ਫਿਲਪਾਈਨ ਦੇ ਪਸਾਏ ਸ਼ਹਿਰ ਵਿਚ ਫਿਲਪੀਨੀ ਰਾਸ਼ਟਰਪਤੀ ਰੋਡਰਿਗੋ ਦੁਤਰੇਤੇ ਵਲੋਂ ਕਰਵਾਏ ਗਏ ਸਵਾਗਤ ਸਮਾਰੋਹ ਵਿਚ ਪ੍ਰਧਾਨ ਮੰਤਰੀ ਮੋਦੀ ਸ਼ਾਮਲ ਹੋਏ ਸਨ

ਮਨੀਲਾ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਸੀਆਨ ਸੰਗਠਨ ਦੀ 50ਵੀਂ ਵਰ੍ਹੇਗੰਢ ਮਨਾਉਣ ਲਈ ਇੱਕ ਗਾਲਾ ਡਿਨਰ ਦੇ ਦੌਰਾਨ ਮੀਟਿੰਗ ਕੀਤੀ। ਇਹ ਮੁੱਢਲੀ ਮੀਟਿੰਗ ਸੀ, ਦੋਵਾਂ ਵਿਚਕਾਰ ਰਸਮੀ ਦੁਵਲੀ ਮੀਟਿੰਗ ਬਾਅਦ ਵਿੱਚ ਹੋਵੇਗੀ। ਇਸ ਦੌਰਾਨ ਮੋਦੀ ਨੇ ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਆਂਗ ਨਾਲ ਵੀ ਇੱਕ ਵੱਖਰੀ ਮੀਟਿੰਗ ਕੀਤੀ। ਪ੍ਰਧਾਨ ਮੰਤਰੀ ਮੋਦੀ ਦੇ ਫਿਲਪੀਨ ਪੁੱਜਣ ਦੇ ਪਹਿਲੇ ਦਿਨ ਉਹ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਅਬੇ, ਰੂਸ ਦੇ ਪ੍ਰਧਾਨ ਮੰਤਰੀ ਦਮਿਤਰੀ ਮੇਦਵੇਦੇਵ ਤੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨਜੀਬ ਰਾਜ਼ਾਕ ਨਾਲ ਸਵਾਗਤ ਸਮਾਰੋਹ ਦੇ ਦੌਰਾਨ ਗੱਲਬਾਤ ਕਰਦੇ ਦੇਖੇ ਗਏ। ਇਹ ਸਾਰੇ ਆਗੂ ਇਸ ਸੰਮੇਲਨ ਵਿਚ ਹਿੱਸਾ ਲੈਣ ਲਈ ਇਥੇ ਪੁੱਜੇ ਹਨ। ਇਸ ਤੋਂ ਪਹਿਲਾਂ ਫਿਲਪਾਈਨ ਦੇ ਪਸਾਏ ਸ਼ਹਿਰ ਵਿਚ ਫਿਲਪੀਨੀ ਰਾਸ਼ਟਰਪਤੀ ਰੋਡਰਿਗੋ ਦੁਤਰੇਤੇ ਵਲੋਂ ਕਰਵਾਏ ਗਏ ਸਵਾਗਤ ਸਮਾਰੋਹ ਵਿਚ ਪ੍ਰਧਾਨ ਮੰਤਰੀ ਮੋਦੀ ਸ਼ਾਮਲ ਹੋਏ ਸਨ। ਪ੍ਰਧਾਨ ਮੰਤਰੀ ਮੋਦੀ ਤੇ ਦੂਸਰੇ ਨੇਤਾਵਾਂ ਨੇ ਕਢਾਈ ਵਾਲੀ ਕਮੀਜ਼ ਬਾਰੋਂਗ ਤਾਗਲੋਂਗ ਪਹਿਨੀ ਹੋਈ ਸੀ, ਜਿਹੜੀ ਫਿਲਪੀਨ ਦੀ ਕੌਮੀ ਪੁਸ਼ਾਕ ਹੈ। ਆਸੀਆਨ ਅਤੇ ਈਸਟ ਏਸ਼ੀਆ ਸੰਮੇਲਨਾਂ ਵਿੱਚ ਹਿੱਸਾ ਲੈਣ ਲਈ ਤਿੰਨ ਦਿਨਾ ਦੌਰੇ ਉੱਤੇ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਓਥੇ ਅੱਤਵਾਦ ਤੇ ਕੱਟੜਵਾਦ ਦੀ ਵਧਦੀ ਚੁਣੌਤੀ ਨਾਲ ਨਜਿੱਠਣ ਲਈ ਵਿਸ਼ਵ ਪੱਧਰੀ ਪਹੁੰਚ ਅਪਨਾਉਣ ਉੱਤੇ ਜ਼ੋਰ ਦੇਣ ਵਾਲੇ ਹਨ।

Be the first to comment

Leave a Reply