‘ਫਿਰੰਗੀ’ ਦਾ ਪ੍ਰਮੋਸ਼ਨ ਕਪਿਲ ਜ਼ੋਰ-ਸ਼ੋਰ ਨਾਲ ਕਰ ਰਹੇ ਹਨ

ਚੰਡੀਗੜ੍ਹ- ਬੀਤੇ ਦਿਨੀਂ ਉਹ ਸਲਮਾਨ ਖ਼ਾਨ ਦੀ ਮੇਜ਼ਬਾਨੀ ਵਾਲੇ ਸ਼ੋਅ ‘ਬਿਗ ਬੌਸ ਸੀਜ਼ਨ-11’ ਵਿਚ ਆਏ ਸਨ। ਦੱਸਣਯੋਗ ਹੈ ਕਿ ਚੈਨਲ ਨਾਲ ਉਨ੍ਹਾਂ ਦਾ ਵਿਵਾਦ ਹੋਇਆ ਸੀ। ਉਸ ਤੋਂ ਬਾਅਦ ਉਨ੍ਹਾਂ ਦੇ ਸ਼ੋਅ ‘ਕਾਮੇਡੀ ਨਾਈਟ ਵਿਦ ਕਪਿਲ’ ਨੂੰ ਯੂ-ਟਿਊਬ ਤਕ ਤੋਂ ਹਟਾ ਲਿਆ ਗਿਆ ਸੀ। ਫਿਰ ਉਹ ਆਪਣਾ ਨਵਾਂ ਸ਼ੋਅ ਵਿਰੋਧੀ ਚੈਨਲ ‘ਤੇ ਲੈ ਕੇ ਆਏ। ਸਿਹਤ ਸਬੰਧੀ ਕਾਰਨਾਂ ਕਰਕੇ ਉਨ੍ਹਾਂ ਸ਼ੋਅ ਤੋਂ ਬ੍ਰੇਕ ਲਈ। ਫਿਲਮ ਦੀ ਰਿਲੀਜ਼ ਤੋਂ ਬਾਅਦ ਉਨ੍ਹਾਂ ਦਾ ਸ਼ੋਅ ਸ਼ੁਰੂ ਹੋਣ ਦੀ ਸੰਭਾਵਨਾ ਹੈ। ‘ਫਿਰੰਗੀ’ ਦਾ ਪ੍ਰਮੋਸ਼ਨ ਕਪਿਲ ਜ਼ੋਰ-ਸ਼ੋਰ ਨਾਲ ਕਰ ਰਹੇ ਹਨ। ਉਹ ਫਿਲਮ ਦੇ ਨਿਰਮਾਤਾ ਵੀ ਹਨ। ਹੁਣ ਉਹ ‘ਦ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ’ ‘ਤੇ ਆਪਣਾ ਸ਼ੋਅ ਪ੍ਰਮੋਟ ਕਰਨ ਆ ਰਹੇ ਹਨ। ਸ਼ੋਅ ਨਾਲ ਜੁੜੇ ਕਰੀਬੀ ਸੂਤਰਾਂ ਮੁਤਾਬਕ, ਕਪਿਲ ਅੱਜ ਯਾਨੀ ਮੰਗਲਵਾਰ ਨੂੰ ਸ਼ੂਟਿੰਗ ਲਈ ਆਉਣਗੇ। ਸ਼ੋਅ ਵਿਚ ਉਹ ਆਪਣੇ ਪੁਰਾਣੇ ਦਿਨਾਂ ਦੀਆਂ ਯਾਦਾਂ ਨੂੰ ਵੀ ਤਾਜ਼ਾ ਕਰਨਗੇ। ਜ਼ਿਕਰਯੋਗ ਹੈ ਕਿ ਸਾਲ 2007 ਵਿਚ ਕਪਿਲ ਇਸੇ ਸ਼ੋਅ ਵਿਚ ਬਤੌਰ ਮੁਕਾਬਲੇਬਾਜ਼ ਸ਼ਾਮਿਲ ਹੋਏ ਸਨ। ਬਾਅਦ ਵਿਚ ਉਹ ਸ਼ੋਅ ਦੇ ਜੇਤੂ ਬਣੇ ਸਨ। ਉਨ੍ਹਾਂ ਨੂੰ ਪੁਰਸਕਾਰ ਵਜੋਂ 10 ਲੱਖ ਰੁਪਏ ਮਿਲੇ ਸਨ। ਉਸ ਸ਼ੋਅ ਤੋਂ ਉਨ੍ਹਾਂ ਨੂੰ ਕਾਫੀ ਸ਼ੋਹਰਤ ਮਿਲੀ ਸੀ।

Be the first to comment

Leave a Reply