ਪੱਥਰਾਂ ਦੇ ਟੋਕਰੇ ਭਰ ਕੇ ਧਰਨੇ ‘ਤੇ ਬੈਠ ਗਏ ਯੂਥ ਕਾਂਗਰਸੀਆਂ

ਚੰਡੀਗੜ੍ਹ  : ਗੁਜਰਾਤ ਦੌਰੇ ਦੌਰਾਨ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਗੱਡੀ ‘ਤੇ ਪੱਥਰ ਸੁੱਟੇ ਜਾਣ ਦੇ ਵਿਰੋਧ ‘ਚ ਸ਼ਨੀਵਾਰ ਨੂੰ ਯੂਥ ਕਾਂਗਰਸੀ ਵਰਕਰਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਹ ਵਰਕਰ ਸੈਕਟਰ-34 ਦੀ ਫਰਨੀਚਰ ਮਾਰਕਿਟ ‘ਚ ਪੱਥਰਾਂ ਦੇ ਟੋਕਰੇ ਭਰ ਕੇ ਧਰਨੇ ‘ਤੇ ਬੈਠ ਗਏ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਰਾਹੁਲ ਗਾਂਧੀ ਗੁਜਰਾਤ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਸਥਾਨਕ ਲੋਕਾਂ ਨੂੰ ਮਿਲਣ ਲਈ ਪੁੱਜੇ ਸਨ, ਜਿੱਥੇ ਉਨ੍ਹਾਂ ਦੀ ਗੱਡੀ ‘ਤੇ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ‘ਚ ਰਾਹੁਲ ਗਾਂਧੀ ਵਾਲ-ਵਾਲ ਬਚ ਗਏ। ਲੋਕਾਂ ਨੇ ਰਾਹੁਲ ਗਾਂਧੀ ਨੂੰ ਕਾਲੀਆਂ ਝੰਡੀਆਂ ਵੀ ਦਿਖਾਈਆਂ ਸਨ ਪਰ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਕਾਂਗਰਸ ਪਾਰਟੀ ਹਮੇਸ਼ਾ ਇਨ੍ਹਾਂ ਲੋਕਾਂ ਨਾਲ ਖੜ੍ਹੀ ਹੈ।

Be the first to comment

Leave a Reply