ਫਿਲਮ ‘ਅੱਯਾਰੀ’ ਜਵਾਨਾਂ ਦੇ ਹੌਸਲੇ ਦੀ ਕਹਾਣੀ

ਮੁੰਬਈ — ਫਿਲਮ ਨਿਰਦੇਸ਼ਕ ਨੀਰਜ ਪਾਂਡੇ ਨੇ ਆਪਣੇ ਕੰਮ ਲਈ ਹਮੇਸ਼ਾ ਤਾਰੀਫਾਂ ਬਟੋਰੀਆਂ ਹਨ, ਭਾਵੇਂ ਉਨ੍ਹਾਂ ਦੀ ‘ਏ ਵੈਡਨੈੱਸ-ਡੇ’ ਹੋਵੇ ਜਾਂ ‘ਸਪੈਸ਼ਲ 26’ ਦਰਸ਼ਕਾਂ ਨੇ ਹਰ ਵਾਰ ਉਨ੍ਹਾਂ ਦੀ ਕੰਮ ਦੀ ਸ਼ਲਾਘਾ ਕੀਤੀ ਹੈ। ਨੀਰਜ ਪਾਂਡੇ ਇਕ ਵਾਰ ਫਿਰ ‘ਅੱਯਾਰੀ’ ਦੇ ਜ਼ਰੀਏ ਅਜਿਹੇ ਹੀ ਵਾਸਤਵਿਕ ਮੁੱਦੇ ‘ਤੇ ਫਿਲਮ ਲੈ ਕੇ ਆ ਰਹੇ ਹਨ। ਇਹ ਫਿਲਮ 16 ਫਰਵਰੀ ਨੂੰ ਰਿਲੀਜ਼ ਹੋਵੇਗੀ, ਜਿਸ ‘ਚ ਸਿਧਾਰਥ ਇਕ ਆਰਮੀ ਅਫਸਰ ਦਾ ਕਿਰਦਾਰ ਨਿਭਾ ਰਹੇ ਸਨ। ਸਿਧਾਰਥ ਤੋਂ ਇਲਾਵਾ ਫਿਲਮ ‘ਚ ਰਕੁਲਪ੍ਰੀਤ ਅਤੇ ਮਨੋਜ ਵਾਜਪਾਈ ਵੀ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ। ਫਿਲਮ ‘ਚ ਅਨੁਪਮ ਖੇਰ ਅਤੇ ਨਸੀਰੂਦੀਨ ਸ਼ਾਹ ਵੀ ਹਨ। ਫਿਲਮ ਦੀ ਪ੍ਰਮੋਸ਼ਨ ਲਈ ਦਿੱਲੀ ਪਹੁੰਚੇ ਸਿਧਾਰਥ ਮਲਹੋਤਰਾ, ਰਕੁਲਪ੍ਰੀਤ, ਮਨੋਜ ਵਾਜਪਾਈ ਅਤੇ ਫਿਲਮ ਨਿਰਦੇਸ਼ਕ ਨੀਰਜ ਪਾਂਡੇ ਨੇ ਨਵੋਦਿਆ ਟਾਈਮਜ਼/ਜਗ ਬਾਣੀ ਨਾਲ ਖਾਸ ਗੱਲਬਾਤ ਕੀਤੀ।

Be the first to comment

Leave a Reply