ਫਿਲਮ ‘ਐੱਸ ਦੁਰਗਾ’ ਨੂੰ ਸੈਂਸਰ ਬੋਰਡ ਵਲੋਂ ਮਿਲੀ ਮਨਜ਼ੂਰੀ

ਚੇਨਈ-ਮਲਿਆਲਮ ਫਿਲਮ ‘ਐੱਸ ਦੁਰਗਾ’ ਨੂੰ ਸੈਂਸਰ ਬੋਰਡ ਦੀ ਰਿਵਾਈਜ਼ਿੰਗ ਕਮੇਟੀ ਨੇ ਬਿਨਾਂ ਕਿਸੇ ਕੱਟ ਤੋਂ ਮਨਜ਼ੂਰੀ ਦੇ ਦਿੱਤੀ ਹੈ। ਇਸ ਫਿਲਮ ਨੂੰ ਪਿਛਲੇ ਸਾਲ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਆਈਐਫਐਫਆਈ) ਵਿੱਚ ਦਿਖਾਉਣ ਤੋਂ ਮਨਾ ਕਰ ਦਿੱਤਾ ਗਿਆ ਸੀ। ਫਿਲਮ ਦੇ ਡਾਇਰੈਕਟਰ ਸਨਲ ਕੁਮਾਰ ਸਸੀਧਰਨ ਨੇ ਕਿਹਾ, ‘‘ਫਿਲਮ ਹੁਣ ਲੋਕਾਂ ਦੇ ਦੇਖਣ ਲਈ ਤਿਆਰ ਹੈ। ਫਿਲਮ ਨੂੰ ਸੈਂਸਰ ਬੋਰਡ ਵੱਲੋਂ ਯੂ/ਏ ਸਰਟੀਫਿਕੇਟ ਦਿੱਤਾ ਗਿਆ ਹੈ।’’ ਉਸ ਨੇ ਕਿਹਾ ਕਿ ਹੁਣ ਉਹ ਫਿਲਮ ਦੇ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ ਤੇ ਸੈਂਸਰ ਬੋਰਡ ਦੇ ਫ਼ੈਸਲੇ ਤੋਂ ਖ਼ੁਸ਼ ਹਨ। ਉਸ ਨੇ ਕਿਹਾ,‘‘ਉਨ੍ਹਾਂ ਨੂੰ ਫਿਲਮ ਵਿੱਚ ਕੁਝ ਵੀ ਗ਼ਲਤ ਚੀਜ਼ ਦੇਖਣ ਨੂੰ ਨਹੀਂ ਮਿਲੀ। ਇਸ ਤੋਂ ਸਾਫ਼ ਹੈ ਕਿ ਜੋ ਵੀ ਹੋਇਆ ਸੀ, ਉਹ ਇੱਕ ਯੋਜਨਾ ਤਹਿਤ ਕੀਤਾ ਗਿਆ ਸੀ।’’ ਉਸ ਨੇ ਟਵਿੱਟਰ ’ਤੇ ਫਿਲਮ ਦਾ ਨਵਾਂ ਪੋਸਟਰ ਵੀ ਸ਼ੇਅਰ ਕੀਤਾ ਹੈ।

Be the first to comment

Leave a Reply