ਫੇਸਬੁੱਕ ਦੇ ਮਾਲਕ ਜ਼ਕਰਬਰਗ ਨੂੰ ਤਗੜਾ ਝਟਕਾ

ਵਾਸ਼ਿੰਗਟਨ: ਇੱਕ ਰਿਪੋਰਟ ਨੇ ਸਿਰਫ਼ ਇੱਕ ਦਿਨ ਵਿੱਚ ਫੇਸਬੁੱਕ ਦੇ ਮਾਲਕ ਜ਼ਕਰਬਰਗ ਨੂੰ ਤਗੜਾ ਝਟਕਾ ਦਿੱਤਾ। ਇਸ ਰਿਪੋਰਟ ਕਾਰਨ ਮਾਰਕ ਨੂੰ ਇੱਕ ਦਿਨ ਵਿੱਚ 6.6 ਬਿਲੀਅਨ ਡਾਲਰ ਯਾਨੀ ਕਰੀਬ 4,30,35,30,00,000.00 ਰੁਪਏ ਦਾ ਝਟਕਾ ਲੱਗਾ ਹੈ। ਫੇਸਬੁੱਕ ਦੇ ਮਾਲਕ ਨੂੰ ਲੱਗੇ ਇਸ ਝਟਕੇ ਤੋਂ ਬਾਅਦ ਉਨ੍ਹਾਂ ਦੀ ਕੁੱਲ ਦੌਲਤ 68.5 ਬਿਲੀਅਨ ਰਹਿ ਗਈ ਹੈ। ਇੰਨਾ ਹੀ ਨਹੀਂ ਫੇਸਬੁੱਕ ਨੂੰ 40 ਬਿਲੀਅਨ ਡਾਲਰ ਯਾਨੀ 26,07,80,00,00,000.00 ਰੁਪਏ ਦਾ ਇੱਕ ਹੋਰ ਘਾਟਾ ਪਿਆ ਹੈ। ਕਾਰਨ ਹੈ ਕਿ ਇਸ ਘਟਨਾ ਤੋਂ ਬਾਅਦ ਕੰਪਨੀ ਦੇ ਸ਼ੇਅਰਜ਼ ਵਿੱਚ ਸੱਤ ਫ਼ੀਸਦੀ ਦੀ ਕਮੀ ਆਈ ਹੈ। ਜੇਕਰ ਦੋਵਾਂ ਕਰਮਾਂ ਨੂੰ ਜੋੜ ਦੇਈਏ ਤਾਂ ਇਹ 30,37,97,05,00,000.00 ਰੁਪਏ ਦੀ ਹੋ ਜਾਂ ਦੀ ਹੈ। ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇੱਕ ਕੰਪਨੀ ਦੇ ਮਾਲਕ ‘ਤੇ ਇੰਨੀ ਵੱਡੀ ਰਕਮ ਗੁਆ ਕੇ ਕੀ ਬੀਤੀ ਹੋਵੇਗੀ।