ਫਾਰੇਨ ਐਕਸਚੇਂਜ ਮੈਨੇਜਮੈਂਟ ਐਕਟ ਦੀ ਧਾਰਾ 37ਏ ਤਹਿਤ ਈਡੀ ਨੇ ਇਹ ਕਾਰਵਾਈ ਕੀਤੀ

ਨਵੀਂ ਦਿੱਲੀ  : ਈਡੀ ਨੇ ਫੇਮਾ ਉਲੰਘਣ ਦੇ ਮਾਮਲੇ ਵਿਚ ਵਿਵਾਦਗ੍ਰਸਤ ਹਥਿਆਰ ਡੀਲਰ ਸੰਜੇ ਭੰਡਾਰੀ ਅਤੇ ਹੋਰਾਂ ਦੀ 26.61 ਕਰੋੜ ਰੁਪਏ ਦੀ ਸੰਪਤੀ ਜ਼ਬਤ ਕਰ ਲਈ ਹੈ। ਫਾਰੇਨ ਐਕਸਚੇਂਜ ਮੈਨੇਜਮੈਂਟ ਐਕਟ (ਫੇਮਾ) ਦੀ ਧਾਰਾ 37ਏ ਤਹਿਤ ਈਡੀ ਨੇ ਇਹ ਕਾਰਵਾਈ ਕੀਤੀ ਹੈ। ਈਡੀ ਦਾ ਕਹਿਣਾ ਹੈ ਕਿ ਸੰਜੇ ਭੰਡਾਰੀ ਦੀ ਵਿਦੇਸ਼ ਵਿਚ ਅਣਐਲਾਨੀ ਜਾਇਦਾਦ ਨੂੰ ਸੀਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਨੇ ਵੀ ਪਿਛਲੇ ਸਾਲ ਸੰਜੇ ਭੰਡਾਰੀ ਖ਼ਿਲਾਫ਼ ਆਫੀਸ਼ੀਅਲ ਸੀਕਰੇਟ ਐਕਟ (ਓਐੱਸਓ) ਤਹਿਤ ਮਾਮਲਾ ਦਰਜ ਕੀਤਾ ਸੀ। ਹਥਿਆਰ ਡੀਲਰ ਭੰਡਾਰੀ ਪਹਿਲੀ ਵਾਰ ਸੁਰਖੀਆਂ ਵਿਚ ਤਦ ਆਇਆ ਸੀ ਜਦੋਂ ਪਿਛਲੇ ਸਾਲ ਆਮਦਨ ਕਰ ਵਿਭਾਗ ਨੇ ਉਸ ਦੇ ਕਈ ਟਿਕਾਣਿਆਂ ‘ਤੇ ਛਾਪੇ ਮਾਰੇ ਸਨ। ਨਾਲ ਹੀ ਉਸ ਦੇ ਟਿਕਾਣਿਆਂ ਤੋਂ ਕਈ ਸੰਵੇਦਨਸ਼ੀਲ ਅਧਿਕਾਰਕ ਰੱਖਿਆ ਦਸਤਾਵੇਜ਼ ਬਰਾਮਦ ਕੀਤੇ ਗਏ ਸਨ। ਇਨ੍ਹਾਂ ਛਾਪਿਆਂ ਦੌਰਾਨ ਆਮਦਨ ਕਰ ਵਿਭਾਗ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਨੂੰ ਭੰਡਾਰੀ ਦੇ ਕਈ ਅਜਿਹੇ ਈ-ਮੇਲ ਮਿਲੇ ਹਨ ਜਿਨ੍ਹਾਂ ਵਿਚ ਸਾਲ 2010 ਵਿਚ ਲੰਡਨ ਸਥਿਤ ਇਕ ਕੀਮਤੀ ਅਪਾਰਟਮੈਂਟ ਦੀ ਨਵੀਂ ਸਾਜ-ਸਜਾ ਦੀ ਗੱਲ ਕਹੀ ਗਈ ਹੈ। ਆਮਦਨ ਕਰ ਵਿਭਾਗ ਦਾ ਦੋਸ਼ ਹੈ ਕਿ ਇਹ ਅਪਾਰਟਮੈਂਟ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜੀਜੀ ਰਾਬਰਟ ਵਾਡਰਾ ਦਾ ਹੈ ਹਾਲਾਂਕਿ ਵਾਡਰਾ ਦੀ ਲੀਗਲ ਫਰਮ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ।

Be the first to comment

Leave a Reply