ਪੱਗ ਬੰਨ੍ਹ ਕੇ ਮਾਣ ਨਾਲ ਭਰ ਜਾਂਦਾ ਹਾਂ-ਅਕਸ਼ੇ ਕੁਮਾਰ

ਆਪਣੀ ਆਉਣ ਵਾਲੀ ਫ਼ਿਲਮ ‘ਕੇਸਰੀ’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਕਿਹਾ ਹੈ ਕਿ ਫ਼ਿਲਮ ਦੇ ਕਿਰਦਾਰ ਲਈ ਪੱਗ ਬੰਨ੍ਹ ਕੇ ਮਾਣ ਨਾਲ ਭਰ ਜਾਂਦਾ ਹਾਂ | ਅਕਸ਼ੇ ਇੱਥੇ ਫ਼ਿਲਮ ‘ਨਾਨਕ ਸ਼ਾਹ ਫ਼ਕੀਰ’ ਦੇ ਟਰੇਲਰ ਲਾਂਚ ਮੌਕੇ ਬੋਲ ਰਹੇ ਸਨ | ‘ਸਿੰਘ ਇਜ਼ ਕਿੰਗ’ ਅਤੇ ‘ਸਿੰਘ ਇਜ਼ ਬਿਲੰਗ’ ਵਿਚ ਨਜ਼ਰ ਆਉਣ ਤੋਂ ਬਾਅਦ ਅਕਸ਼ੇ ਇਕ ਵਾਰ ਫਿਰ ਫ਼ਿਲਮ ‘ਕੇਸਰੀ’ ‘ਚ ਪੱਗ ਵਿਚ ਨਜ਼ਰ ਆਉਣਗੇ | ਉਨ੍ਹਾਂ ਕਿਹਾ ਕਿ ਮੈਂ ਪਿਛਲੇ ਡੇਢ ਮਹੀਨੇ ਤੋਂ ਫ਼ਿਲਮ ‘ਕੇਸਰੀ’ ਦੀ ਸ਼ੂਟਿੰਗ ਕਰ ਰਿਹਾ ਹਾਂ ਅਤੇ ਮੈਂ ਹਰ ਸਮੇਂ ਆਪਣੇ ਸਿਰ ‘ਤੇ ਤਾਜ (ਪੱਗ) ਪਹਿਨ ਕੇ ਰੱਖਦਾ ਹਾਂ ਜਿਸ ਨਾਲ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ |