ਫਿਲਮ ‘ਪਦਮਾਵਤੀ’ ਨੂੰ ਲੈ ਫਿਲਮਕਾਰਾਂ ਅਤੇ ਕਲਾਕਾਰਾਂ ਲਈ ਬਣੇ ਅਸਹਿਣਸ਼ੀਲਤਾ ਵਾਲੇ ਮਾਹੌਲ

ਨਵੀਂ ਦਿੱਲੀ— ਫਿਲਮਕਾਰਾਂ ਅਤੇ ਕਲਾਕਾਰਾਂ ਲਈ ਬਣੇ ਅਸਹਿਣਸ਼ੀਲਤਾ ਵਾਲੇ ਮਾਹੌਲ ਅਤੇ ਉਨ੍ਹਾਂ ਦਾ ‘ਸਿਰ ਕੱਟਣ’ ਦੀਆਂ ਧਮਕੀਆਂ ਵਾਲੇ ਬਿਆਨਾਂ ਤੋਂ ਅਭਿਨੇਤਾ ਰੋਹਿਤ ਰਾਏ ਬੇਹੱਦ ਪ੍ਰੇਸ਼ਾਨ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਉਹ ਭਾਰਤੀ ਹੋਣ ਅਤੇ ਭਾਰਤ ‘ਚ ਰਹਿਣ ਨੂੰ ਲੈ ਕੇ ਬੇਹੱਦ ਦੁਖੀ ਅਤੇ ਨਿਰਾਸ਼ ਹਨ। ਰੋਹਿਤ ਨੇ ਟਵੀਟ ਕੀਤਾ, ” ਪਹਿਲੀ ਵਾਰ ਮੈਂ ਇਸ ਗੱਲ ਨੂੰ ਲੈ ਕੇ ਦੁਖੀ, ਨਿਰਾਸ਼ ਅਤੇ ਗੁੱਸੇ ‘ਚ ਹਾਂ ਕਿ ਮੈਂ ਇਕ ਭਾਰਤੀ ਹਾਂ ਅਤੇ ਭਾਰਤ ‘ਚ ਰਹਿ ਰਿਹਾ ਹਾਂ। ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤੀ’ ਨੂੰ ਲੈ ਕੇ ਚੱਲ ਰਹੇ ਵਿਵਾਦ ‘ਤੇ ਉਨ੍ਹਾਂ ਨੇ ਕਈ ਹੋਰ ਟਵੀਟ ਕੀਤੇ।

Be the first to comment

Leave a Reply