ਫੇਸਬੁੱਕ ਨੇ ਜਾਰੀ ਕੀਤਾ ਨਵਾਂ ਫੀਚਰ..ਜਾਣੋ ਕੀ ਹੈ ਖਾਸ?

ਫੇਸਬੁੱਕ ਨੇ ਇੱਕ ਹੋਰ ਨਵਾਂ ਫੀਚਰ ਲਾਂਚ ਕੀਤਾ ਹੈ। ਇਸ ਨਵੇਂ ਫੀਚਰ ਨਾਲ ਯੂਜਰਜ਼ ਨੂੰ ਆਸ ਪਾਸ ਵਾਈ ਫਾਈ ਹਾਟਸਪਾਟ ਦੀ ਖੋਜ ਕਰਨ ‘ਚ ਮੱਦਦ ਮਿਲੇਗੀ। ਫੇਸਬੁੱਕ ਨੇ ਪਿਛਲੇ ਸਾਲ ‘ਫਾਈਂਡ ਵਾਈ ਫਾਈ’ ਦੇ ਨਾਮ ਤੋਂ ਫੀਚਰ ਲਾਂਚ ਕੀਤਾ ਸੀ। ਪਰ ਉਸ ਸਮੇਂ ਇਸ ਨੂੰ ਕੇਵਲ ਆਈ ਓ ਐਸ ਯੂਜਰਜ਼ ਦੇ ਲਈ ਅਤੇ ਕੁੱਝ ਦੇਸ਼ਾਂ ‘ਚ ਹੀ ਲਾਂਚ ਕੀਤਾ ਸੀ। ਫੇਸਬੁੱਕ ਦੇ ਇੰਜੀਨੀਅਰ ਡਾਇਰੈਕਟਰ ਅਲੈਕਸ ਹਿਮੇਲ ਨੇ ਕਿਹਾ, ਅਸੀਂ ਪੂਰੀ ਦੁਨੀਆ ‘ਚ ਆਈ ਓ ਐਸ ਅਤੇ ਐਂਡਰਾਇਡ ਯੂਜਰਜ਼ ਦੇ ਲਈ ਫਾਈਂਡ ਵਾਈ ਫਾਈ ਦਾ ਵਿਕਲਪ ਖੋਲਣ ਜਾ ਰਹੇ ਹਾਂ। ਇਹ ਅਜਿਹੇ ਯੂਜਰਜ਼ ਦੇ ਲਈ ਮੱਦਦਗਾਰ ਹੋਵੇਗਾ,ਜਿਨ੍ਹਾਂ ਕੋਲ ਸੈਲਿਉਲਰ ਡਾਟਾ ਘੱਟ ਹੋਵੇਗਾ। ਇਸ ਦੇ ਇਸਤੇਮਾਲ ਦੇ ਲਈ ਫੇਸਬੁੱਕ ਐਪ ‘ਤੇ ਮੋਰ ਟੈਬ ‘ਚ ਫਾਈਂਡ ਵਾਈ ਫਾਈ ਦਾ ਵਿਕਲਪ ਮਿਲੇਗਾ।
ਸਪੈਮ ਅਤੇ ਝੂਠੀਆਂ ਖ਼ਬਰਾਂ ‘ਤੇ ਲੱਗੇਗੀ ਲਗਾਮ ਫੇਸਬੁੱਕ ਨੇ ਝੂਠੀ ਖ਼ਬਰਾਂ ਅਤੇ ਗਲਤ ਪੋਸਟ ਨਾਲ ਨਿਪਟਣ ਦੇ ਲਈ ਨਵਾਂ ਅਪਡੇਟ ਜਾਰੀ ਕੀਤਾ ਹੈ। ਇਸ ਨਵੇਂ ਅਪਡੇਟ ‘ਚ ਅਜਿਹਾ ਐਲਗੋਰਿਦਮ ਲਗਾਇਆ ਗਿਆ ਹੈ ਜਿਸ ਨਾਲ ਨਿਊਜ਼ ਫੀਡ ‘ਚ ਬੇਕਾਰ ਪੋਸਟਾਂ ਘੱਟ ਤੋਂ ਘੱਟ ਦਿਸਣਗੀਆਂ। ਫੇਸਬੁੱਕ ‘ਚ ਨਿਊਜ਼ ਫੀਡ ਉਪ ਪ੍ਰਧਾਨ ਐਡਮ ਮੋਸੇਰੀ ਨੇ ਕਿਹਾ ਅਸੀਂ ਹਮੇਸ਼ਾ ਤੋਂ ਨਿਊਜ਼ ਫੀਡ ‘ਚ ਲੋਕਾਂ ਨੂੰ ਬਿਹਤਰ ਅਨੂਭਵ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਨਵਾਂ ਅਪਡੇਟ ਇਸ ਅਨੂਭਵ ਨੂੰ ਹੋਰ ਵੀ ਚੰਗਾ ਕਰੇਗਾ।

Be the first to comment

Leave a Reply