ਫੁੱਟ-ਪਾਊ ਤਾਕਤਾਂ ਭਾਰਤ ਦੀ ਆਲਮੀ ਦਿੱਖ ਲਈ ਖ਼ਤਰਾ: ਰਾਹੁਲ ਗਾਂਧੀ

 ਨਿਊਯਾਰਕ – (ਰਾਜ ਗੋਗਨਾ)-ਕਾਂਗਰਸ ਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਅਮਨ ਪਸੰਦ ਤੇ ਸਦਭਾਵਨਾ ਵਾਲੇ ਮੁਲਕ ਵਜੋਂ ਬਣੀ ਭਾਰਤ ਦੀ ਆਲਮੀ ਦਿੱਖ ਨੂੰ ਦੇਸ਼ ਨੂੰ ਵੰਡ ਰਹੀਆਂ ਤਾਕਤਾਂ ਮਿੱਟੀ ਵਿੱਚ ਮਿਲਾ ਰਹੀਆਂ ਹਨ। ਅਮਰੀਕਾ ਦੇ ਦੋ ਹਫ਼ਤਿਆਂ ਦੇ ਦੌਰੇ ਦੇ ਆਖ਼ਰੀ ਦਿਨ ਰਾਹੁਲ ਗਾਂਧੀ ਨੇ ਟਾਇਮਜ਼ ਸੁਕੇਅਰ ਨੇੜੇ ਇਕ ਹੋਟਲ ਵਿੱਚ ਆਪਣੇ ਦੋ ਹਜ਼ਾਰ ਦੇ ਕਰੀਬ ਹਮਾਇਤੀਆਂ ਨੂੰ ਸੰਬੋਧਨ ਕੀਤਾ। ਇਸ ਫੇਰੀ ਦੌਰਾਨ ਰਾਹੁਲ ਗਾਂਧੀ ਨੇ ਵਿਦਿਆਰਥੀਆਂ, ਸਿਆਸਤਦਾਨਾਂ ਅਤੇ ਅਕਾਦਮਿਸ਼ਨਾਂ ਨਾਲ ਭਾਰਤ ਲਈ ਆਪਣੀ ਦੂਰ ਦ੍ਰਿਸ਼ਟੀ ਮੁਤੱਲਕ ਗੱਲ ਕੀਤੀ। ਪਰਵਾਸੀ ਭਾਰਤੀਆਂ ਦੇ ਇਕੱਠ ਨੂੰ ਸੰਬੋਧਨ ਦੌਰਾਨ ਕਾਂਗਰਸੀ ਆਗੂ ਨੇ ਕਿਹਾ ਕਿ ਭਾਰਤ ਨੇ ਵਿਸ਼ਵ ਨੂੰ ਹਮੇਸ਼ਾ ਸਦਭਾਵਨਾ ਨਾਲ ਰਹਿਣ ਦਾ ਰਾਹ ਦਿਖਾਇਆ। ਹਜ਼ਾਰਾਂ ਸਾਲਾਂ ਤੋਂ ਭਾਰਤ ਦੀ ਸ਼ਾਂਤੀ ਤੇ ਸਦਭਾਵਨਾ ਵਾਲੀ ਦਿੱਖ ਰਹੀ ਹੈ। ਹੁਣ ਦੇਸ਼ ਨੂੰ ਵੰਡ ਰਹੀਆਂ ਤਾਕਤਾਂ ਇਸ ਦਿੱਖ ਲਈ ਚੁਣੌਤੀ ਬਣ ਰਹੀਆਂ ਹਨ। ਉਹਨਾ ਆਪਣੇ ਸਵਰਗੀ ਪਿਤਾ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਯੋਗਦਾਨ ਨੂੰ ਵੀ ਯਾਦ ਕੀਤਾ ਅਤੇ ਰਾਹੁਲ ਨੇ ਭਾਰਤ ਵਿੱਚ ਕੰਪਿਊਟਰ ਲਿਆਉਣ ਦਾ ਸਿਹਰਾ ਸਵ:ਰਾਜੀਵ ਗਾਂਧੀ ਦੇ ਸਿਰ ਬੰਨਿਆਂ ਅਤੇ ਉਹਨਾ ਆਪਣੇ ਪ੍ਰਧਾਨ ਮੰਤਰੀ ਕਾਰਜ-ਕਾਲ ਦੇ ਟਾਈਪਰਾਈਟਰ  ਤੋਂ ਕੰਪਿਊਟਰ ਦੀ ਦੁਨੀਆ  ਚ ‘ ਪ੍ਰਵੇਸ ਦਾ ਵੀ ਜ਼ਿਕਰ ਕੀਤਾ ਰਾਹੁਲ ਗਾਂਧੀ ਨੇ ਭਾਰਤ ਦੇ ਵਿਕਾਸ ਚ ਐਨ .