ਫਰਿਜ਼ਨੋ ਵਿਖੇ ਐੱਸ.ਐਮ. (S.M. Brothers Inc.) ਬ੍ਰਦਰਜ਼ ਇਨਕਲਿਵ ਵੱਲੋਂ ਕਰਵਾਏ ਗਏ ਨਾਮਵਰ ਗਾਇਕਾ ਦੇ ਸ਼ੋ ਨੂੰ ਭਰਵਾ ਹੁੰਗਾਰਾ

ਜ਼ੈਜ਼ੀ ਬੀ, ਕੌਰ ਬੀ, ਪ੍ਰਭ ਗਿੱਲ ਅਤੇ ਮੈਡੀ ਤੱਖਰ ਨੇ ਕੀਤਾ ਮੰਨੋਰੰਜ਼ਨ”
ਫਰਿਜ਼ਨੋ, ਕੈਲੀਫੋਰਨੀਆਂ (ਸਾਂਝੀ ਸੋਚ ਬਿਊਰੋ): ਸ਼ੈਟਰਲ ਵੈਲੀ ਦਾ ਸ਼ਹਿਰ ਫਰਿਜ਼ਨੋ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਿੱਚ ਸਭ ਤੋਂ ਅੱਗੇ ਹੈ। ਜਿੱਥੇ ਹਰ ਹਫਤੇ ਪੰਜਾਬੀਅਤ ਨਾਲ ਸੰਬੰਧਤ ਸਰਗਰਮੀਆਂ ਚਲਦੀਆਂ ਰਹਿੰਦੀਆਂ ਹਨ। ਇਸੇ ਲੜੀ ਅਧੀਨ ਵਿਸਾਖੀ ਸੈਲੀਵਰੇਸ਼ਨ ਦੇ ਨਾਮ ਹੇਠ ਫਰਿਜ਼ਨੋ ਵਿਖੇ ਵੱਡੇ ਵੇਅਰਹਾਊਸ ਐੱਸ.ਐਮ. ਬ੍ਰਦਰਜ਼ ਇਨਕਲਿਵ (S.M. Brothers Inc.) ਦੇ ਮਾਲਕ ਜਸਬੀਰ ਸਿੰਘ ਸਰਾਏ ਅਤੇ ਸੰਨਦੀਪ ਮੇਹਟ ਨੇ ਗਰੈਡ ਸਪਾਂਸ਼ਰ ਨਵਜੀਤ ਚਾਹਲ ਅਤੇ ਹੋਰ ਸ਼ਹਿਯੋਗੀਆ ਨਾਲ ਰਲ ਕੇ ਫਰਿਜ਼ਨੋ ਦੇ ਵਾਰਨਰ ਥੀਏਟਰ ਵਿੱਚ ਪੰਜਾਬੀ ਗਾਇਕੀ ਦੀ ਬੁਲੰਦ ਅਵਾਜ਼ ਦੇ ਮਾਲਕ ਜ਼ੈਜ਼ੀ ਬੀ, ਕੌਰ ਬੀ, ਪ੍ਰਭ ਗਿੱਲ ਅਤੇ ਮੈਡੀ ਤੱਖਰ ਦਾ ਕਾਮਯਾਬ ਸ਼ੋ ਕਰਵਾਇਆ। ਜਿਸ ਦੇ ਪਹਿਲੇ ਦਿਨ ਕਲਾਕਾਰਾ ਨਾਲ ਉਨ੍ਹਾਂ ਦੇ ਚਾਹਵਾਨ ਸਰੋਤਿਆ ਨੂੰ ਮਿਲਾਇਆ ਗਿਆ। ਜਿਸ ਸਮੇਂ ਫੋਟੋ ਸ਼ੈਸ਼ਨ ਬਾਅਦ ਸਭ ਨੇ ਸ਼ਾਨਦਾਰ ਡਿਨਰ ਦਾ ਅਨੰਦ ਮਾਣਿਆ। ਇਸ ਉਪਰੰਤ ਅਗਲੇ ਦਿਨ ਹੋਏ ਗਾਇਕੀ ਦੇ ਸ਼ੋ ਵਿੱਚ ਇਨ੍ਹਾਂ ਨਾਮਵਰ ਗਾਇਕਾ ਨੇ ਖਚਾ-ਖਚ ਭਰੇ ਹਾਲ ਵਿੱਚ ਇੰਨ੍ਹਾਂ ਕਲਾਕਾਰਾ ਨੇ ਚਾਰ ਘੰਟੇ ਤੋਂ ਵਧੀਕ ਲਗਾਤਾਰ ਹਾਜ਼ਰੀਨ ਦਾ ਮੰਨੋਰੰਜ਼ਨ ਕੀਤਾ। ਜਿਸ ਦੀ ਸੁਰੂਆਤ ਪ੍ਰਭ ਗਿੱਲ ਨੇ ਪ੍ਰਮਾਤਮਾ ਦੇ ਸੁਕਰਾਨੇ ਦੇ ਗੀਤ ਨਾਲ ਕੀਤੀ ਅਤੇ ਆਪਣੇ ਹੋਰ ਗੀਤ ਗਾਏ। ਇਸ ਉਪਰੰਤ ਕੌਰ ਬੀ. ਨੇ ਆਪਣੇ ਗੀਤਾਂ ਰਾਹੀ ਰੰਗ ਬੰਨਿਆਂ। ਜਦ ਕਿ ਪ੍ਰੋਗਰਾਮ ਨੂੰ ਸਿਖਰਾਂ ‘ਤੇ ਜ਼ੈਜ਼ੀ ਬੀ. ਦੀ ਗਾਇਕੀ ਨੇ ਪਹੁੰਚਾਇਆ। ਜਿਸ ਨੇ ਮਰਹੂਮ ਉਸਤਾਦ ਗਾਇਕ ਕੁਲਦੀਪ ਮਾਣਕ ਨੂੰ ਯਾਦ ਕਰਦੇ ਹੋਏ, ਉਨ੍ਹਾਂ ਨਾਲ ਬਿਤਾਏ ਯਾਦਗਰੀ ਪਲਾਂ ਅਤੇ ਗਾਇਕੀ ਨੂੰ ਵੀ ਸਾਂਝਾ ਕੀਤਾ। ਇਸੇ ਦੌਰਾਨ ਜ਼ੈਜ਼ੀ ਬੀ. ਅਤੇ ਕੌਰ ਬੀ. ਨੇ ਦੋਗਾਣੇ ਗਾ ਕੇ ਵੀ ਬੱਲੇ-ਬੱਲੇ ਕਰਵਾਈ। ਇਸੇ ਦੌਰਾਨ ਪੰਜਾਬੀ ਫਿਲਮਾਂ ਦੀ ਅਦਾਕਾਰਾ ਮੈਡੀ ਤੱਖਰ ਦੀਆਂ ਫਿਲਮਾ ਵਿੱਚੋਂ ਝਾਕੀਆਂ ਦਿਖਾਉਣ ਉਪਰੰਤ ਉਸ ਹਾਜ਼ਰੀਨ ਕਲਾਕਾਰਾ ਦੇ ਗੀਤਾਂ ‘ਤੇ ਆਪਣੀਆਂ ਅਦਾਵਾ ਅਤੇ ਡਾਂਸ਼ ਕਰ ਭਰੇ ਹਾਲ ਅੰਦਰ ਖੂਬ ਰੌਣਕ ਲਾਈ। ਫਰਿਜ਼ਨੋ ਦੇ ਇਤਿਹਾਸ ਵਿੱਚ ਅੱਜ ਤੱਕ ਹੋਏ ਸਾਰੇ ਸ਼ੋਆ ਵਿੱਚ ਇਸ ਸ਼ੋ ਦੀ ਇਹ ਖਾਸੀਅਤ ਰਹੀ ਕਿ ਸੁਰੂ ਤੋਂ ਅੰਤ ਤੱਕ ਪ੍ਰਬੰਧਕ, ਸ਼ਪਾਂਸਰ ਅਤੇ ਕਿਸੇ ਹੋਰ ਨੂੰ ਸਟੇਜ਼ ਤੋਂ ਕਿਸੇ ਤਰ੍ਹਾਂ ਦਾ ਭਾਸ਼ਨ, ਸਨਮਾਨ ਪੱਤਰ ਜਾਂ ਪਲੈਕ ਆਦਿਕ ਦਾ ਦਿਖਾਵਾ ਕਰਕੇ ਰੁਕਾਵਟ ਨਹੀਂ ਕੀਤੀ ਗਈ। ਸਗੋਂ ਪਰਿਵਾਰਕ ਅਤੇ ਸੱਭਿਆਚਾਰਕ ਗੀਤਾਂ ਨਾਲ ਸਭ ਦਾ ਮੰਨੋਰੰਜ਼ਨ ਕਰਦਾ ਹੋਇਆ ਇਹ ਸ਼ੋ ਨਿਰੰਤਰ ਚਲਣ ਕਰਕੇ ਲਗਾਤਾਰ ਸਰੋਤਿਆ ਅਤੇ ਗਾਇਕਾ ਦੇ ਤਾਲਮੇਲ ਨਾਲ ਇਹ ਸ਼ੋ ਯਾਦਗਾਰੀ ਹੋ ਨਿਬੜਿਆ। ਇਸ ਸਮੁੱਚੇ ਸ਼ੋ ਨੂੰ ਪੂਰੀ ਕਾਮਯਾਬੀ ਨਾਲ ਨੇਪਰੇ ਚਾੜਨ ਲਈ ਜਸਬੀਰ ਸਿੰਘ ਸਰਾਏ ਅਤੇ ਸੰਨਦੀਪ ਮੇਹਟ ਵਧਾਈ ਦੇ ਪਾਤਰ ਹਨ।

Be the first to comment

Leave a Reply