ਫੜ੍ਹੇ ਗਏ ਬਾਡੀਗਾਰਡਜ਼ ਰਾਮ ਰਹੀਮ ਦੀ ਕਾਲੀਆਂ ਕਰਤੂਤਾਂ ਦਾ ਕੋਈ ਭੇਤ ਨਹੀਂ ਸੀ

ਚੰਡੀਗੜ੍ਹ  : ਸਾਧਵੀ ਸਸੀਰਕ ਸ਼ੋਸ਼ਣ ਮਾਮਲੇ ਦੇ ਦੋਸ਼ੀ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਦੇ ਫੜ੍ਹੇ ਗਏ ਬਾਡੀਗਾਰਡਜ਼ ਰਣਜੀਤ ਸਿੰਘ, ਅਨੂਪ, ਸੁਖਵਿੰਦਰ ਸਿੰਘ, ਧਰਮਿੰਦਰ ਤੇ ਮਨਿੰਦਰ ਸਿੰਘ ਨੂੰ ਉਸ ਦੀਆਂ ਕਾਲੀਆਂ ਕਰਤੂਤਾਂ ਦਾ ਕੋਈ ਭੇਤ ਨਹੀਂ ਸੀ, ਇਸੇ ਲਈ ਤਾਂ ਇਹ ਲੋਕ ਆਪਣੇ ਪਰਿਵਾਰਾਂ ਨੂੰ ਛੱਡ ਕੇ ਡੇਰੇ ਵਿਚ ਹੀ ਰਹਿੰਦੇ ਸਨ। ਉਹ ਪਿਛਲੇ 10 ਸਾਲਾਂ ਤੋਂ ਡੇਰੇ ਵਿਚ ਹੀ ਰਹਿ ਰਹੇ ਸਨ। ਫੜ੍ਹੇ ਗਏ ਮੁਲਜ਼ਮ ਸੁਖਵਿੰਦਰ ਸਿੰਘ ਨੇ ਤਾਂ ਆਪਣਾ ਘਰ ਅਤੇ ਸਾਰੀ ਜ਼ਮੀਨ ਹੀ ਡੇਰੇ ਦੇ ਨਾਮ ਹੀ ਕਰ ਦਿੱਤੀ ਸੀ ਤੇ ਉਹ ਰਾਮ ਰਹੀਮ ਦੀ ਸੁਰੱਖਿਆ ਕਰ ਕੇ ਹੀ ਖੁਸ਼ ਸੀ।
ਰਣਜੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਡਰਾਈਵਰ ਦੀ ਨੌਕਰੀ ਮਿਲੀ ਸੀ। ਉਨ੍ਹਾਂ ਸਾਰਿਆਂ ਨੇ ਦੱਸਿਆ ਕਿ ਰਾਮ ਰਹੀਮ ਮਹੀਨੇ ਵਿਚ ਇਕ ਵਾਰ ਹੀ ਗੁਫਾ ਤੋਂ ਬਾਹਰ ਆਉਂਦੇ ਸਨ ਤੇ ਅੰਦਰ ਹੀ ਬੈਠ ਕੇ ਭਗਤੀ ਕਰਦੇ ਸਨ। ਉਨ੍ਹਾਂ ਦੱਸਿਆ ਕਿ ਗੁਫਾ ਅੰਦਰੋਂ ਕੱਚੀ ਤੇ ਮਿੱਟੀ ਦੀ ਬਣੀ ਹੋਈ ਹੈ। ਉਨ੍ਹਾਂ ਨੂੰ ਕੀ ਪਤਾ ਸੀ ਕਿ ਉਹ ਜਿਸ ਦੀ ਰੱਖਿਆ ਕਰਦੇ ਹਨ, ਉਹ ਦੁਸ਼ਕਰਮੀ ਹੋਵੇਗਾ। ਉਥੇ ਹੀ ਪੁਲਸ ਨੇ ਇਨ੍ਹਾਂ ਬਾਡੀਗਾਰਡਜ਼ ਨੂੰ ਸਿਰਸਾ ਲਿਜਾਣ ਲਈ ਲੋਕਲ ਪੁਲਸ ਨਾਲ ਸੰਪਰਕ ਕੀਤਾ ਹੈ। ਡੇਰੇ ਦੇ ਬਾਹਰ ਆਰਮੀ ਖੜ੍ਹੀ ਹੋਣ ਦੇ ਕਾਰਨ ਡੇਰੇ ਦੇ ਅੰਦਰ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਹੈ। ਪੁਲਸ ਫੜ੍ਹੇ ਗਏ ਬਾਡੀਗਾਰਡਜ਼ ਤੋਂ ਪਿਸਤੌਲ ਤੇ ਕਾਰਤੂਸ ਦੇ ਬਾਰੇ ‘ਚ ਪੁੱਛ-ਗਿੱਛ ਕਰ ਰਹੀ ਹੈ।

Be the first to comment

Leave a Reply