ਫੋਰਟਿਸ ਹਸਪਤਾਲ ਮੋਹਾਲੀ ਵਿਚ ਯੂਰੋਲੋਜੀਕਲ ਸਮੱਸਿਆਵਾਂ ‘ਤੇ ਇਕ ਚਰਚਾ

ਮੋਹਾਲੀ –  ਫੋਰਟਿਸ ਹਸਪਤਾਲ ਮੋਹਾਲੀ ਵਿਚ ਯੂਰੋਲੋਜੀਕਲ (ਮੂਤਰ ਪ੍ਰਣਾਲੀ ਸਬੰਧੀ) ਸਮੱਸਿਆਵਾਂ ‘ਤੇ ਇਕ ਚਰਚਾ ਦੇ ਦੌਰਾਨ ਡਾ. ਪ੍ਰਿਯਦਰਸ਼ੀ ਰੰਜਨ ਕੰਸਲਟੈਂਟ ਕਿਡਨੀ ਟ੍ਰਾਂਸਪਲਾਂਟ ਫੋਰਟਿਸ ਹਸਪਤਾਲ ਮੋਹਾਲੀ ਨੇ ਦੱਸਿਆ ਕਿ ਉਮਰ ਦੇ ਇਸ ਸੁਨਹਿਰੀ ਦੌਰ ‘ਤੇ ਯੂਰੋਲੋਜੀਕਲ ਸਮੱਸਿਆਵਾਂ ਵਿਚ ਬਹੁਤ ਵਾਧਾ ਹੋ ਜਾਂਦਾ ਹੈ। ਇਸ ਚਰਚਾ ਵਿਚ 120 ਸੀਨੀਅਰ ਸਿਟੀਜ਼ਨਸ ਨੇ ਹਿੱਸਾ ਲਿਆ।
ਯੂਰੋਲੋਜੀਕਲ ਸਬੰਧੀ ਸਮੱਸਿਆਵਾਂ 65 ਸਾਲ ਦੀ ਉਮਰ ਵਿਚ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਮਰੀਜ਼ਾਂ ਵਿਚ ਤੀਜੀ ਸਭ ਤੋਂ ਆਮ ਤਰ੍ਹਾਂ ਦੀ ਸ਼ਿਕਾਇਤ ਹੁੰਦੀ ਹੈ। ਇਹ ਬਜ਼ੁਰਗਾਂ ਦੇ ਵਿਚਕਾਰ ਚਿੰਤਾ ਦਾ ਇਕ ਮੁੱਖ ਕਾਰਨ ਬਣ ਗਈ ਹੈ।
ਡਾ. ਪ੍ਰਿਯਾਦਰਸ਼ੀ ਰੰਜਨ ਨੇ ਦੱਸਿਆ ਕਿ ਲੋਅਰ ਯੂਰਿਨਰੀ ਟ੍ਰੈਕਟ ਸਿੰਪਟਮਸ (ਐੱਲ. ਯੂ. ਟੀ. ਐੱਸ.) ਬਜ਼ੁਰਗਾਂ ਨੂੰ ਪੇਸ਼ ਆਉਣ ਵਾਲੀ ਸਭ ਤੋਂ ਆਮ ਅਤੇ ਮੁੱਖ ਯੂਰੋਲੋਜੀਕਲ ਸਬੰਧਿਤ ਸਮੱਸਿਆਵਾਂ ਵਿਚੋਂ ਇਕ ਹੈ। ਐੱਲ. ਯੂ. ਟੀ. ਐੱਸ. ਉਹ ਮੂਤਰ ਪ੍ਰਣਾਲੀ ਸਮੱਸਿਆ ਹੈ, ਜੋ ਬਜ਼ੁਰਗਾਂ ਵਿਚ ਪ੍ਰੋਸਟੇਟ ਵਾਧੇ ਦੇ ਕਾਰਨ ਪੈਦਾ ਹੁੰਦੀ ਹੈ। ਹੋਰ ਆਮ ਸਮੱਸਿਆਵਾਂ ਜਿਨ੍ਹਾਂ ਨੂੰ ਐੱਲ. ਯੂ. ਟੀ. ਐੱਸ. ਨਾਲ ਜੋੜਿਆ ਜਾ ਸਕਦਾ ਹੈ, ਉਨ੍ਹਾਂ ਵਿਚ ਹੇਜੀਟੈਂਸੀ, ਖਰਾਬ ਪ੍ਰਵਾਹ, ਤਣਾਅ ਵਧਣਾ, ਅੰਤਰਾਲ ਵਿਚ ਗੜਬੜੀ, ਪਿਸ਼ਾਬ ਪੂਰਾ ਨਾ ਆਉਣਾ, ਵਾਰ-ਵਾਰ ਪਿਸ਼ਾਬ ਆਉਣਾ, ਨੌਕਟਿਰਿਆ ਅਤੇ ਉਸ ਨੂੰ ਰੋਕ ਕੇ ਰੱਖਣਾ ਸੰਭਵ ਨਾ ਹੋਣਾ ਆਦਿ। ਇਸ ਚਰਚਾ ਦੇ ਦੌਰਾਨ ਉਨ੍ਹਾਂ ਵਿਸਤਾਰ ਨਾਲ ਦੱਸਿਆ ਕਿ ਘੱਟ ਲੱਛਣ ਵਾਲੇ ਮਰੀਜ਼ਾਂ ਨੂੰ ਆਪਣੀ ਜੀਵਨਸ਼ੈਲੀ ਵਿਚ ਕੁਝ ਬਦਲਾਅ ਦਾ ਸੁਝਾਅ ਦਿੱਤਾ ਜਾਂਦਾ ਹੈ, ਜਦਕਿ ਉੱਚ ਲੱਛਣਾਂ ਵਾਲੇ ਮਰੀਜ਼ਾਂ ਨੂੰ ਦਵਾਈ ਅਤੇ ਸਰਜਰੀ ਦੀ ਸਲਾਹ ਦਿੱਤੀ ਜਾਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਵਧਦੀ ਉਮਰ ਦੇ ਨਾਲ ਪ੍ਰੋਸਟੇਟ ਕੈਂਸਰ ਦਾ ਸ਼ਿਕਾਰ ਬਣਨ ਦੀ ਸੰਭਾਵਨਾ ਵੀ ਵਧਦੀ ਜਾਂਦੀ ਹੈ।
ਚਰਚਾ ਦੇ ਅਖੀਰ ਵਿਚ ਉਨ੍ਹਾਂ ਕਿਹਾ ਕਿ ਸਾਰੇ ਬਜ਼ੁਰਗ ਮਰੀਜ਼ਾਂ ਦੀ ਦਵਾਈ ਦੀ ਸੂਚੀ ਦੀ ਸਮੀਖਿਆ ਕਰਨ ਦੀ ਥਾਂ ਪਿਸ਼ਾਬ ਦੇ ਰਸਤੇ ਦੇ ਹੇਠਲੇ ਲੱਛਣਾਂ ਜਾਂ ਲੱਛਣਾਂ ਨਾਲ ਸਬੰਧਿਤ ਦਵਾਈਆਂ ਦੀ ਘਾਟ ਸੁਨਿਸ਼ਚਿਤ ਕਰਨ ਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ।

Be the first to comment

Leave a Reply