ਫਿਰਕਾਪ੍ਰਸਤੀ ਸੁਰਮੇਲ ਅਤੇ ਸ਼ਾਤੀ ਮਾਰਚ ਭਾਰਤ ਸਰਨਾਰ ਨੂੰ ਜਾਗਰੂਕ ਕਰਨ ਲਈ ਘੱਟ ਗਿਣਤੀਆਂ ਦਾ ਉਪਰਾਲਾ 

ਵਸਿਗਟਨ ਡੀ.ਸੀ (ਗਿੱਲ) ਭਾਰਤ ਵਿਚ ਘੱਟ ਗਿਣਤੀਆਂ ਤੇ ਅਤਿਆਚਾਰ ਅਤੇ ਗਾਊ ਦੇ ਨਾਮ ਤੇ ਕੀਤੀ ਜਾ ਰਹੀ ਰਾਜਨੀਤੀ ਨੇ ਸਹਿਮ ਆਲਮ ਫੈਲਾ ਦਿਤਾ ਹੈ । ਜਿਸ ਕਰਕੇ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਸੁਰਖਿਅਤ ਨਹੀਂ ਸਮਝ ਰਿਹਾ। Îਜਸ ਕਰਕੇ ਪ੍ਰਵਾਸ ਵਿਚ ਰਹਿਦੇ ਘੱਟ ਗਿਣਤੀਆਂ ਦੇ ਲੋਕ ਚਿੰਤਤ ਹਨ। ਅਜਿਹੀ ਸਥਿਤੀ ਨੂੰ ਬੱਚਣ ਲਈ ਫਿਰਕਾਪ੍ਰਸਤੀ ਪੁਰਮੰਲ ਅਤੇ ਸ਼ਾਤੀ ਦੇ ਨਾਮ ਤੇ ਵਸਿਗਟਨ ਡੀ.ਸੀ ਵਿਖੇ ਇਕ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਰਾਹੀ ਭਾਰਤ ਨੂੰ ਸੁਨੇਹਾ ਦਿੱਤਾ ਗਿਆ ਕਿ ਕਾਨੂੰਨ ਦੀ ਸਥਿਤੀ ਡਾਵਾਡੋਰ ਹੋਈ ਪਈ ਹੈ ਅਤੇ ਕੋਈ ਵੀ ਸੁਰਖਿਅਤ ਨਹੀ ਹੈ। ਜਿਸ ਕਰਕੇ ਪੂਰਾ ਅਵਾਸ ਸਹਿਮ ਦੇ ਮਾਹੌਲ ਵਿਚ ਜੀਅ ਰਿਹਾ ਹੈ।
ਜੇਕਰ ਇਸ ਸÎਥਿਤੀ ਤੇ ਕਾਬੂ ਨਾ ਪਾਇਆ ਗਿਆ ਤਾਂ ਭਾਰਤ ਟੁਕੜਿਆ ਵਿੱਚ ਵੰਡੇ ਜਾਣ ਨੂੰ ਰੋਕਣਾ ਮੁਸ਼ਕਲ ਹੋ ਜਾਵੇਗਾ। ਕਿਉਂਕਿ ਜਾਨਵਰਾ ਦੇ ਨਾਮ ਤੇ ਕੀਤੀ ਜਾ ਰਾਹੀ ਰਾਜਨੀਤੀ ਅਤੇ ਘੱਟ ਗਿਣਤੀਆਂ ਖਿਲਾਫ ਨਫਰਤ ਦੀ ਅੱਗ ਦੇ ਘੱਟ ਗਿਣਤੀਆਂ ਨੂੰ ਅਸੁਰਖਿਅਤ ਕਰਕੇ ਰੱਖ ਦਿੱਤਾ ਹੈ। ਜਿਸ ਸਥਿਤੀ ਵਿਚੋ ਕਢਣ ਲਈ ਘੱਟ ਗਿਣਤੀਆਂ ਦੇ ਬੌਨਰਾ, ਹੋਲਡਿਗ ਲਿਟਰ ਵੰਡ ਕੇ ਭਾਰਤ ਦੀ ਸਰਕਾਰ ਤੇ ਇਸ ਦੇ ਰਹਿਬਰਾ ਨੂੰ ਜੋਰਦਾਰ ਸੁਨੇਹਾ ਸ਼ਾਤੀ ਰੈਲੀ ਰਾਹੀ ਦਿੱਤਾ ਕਿ ਅਜੇ ਵੀ ਕੁਝ ਨਹੀ ਵਿਗੜਿਆ। ਸਥਿਤੀ ਨੂੰ ਸੰਭਾਲੋ ਅਤੇ ਘੱਟ ਗਿਣਤੀਆਂ ਨੂੰ ਸੁਰਖਿਅਤ ਰਖਣ ਲਈ ਸਖਤੀ ਵਾਲੇ ਕਦਮ ਉਠਾਣੇ ਜਾਣ। ਦੋਸ਼ੀਆ ਨਾਲ ਕਾਨੂੰ ਤੋਰ ਤੇ ਵਿਚਰਿਆ ਜਾਵੇਗਾ ਜੋ ਘੱਟ ਗਿਣਤੀਆਂ ਦਾ ਵਿਸ਼ਵਾਸ ਜਿਤਿਆ ਜਾ ਸਕੇ। ਅਜਿਹਾ ਨਾ ਹੋਵੇ ਕੇ ਘੱਟ ਗਿਣਤੀਆਂ ਦੀ ਘੁਟਣ ਆਪਣੇ ਆਪ ਨੂੰ ਭਾਰਤ ਤੋ ਵੱਖ ਕਰਨ ਲਈ ਮਜ਼ਬੂਰ ਹੋ ਜਾਣ। ਇਸ ਸਥਿਤੀ ਨੂੰ ਠੱਲ ਪਾਉਣ ਲਈ ਸਮੂਹ ਪ੍ਰਵਾਸੀਆਂ ਵੱਲੋ ਭਰਵੀ ਰੈਲੀ ਕਰਕੇ ਭਾਰਤ ਤੇ ਭਾਰਤ ਸਰਕਾਰ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਘੱਟ ਗਿਣਤੀਆਂ ਸੁਖ ਦਾ ਸਾਹ ਲੈ ਸਕਣ ਅਤੇ ਸੁਰਖਿਅਤ ਮਹਿਸੂਸ ਕਰ ਸਕਣ। ਅੱਜ ਦੀ ਭਰਤੀ ਰੈਲੀ ਡੀ.ਸੀ ਵੱਲੋ ਸ਼ਾਤੀ ਦਾ ਸੰਦੇਸ਼ ਦਿੰਦੀ ਨਜਰ ਆਈ ਜੋ ਘੱਟ ਗਿਣਤੀਆਂ ਦੀ ਸੁਰਖਿਅਤ ਦੀ ਪ੍ਰਤੀਕ ਰਹੀ ਹੈ।

Be the first to comment

Leave a Reply