇ ਵਾਲੇ, ਬਾਬਾ ਸਵਰਨਜੀਤ ਸਿੰਘ ਤਰਨਾ ਦਲ ਦੁਆਬਾ, ਬਾਬਾ ਤਰਲੋਕ ਸਿੰਘ ਖਿਆਲਾ, ਬਾਬਾ ਮਾਨ ਸਿੰਘ ਮੜੀਆਂਵਾਲੇ, ਨਾਨਕਸਰ ਸੰਪਰਦਾ ਦੇ ਬਾਬਾ ਲੱਖਾ ਸਿੰਘ, ਬਾਬਾ ਹਰਭਜਨ ਸਿੰਘ,ਬਾਬਾ ਸੁਖਦੇਵ ਸਿੰਘ ਭੁਚੋਵਾਲੇ, ਕਾਰਸੇਵਾ ਵਾਲੇ ਮਹਾਂਪੁਰਸ਼ਾਂ, ਨਿਰਮਲੇ ਉਦਾਸੀ ਅਤੇ ਸੇਵਾਪੰਥੀਆਂ ਸਮੇਤ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ, ਸਿੱਖ ਫੈਡਰੇਸ਼ਨਾਂ, ਸਿੱਖ ਜਥੇਬੰਦੀਆਂ ਅਤੇ ਸਮੁੱਚੀ ਸੰਗਤ ਦੇ ਸਹਿਯੋਗ ਲਈ ਉਹਨਾਂ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਉਹਨਾਂ ਸ਼ਹੀਦੀ ਸਮਾਗਮ ਪ੍ਰਤੀ ਸੇਵਾ ‘ਚ ਅਹਿਮ ਯੋਗਦਾਨ ਲਈ ਸ: ਜਸਪਾਲ ਸਿੰਘ ਸਿੱਧੂ ਚੇਅਰਮੈਨ ਸੁਪਰੀਮ ਸਿੱਧੂ ਚੇਅਰਮੈਨ ਸੁਪਰੀਮ ਸਿੱਖ ਕੌਂਸਲ ਮੁੰਬਈ, ਲੰਗਰ ਸੇਵਾ ਲਈ ਜਥੇ ਬਾਬਾ ਅਜੀਤ ਸਿੰਘ ਹੋਲਾ ਮਹੱਲਾ ਕਮੇਟੀ ਚੌਕ ਮਹਿਤਾ, ਲੰਗਰ ਸੰਗਤ ਤਰਦੀਓ, ਆੜ੍ਹਤੀ Âੈਸੋਸੀਏਸ਼ਨ ਮਹਿਤਾ ਚੌਕ, ਲੰਗਰ ਖਬੇਰਾਜਪੂਤਾਂ, ਲੰਗਰ ਬਾਬਾ ਸੁਰਿੰਦਰ ਸਿੰਘ ਅਚਲ ਸਾਹਿਬ ਅਤੇ ਛਬੀਲਾਂ ਲਈ ਅਕਾਲ ਜੋਤ ਸੇਵਕ ਸੰਸਥਾ ਮੁੰਬਈ, ਖ਼ਾਲਸਾ ਅਕੈਡਮੀ ਮਹਿਤਾ, ਸੰਤ ਕਰਤਾਰ ਸਿੰਘ ਸਪੋਰਟਸ ਕਲੱਬ ਉਦੋਨੰਗਲ, ਛਬੀਲ ਸੰਤ ਬਾਬਾ ਸਤਨਾਮ ਸਿੰਘ ਜ਼ਫਰਵਾਲ, ਭਾਈ ਗੁਰਦੇਵ ਸਿੰਘ ਬਡਿਆਣਾ, ਛਬੀਲ ਜਲ ਜੀਰਾ ਭਲਾਈ ਪੁਰ ਪੂਰਬਾਂ, ਬਾਬਾ ਅਮਰੀਕ ਸਿੰਘ ਕਾਰਸੇਵਾ, ਐਨ ਆਰ ਆਈ ਭਾਈ ਸਤਨਾਮ ਸਿੰਘ, ਭਾਈ ਹਰਗੋਪਾਲ ਸਿੰਘ, ਜੋੜਾ ਘਰ ਦੀਆਂ ਸੇਵਾਵਾਂ ਲਈ ਨਗਰ ਸੰਗਤ ਬੁਰੇ ਨੰਗਲ ਦਾ ਧੰਨਵਾਦ ਕੀਤਾ ਗਿਆ।

Be the first to comment

Leave a Reply