ਫਾਜ਼ਿਲਕਾ ‘ਚ ਤਿੰਨ ਗੱਭਰੂਆਂ ਦੀ ਭਿਆਨਕ ਸੜਕ ਹਾਦਸੇ ‘ਚ ਗਈ ਜਾਨ

ਫ਼ਾਜ਼ਿਲਕਾ – ਫਾਜ਼ਿਲਕਾ ਦੇ ਨੇੜਲੇ ਪਿੰਡ ਜੱਟ ਵਾਲੀ ਰਾਣਾ ਰੋਡ ‘ਤੇ ਵਾਪਰੇ ਇਕ ਸੜਕ ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਹਾਦਸਾ ਇਨ੍ਹਾਂ ਭਿਆਨਕ ਸੀ ਕਿ ਮੋਟਰ ਸਾਈਕਲ ਦੇ ਪਰਖਚੇ ਉਡ ਗਏ ਇਹ ਹਾਦਸਾ ਟਰੈਕਟਰ ਟਰਾਲੀ ਅਤੇ ਪਲਸਰ ਮੋਟਰਸਾਈਕਲ ਦੀ ਟੱਕਰ ਨਾਲ ਵਾਪਰਿਆ ਦੱਸਿਆ ਜਾ ਰਿਹਾ ਹੈ। ਤਿੰਨੋ ਨੌਜਵਾਨਾਂ ਦੀ ਉਮਰ 17 ਤੋਂ 20 ਸਾਲ ਦੇ ਕਰੀਬ ਹੈ। ਜੋ ਕਿ ਆਪਸ ਵਿਚ ਦੋਸਤ ਸਨ ਮਿਲੀ ਜਾਣਕਾਰੀ ਅਨੁਸਾਰ ਮਿੱਟੀ ਨਾਲ ਭਰੀ ਟਰਾਲੀ ਲਿਜਾ ਰਿਹਾ ਸੋਨਾਲੀਕਾ ਟਰੈਕਟਰ ਜੋ ਕਿ ਪਿੰਡ ਜੱਟ ਵਾਲੀ ਤੋਂ ਪਿੰਡ ਰਾਣਾ ਨੂੰ ਜਾ ਰਿਹਾ ਸੀ। ਰਾਣਾ ਵਾਲੇ ਪਾਸੇ ਤੋਂ ਤਿੰਨ ਨੌਜਵਾਨ ਰਾਜਵਿੰਦਰ ਸਿੰਘ ਰਿੰਪੀ (19) ਨਿਵਾਸੀ ਮਿਆਨੀ ਬਸਤੀ, ਯੁਵਰਾਜ ਸਿੰਘ (20) ਪਿੰਡ ਰਾਣਾ ਅਤੇ ਸੰਜੇ (19) ਵਾਸੀ ਪਿੰਡ ਰਾਣਾ ਪਲਸਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆ ਰਹੇ ਸਨ। ਮੌਕੇ ‘ਤੇ ਮੌਜੂਦ ਲੋਕਾਂ ਅਨੁਸਾਰ ਟਰੈਕਟਰ ਟਰਾਲੀ ਅਤੇ ਮੋਟਰਸਾਈਕਲ ਦੀ ਇਹ ਟੱਕਰ ਆਹਮੋ ਸਾਹਮਣੇ ਹੋਈ ਹੈ। ਸਥਾਨਕ ਲੋਕਾਂ ਅਨੁਸਾਰ ਟੱਕਰ ਇਹਨੀ ਜ਼ਿਆਦਾ ਭਿਆਨਕ ਸੀ ਕਿ ਮੋਟਰਸਾਈਕਲ ਦੇ ਪਰਖੱਚੇ ਉੱਡ ਗਏ ਅਤੇ ਮੋਟਰਸਾਈਕਲ ਨੂੰ ਅੱਗ ਲੱਗ ਗਈ। ਲੋਕਾਂ ਅਨੁਸਾਰ ਮੋਟਰਸਾਈਕਲ ਰਾਜਵਿੰਦਰ ਸਿੰਘ ਜੋ ਕਿ ਪਿੰਡ ਮਿਆਣੀ ਦਾ ਵਸਨੀਕ ਹੈ ਚਲਾ ਰਿਹਾ ਸੀ। ਘਟਨਾ ਦੌਰਾਨ ਰਾਜਵਿੰਦਰ ਸਿੰਘ ਰਿੰਪੀ ਦੀ ਮੋਕੇ ‘ਤੇ ਮੌਤ ਹੋ ਗਈ। ਜਦੋਂ ਕਿ ਦੂਜੇ ਦੋਵਾਂ ਨੌਜਵਾਨਾਂ ਯੁਵਰਾਜ ਸਿੰਘ ਅਤੇ ਸੰਜੇ ਨੂੰ 108 ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਨੌਜਵਾਨਾਂ ਦੀਆਂ ਲਾਸ਼ਾ ਨੂੰ ਫ਼ਾਜ਼ਿਲਕਾ ਦੇ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਰਖਵਾ ਦਿਤਾ ਹੈ।