ਫੌਜੀ ਦਫ਼ਤਰ ‘ਤੇ ਹਮਲਾ, ਸੱਤ ਅਮਰੀਕੀ ਜਵਾਨ ਜ਼ਖਮੀ

ਕਾਬੁਲ –  ਉਤਰੀ ਅਫਗਾਨਿਸਤਾਨ ਵਿੱਚ ਇੱਕ ਹੋਰ ਟਿਕਾਣੇ ‘ਤੇ ਹੋਏ ‘ਅੰਦਰੂਨੀ ਹਮਲੇ’ ਵਿੱਚ ਇੱਕ ਅਫਗਾਨੀ ਫੌਜੀ ਦੀ ਮੌਤ ਹੋ ਗਈ, ਜਦਕਿ ਸੱਤ ਅਮਰੀਕੀ ਜਵਾਨ ਜ਼ਖਮੀ ਹੋ ਗਏ। ਇੱਕ ਅਮਰੀਕੀ ਫੌਜੀ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਕਾਬੁਲ ਵਿੱਚ ਅਮਰੀਕੀ ਫੌਜੀ ਕਮਾਨ ਦੇ ਬੁਲਾਰੇ ਨੇ ਦੱਸਿਆ ਕਿ ਅਫਗਾਨੀ ਫੌਜੀ ਅਧਿਕਾਰੀਆਂ ਵੱਲੋਂ ਪਹਿਲਾਂ ਦਿੱਤੀ ਗਈ ਅਮਰੀਕੀ ਫੌਜੀਆਂ ਦੇ ਮਾਰੇ ਜਾਣ ਦੀ ਜਾਣਕਾਰੀ ਗ਼ਲਤ ਸੀ। ਪਰ ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਅਫਗਾਨੀ ਫੌਜ਼ ਦੀ 209ਵੀਂ ਕਾਰਪ ਦੇ ਦਫ਼ਤਰ ‘ਕੈਂਪ ਸ਼ਾਹੀਨ’ ਵਿੱਚ ਹੋਈ ਘਟਨਾ ਵਿੱਚ ਜ਼ਖਮੀ ਸੱਤ ਫੌਜੀਆਂ ਨੂੰ ਬਾਹਰ ਕੱਢਿਆ ਗਿਆ ਹੈ। ਇਸ ਘਟਨਾ ਵਿੱਚ ਇੱਕ ਅਫਗਾਨ ਫੌਜੀ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਜ਼ਖਮੀ ਹੋ ਗਿਆ। ਉਧਰ ਤਾਲਿਬਾਨ ਦੇ ਬੁਲਾਰੇ ਜਬੀਉਲਾਹ ਮੁਜਾਹਿਦ ਨੇ ਇਕ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਕਿ ਅੱਤਵਾਦੀ ਸਮੂਹ ਪ੍ਰਤੀ ਨਿਰਪੱਖਤਾ ਰੱਖਣ ਵਾਲੇ ਇੱਕ ਕਮਾਂਡੋ ਨੇ ਵਿਦੇਸ਼ੀ ਹਮਲਾਵਰਾਂ ‘ਤੇ ਗੋਲੀਬਾਰੀ ਕਰਕੇ ਚਾਰ ਨੂੰ ਮਾਰ ਦਿੱਤਾ ਅਤੇ ਚਾਰ ਨੂੰ ਜ਼ਖਮੀ ਕਰ ਦਿੱਤਾ।

Be the first to comment

Leave a Reply