ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜੀ ਫਰਾਂਸ ਪੁਲਸ ਹਿਰਾਸਤ ‘ਚ

ਫਰਾਂਸ—ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜੀ ਨੂੰ ਫਰਾਂਸ ਪੁਲਸ ਨੇ ਮੰਗਲਵਾਰ ਨੂੰ ਹਿਰਾਸਤ ‘ਚ ਲੈ ਲਿਆ ਹੈ। ਉਨ੍ਹਾਂ ‘ਤੇ 2007 ‘ਚ ਚੋਣ ਪ੍ਰਚਾਰ ਲਈ ਲੀਬੀਆ ਤੋਂ ਕਈ ਮਿਲਿਅਨ ਯੂਰੋ ਲੈਣ ਦਾ ਦੋਸ਼ ਹੈ। ਪੁਲਸ ਨੇ ਉਨ੍ਹਾਂ ਨੇ ਪੁੱਛਗਿੱਛ ਲਈ ਉਨ੍ਹਾਂ ਨੂੰ ਹਿਰਾਸਤ ‘ਚ ਲਿਆ ਹੈ। ਸਰਕੋਜੀ 2007 ਤੋਂ 2012 ਤਕ ਫਰਾਂਸ ਦੇ ਰਾਸ਼ਟਰਪਤੀ ਅਹੁਦੇ ‘ਤੇ ਰਹੇ ਸਨ। ਸਰਕੋਜੀ ਦੀ ਗ੍ਰਿਫਤਾਰੀ ਫਰਾਂਸ ਦੀ ਰਾਜਨੀਤੀ ‘ਚ ਹੁਣ ਤਕ ਦੀ ਸਭ ਤੋਂ ਵੱਡੀ ਧੋਖਾਧੜੀ ਮੰਨੀ ਜਾ ਰਹੀ ਹੈ। ਫਰਾਂਸ ਦੀ ਖੋਜੀ ਵੈੱਬਸਾਈਟ ਮੀਡੀਆਪੋਰਟ ਨੇ ਮਾਮਲੇ ਦਾ ਸਭ ਤੋਂ ਪਹਿਲਾਂ ਖੁਲਾਸਾ ਕੀਤਾ ਸੀ। ਇਸ ਵੈੱਬਸਾਈਟ ਨੇ ਸਾਬਕਾ ਰਾਸ਼ਟਰਪਤੀ ਦੇ ਖਿਲਾਫ ਜੋ ਦਸਤਾਵੇਜ਼ ਜਾਰੀ ਕੀਤਾ ਸੀ। ਉਸ ‘ਤੇ ਲੀਬੀਆ ਦੇ ਤਾਨਾਸ਼ਾਹ ਮੁਹੰਮਦ ਗਦਾਫੀ ਨੇ ਦਸਤਖਤ ਕਰ ਰਾਸ਼ਟਰਪਤੀ ਦੀ ਚੋਣ ਮੁਹਿੰਮ ਦਾ ਸਮਰਥਨ ਕਰਨ ਲਈ 50 ਮਿਲੀਅਨ ਯੂਰੋ ਦੇਣ ਦਾ ਪ੍ਰਾਵਧਾਨ ਸੀ। ਫਰਾਂਸ ਨੇ ਜਾਂਚ ਦੀ ਸ਼ੁਰੂਆਤ ਸਾਲ 2013 ‘ਚ ਕੀਤੀ ਸੀ। ਉੱਥੇ ਹੀ ਜਾਂਚ ਏਜੰਸੀਆਂ ਨੇ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਦੇ ਮੁੱਖ ਸ਼ੱਕੀ ਦਾ ਖੁਲਾਸਾ ਲੰਬੇ ਸਮੇਂ ਤਕ ਨਹੀਂ ਕੀਤਾ ਸੀ। 63 ਸਾਲਾਂ ਸਰਕੋਜੀ ਆਪਣੇ ਉਪਰ ਲੱਗੇ ਦੋਸ਼ਾਂ ਦਾ ਲਗਾਤਾਰ ਖੰਡਨ ਕਰਦੇ ਹੋਏ ਇਨ੍ਹਾਂ ਦੋਸ਼ਾਂ ਨੂੰ ਹਾਸੋਹੀਣਾ ਦੱਸ ਰਹੇ ਹਨ।