ਫਾਇਰ ਬ੍ਰਿਗੇਡ ਕੋਲ ਮੁਲਾਜ਼ਮਾਂ ਤੇ ਉਪਕਰਨਾਂ ਦੀ ਘਾਟ

Kids cycle manufacturing factory catches fire on Gill road in Ludhiana on Sunday. Photo Inderjeet Verma. to go with nikhil story

ਲੁਧਿਆਣਾ – ਸਨਅਤੀ ਸ਼ਹਿਰ ਵਿੱਚ ਫਾਇਰ ਬ੍ਰਿਗੇਡ ਕੋਲ ਉਪਕਰਨਾਂ ਅਤੇ ਮੁਲਾਜ਼ਮਾਂ ਦੀ ਵੱਡੀ ਘਾਟ ਹੈ। ਇਥੇ ਰੋਜ਼ਾਨਾ ਕਈ ਥਾਵਾਂ ’ਤੇ ਅੱਗ ਲੱਗ ਰਹੀ ਹੈ। ਪਿਛਲੇ ਤਿੰਨ ਦਿਨ ਤੋਂ ਲਗਾਤਾਰ ਵੱਖ ਵੱਖ ਥਾਵਾਂ ’ਤੇ ਫੈਕਟਰੀਆਂ ਨੂੰ ਅੱਗ ਲੱਗੀ ਹੈ। ਇੱਕ ਹਾਦਸੇ ਵਿੱਚ ਤਾਂ ਪਰਿਵਾਰ ਦੇ ਤਿੰਨ ਜੀਆਂ ਦੀ ਜਾਨ ਵੀ ਜਾ ਚੁੱਕੀ ਹੈ। ਇੱਕ ਔਰਤ ਪੀਜੀਆਈ ਵਿੱਚ ਜਿੰਦਗੀ ’ਤੇ ਮੌਤ ਦੀ ਜੰਗ ਲੜ ਰਹੀ ਹੈ।
ਸ਼ਹਿਰ ਵਿੱਚ ਸਿਰਫ਼ 16 ਅੱਗ ਬੁਝਾਓ ਗੱਡੀਆਂ ਹਨ। ਇਸ ਦੇ ਨਾਲ ਹੀ ਪੂਰੇ ਫਾਇਰ ਬ੍ਰਿਗੇਡ ਵਿਭਾਗ ਵਿੱਚ ਡਰਾਈਵਰ ਅਤੇ ਫਾਇਰਮੈਨ ਮਿਲਾ ਕੇ 80 ਮੁਲਾਜ਼ਮ ਹਨ, ਜਿਨ੍ਹਾਂ ਵਿੱਚ ਅੱਧੇ  ਮੁਲਾਜ਼ਮ ਦਿਨ ਅਤੇ ਅੱਧੇ ਮੁਲਾਜ਼ਮ ਰਾਤ ਨੂੰ ਡਿਊਟੀ ਦਿੰਦੇ ਹਨ। ਹਰ ਮੁਲਾਜ਼ਮ 24 ਘੰਟੇ ਐਮਰਜੈਂਸੀ ਡਿਊਟੀ ਲਈ ਅਲਰਟ ਰਹਿੰਦੇ  ਹਨ।

Be the first to comment

Leave a Reply