ਪੱਤਰਕਾਰਾਂ ਦੀ ਮੰਗ-ਤੇਜਸਵੀ ਦੇ ਸੁਰੱਖਿਆ ਕਰਮਚਾਰੀਆਂ ਦੇ ਖਿਲਾਫ ਹੋਵੇ ਸਖਤ ਕਾਰਵਾਈ

ਨਵੀਂ ਦਿੱਲੀ—ਬਿਹਾਰ ਦੇ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ ਦੇ ਸੁਰੱਖਿਆ ਕਰਮਚਾਰੀਆਂ ਵੱਲੋਂ ਮੀਡੀਆ ਦੇ ਨਾਲ ਧੱਕਾ-ਮੁੱਕਾ ਕਰਨ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਪੱਤਰਕਾਰਾਂ ਦੇ ਇਕ ਵਫਦ ਨੇ ਪੁਲਸ ਮਹਾਨਿਰਦੇਸ਼ਕ ਪੀ ਨੇ ਠਾਕੁਰ ਨਾਲ ਮੁਲਾਕਾਤ ਕਰ ਸੁਰੱਖਿਆ ਕਰਮਚਾਰੀਆਂ ਦੇ ਖਿਲਾਫ ਮੀਮੋ ਸੌਂਪਿਆ ਹੈ। ਪੁਲਸ ਮਹਾ ਨਿਰਦੇਸ਼ਕ ਆਲੋਕ ਰਾਜ ਨੇ ਦੱਸਿਆ ਕਿ ਘਟਨਾ ਦੀ ਵੀਡੀਓ ਦੇਖਣ ਦੇ ਬਾਅਦ ਉੱਚਿਤ ਕਾਰਵਾਈ ਕੀਤੀ ਜਾਵੇਗੀ। ਪੁਲਸ ਨੇ ਸੁਰੱਖਿਆ ਕਰਮਚਾਰੀਆਂ ਨੂੰ ਕਿਹਾ ਕਿ ਭਵਿੱਖ ‘ਚ ਇਸ ਤਰ੍ਹਾਂ ਦੀ ਘਟਨਾ ਨਾ ਘਟੇ ਇਸ ਦਾ ਧਿਆਨ ਰੱਖੋ।
ਜ਼ਿਕਰਯੋਗ ਹੈ ਕਿ ਬਿਹਾਰ ਸੂਬਾ ਮੰਤਰੀ ਪਰੀਸ਼ਦ ਦੀ ਬੈਠਕ ਦੇ ਬਾਅਦ ਮੀਡੀਆ ਕਰਮਚਾਰੀਆਂ ਨੇ ਉੱਪ ਮੁੱਖ ਮੰਤਰੀ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ। ਪੱਤਰਕਾਰਾਂ ਨੇ ਸੁਰੱਖਿਆ ਕਰਮਚਾਰੀਆਂ ਦੇ ਖਿਲਾਫ 72 ਘੰਟੇ ਦੇ ਅੰਦਰ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਮੀਮੋ ‘ਚ ਇਹ ਵੀ ਦੋਸ਼ ਲਗਾਇਆ ਕਿ ਬੀਤੇ ਸ਼ੁੱਕਰਵਾਰ ਨੂੰ ਪਟਨਾ ਦੇ 10 ਸਰਕੁਲਰ ਰੋਡ ਸਥਿਤ ਰਾਜਦ ਪ੍ਰਮੁੱਖ ਲਾਲੂ ਪ੍ਰਸਾਦ ਦੀ ਪਤਨੀ ਅਤੇ ਸਾਬਕਾ ਉੱਪ ਮੁੱਖ ਮੰਤਰੀ ਰਾਬੜੀ ਦੇਵੀ ਦੇ ਆਵਾਸ ‘ਤੇ ਸੀ.ਬੀ.ਆਈ. ਦੀ ਟੀਮ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹੇ ਮੀਡੀਆ ਕਰਮਚਾਰੀਆਂ ਦੇ ਨਾਲ ਰਾਜਦ ਦੇ ਕਾਰਜਕਰਤਾ ਵੱਲੋਂ ਪੁਲਸ ਕਰਮਚਾਰੀਆਂ ਦੀ ਮੌਜੂਦਗੀ ‘ਚ ਬਦਸਲੂਕੀ ਕੀਤੀ ਗਈ ਸੀ।

Be the first to comment

Leave a Reply