ਆਰ.ਆਈ ਭਾਰਤੀਆ ਦੇ ਯੌਗਦਾਨ ਦੀ ਵੀ ਸ਼ਲਾਘਾ ਕੀਤੀ ਉਹਨਾ  ਕਿਹਾ ਕਿ ਮੂਲ ਕਾਂਗਰਸ ਦਾ ਅੰਦੋਲਨ ਇਹ ਐਨ.ਆਰ ਆਈ ਦਾ ਅੰਦੋਲਨ ਸੀ । ਉਹਨਾਂ ਭਾਰਤ ਦੀ ਦਿੱਖ ਦੀ ਬੇਹੱਦ ਅਹਿਮੀਅਤ ਹੋਣ ਉਤੇ ਜ਼ੋਰ ਦਿੰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਵਿਸ਼ਵ ਬਦਲ ਰਿਹਾ ਹੈ ਅਤੇ ਲੋਕ ਭਾਰਤ ਵੱਲ ਦੇਖ ਰਹੇ ਹਨ। ਹਿੰਸਕ ਵਿਸ਼ਵ ਦੇ ਕਈ ਮੁਲਕ ਭਾਰਤ ਵੱਲ ਦੇਖ ਰਹੇ ਹਨ ਅਤੇ ਸ਼ਾਇਦ 21ਵੀਂ ਸਦੀ ਵਿੱਚ ਭਾਰਤ ਕੋਲ ਸ਼ਾਂਤੀਪੂਰਨ ਸਹਿ-ਹੋਂਦ ਨਾਲ ਰਹਿਣ ਦੇ ਸਵਾਲਾਂ ਦਾ ਜਵਾਬ ਹੈ। ਇਸ ਲਈ ਅਸੀਂ ਆਪਣਾ ਇਹ ਬਹੁਮੁੱਲਾ ਸਰਮਾਇਆ ਗਵਾ ਨਹੀਂ ਸਕਦੇ। ਇਸ ਦੌਰਾਨ ਕਾਂਗਰਸ ਦੇ ਮੀਤ ਪ੍ਰਧਾਨ ਨੇ ਪਰਵਾਸੀ ਭਾਰਤੀਆਂ ਨੂੰ ਕਾਂਗਰਸ ਨਾਲ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਟਵੀਟ ਕੀਤਾ ਕਿ ‘‘ਪਰਵਾਸੀ ਭਾਰਤੀਆਂ ਕੋਲ ਵੱਖ ਵੱਖ ਖੇਤਰਾਂ ਬਾਰੇ ਕਾਫ਼ੀ ਗਿਆਨ ਤੇ ਸਮਝ ਹੈ। ਮੈਂ ਉਨ੍ਹਾਂ ਨੂੰ ਕਾਂਗਰਸ ਨਾਲ ਮਿਲ ਕੇ ਕੰਮ ਕਰਨ ਦਾ ਸੱਦਾ ਦਿੰਦਾ ਹਾਂ।ਇਸ ਸਮਾਗਮ ਚ’ ਅਮਰੀਕਾ ਤੋ ਇਲਾਵਾ ਦੂਸਰੇ ਮੁਲਕਾਂ ਤੌ ਵੀ ਪਾਰਟੀ ਦੇ ਕਾਰਕੂਨ ਵੀ ਸਾਿਮਲ ਹੌਏ। ਪਾਰਟੀ ਦੇ ਨੈਸਨਲ ਪ੍ਰਧਾਨ ਸੁੱਧ ਪ੍ਰਕਾਸ਼ ਸਿੰਘ,ਪੰਜਾਬ ਵਿੰਗ ਦੇ ਪ੍ਰਧਾਨ ਗੁਰਮੀਤ ਿਗੱਲ(ਮੁੱਲਾਪੁਰ)ਅਮਰਪ੍ਰੀਤ ਔਲਖ,ਪਵਨ ਦੀਵਾਨ ਵੀ ਵਿਸੇਸ ਤੌਰ ਤੇ

Be the first to comment

Leave a Reply