ਫੋਲਸਮ ਵਿਖੇ ਮਨਾਇਆ ਗਿਆ ਇੰਡੀਆ ਡੇਅ ਮੇਲਾ-2017

ਸੈਕਰਾਮੈਂਟੋ, – ਇੰਡੀਅਨ ਐਸੋਸੀਏਸ਼ਨ ਆਫ ਸੈਕਰਾਮੈਂਟੋ ਵੱਲੋਂ ਸਾਲਾਨਾ ਇੰਡੀਆ ਡੇਅ ਮੇਲਾ ਫੋਲਸਮ ਵਿਖੇ ਕਰਵਾਇਆ ਗਿਆ। ਇਸ ਵਿਚ ਭਾਰਤ ਦੇ ਵੱਖ-ਵੱਖ ਸਟੇਟਾਂ ਨਾਲ ਸੰਬੰਧਤ ਭਾਈਚਾਰੇ ਨੇ ਸ਼ਿਰਕਤ ਕੀਤੀ। ਸਟੇਜ ਤੋਂ ਪੇਸ਼ ਕੀਤੀਆਂ ਗਈਆਂ ਆਈਟਮਾਂ ਵਿਚ ਵੀ ਭਾਰਤ ਦੀਆਂ ਤਕਰੀਬਨ ਹਰ ਸਟੇਟਾਂ ਦੇ ਰੰਗ ਦੇਖਣ ਨੂੰ ਮਿਲੇ। ਗੁਜਰਾਤੀ, ਬੰਗਾਲੀ, ਪੰਜਾਬੀ, ਕੰਨੜ, ਮਲਿਆਲਮ, ਤੇਲਗੂ, ਤਾਮਿਲ, ਮਰਾਠੀ ਤੋਂ ਇਲਾਵਾ ਹੋਰ ਭਾਸ਼ਾਵਾਂ ‘ਤੇ ਸੱਭਿਆਚਾਰਕ ਆਈਟਮਾਂ ਹੋਈਆਂ, ਜਿਸ ਦਾ ਖਚਾਖਚ ਭਰੇ ਹਾਲ ਵਿਚ ਬੈਠੇ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਅਮਰੀਕੀ ਅਧਿਕਾਰੀ ਅਤੇ ਲੀਡਰ ਇਸ ਵਿਚ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨ ਲਈ ਪਹੁੰਚੇ ਹੋਏ ਸਨ। ਇਨ•ਾਂ ਵਿਚ ਅਸੈਂਬਲੀ ਮੈਂਬਰ ਐਸ਼ ਕਾਲੜਾ, ਮੇਅਰ ਸਟੀਵ ਲੀ, ਅਸੈਂਬਲੀ ਮੈਂਬਰ, ਕੌਂਸਲ ਮੈਂਬਰ ਰੋਜਰ ਗੇਲੋਰਡ, ਸਕੂਲ ਬੋਰਡ ਤੋਂ ਕ੍ਰਿਸ ਕਲਾਰਕ, ਸੈਕਰਾਮੈਂਟੋ ਕਾਊਂਟੀ ਸੁਪਰਵਾਈਜ਼ਰ ਸੂਅ ਫਰੋਸਟ, ਡਾ. ਬਾਵੇਨ ਪਾਰਖ, ਗੁਰਜਤਿੰਦਰ ਸਿੰਘ ਰੰਧਾਵਾ ਮਲਟੀਕਲਚਰ ਕਮਿਸ਼ਨਰ ਐਲਕ ਗਰੋਵ ਵੀ ਹਾਜ਼ਰ ਸਨ। ਹਾਲ ਦੇ ਬਾਹਰ ਭਾਰਤ ਦੇ ਵੱਖ-ਵੱਖ ਖਿੱਤਿਆਂ ਤੋਂ ਆਏ ਲੋਕਾਂ ਨੇ ਆਪੋ-ਆਪਣੇ ਸਟਾਲ ਲਾਏ ਹੋਏ ਸਨ। ਇਨ•ਾਂ ਵਿਚ ਗਹਿਣੇ, ਕੱਪੜੇ ਆਦਿ ਦੇ ਸਟਾਲ ਵੀ ਲੱਗੇ ਹੋਏ ਸਨ, ਜੋ ਕਿ ਬਹੁਤ ਵਧੀਆ ਨਜ਼ਾਰਾ ਪੇਸ਼ ਕਰ ਰਹੇ ਸਨ।

Be the first to comment

Leave a Reply