ਬਚਿਆਂ ਨੂੰ ਸੁਚੇਤ ਕਰਕੇ ਦੀ ਅਮਨ-ਸ਼ਾਂਤੀ ਤੇ ਖੁਸ਼ਹਾਲੀ ਹੋਵੇਗੀ : ਵਰਮਾ

ਪਟਿਆਲਾ : ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ, ਪਟਿਆਲਾ ਦੇ ਚੇਅਰਮੈਨ ਜਿਲਾ ਸ਼ੈਸ਼ਨ ਜੱਜ ਅਤੇ ਸਕੱਤਰ ਚੀਫ਼ ਜੁਡੀਸੀਅਲ ਮੈਜਿਸਟ੍ਰੇਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਪੈਰਾ ਲੀਗਲ ਵਲੰਟੀਅਰ ਸ਼੍ਰੀ ਕਾਕਾ ਰਾਮ ਵਰਮਾ ਨੇ ਸਰਕਾਰੀ ਐਲੀਮੇਂਟਰੀ ਸਕੂਲ ਕਸਿਆਣਾ ਵਿਖੇ ਬੱਚਿਆਂ, ਪਿੰਡ ਵਾਸੀਆਂ ਅਤੇ ਸਟਾਫ਼ ਮੈਬਰਾਂ ਨੂੰ ਉਨਾਂ ਦੇ ਅਧਿਕਾਰਾਂ, ਫਰਜ਼ਾਂ, ਝਗੜਿਆਂ ਦੇ ਨਿਪਟਾਰੇ ਹਿੱਤ ਆਪਸੀ ਸਮਝੋਤੇ ਅਤੇ ਦੇਸ਼, ਸਮਾਜ, ਆਪਣੇ ਆਪ ਅਤੇ ਸੰਸਥਾਵਾਂ ਪ੍ਰਤੀ ਫਰਜਾਂ ਤੇ ਜਿੰਮੇਵਾਰੀਆਂ ਸਬੰਧੀ ਵਡਮੁੱਲੀ ਜਾਣਕਾਰੀ ਦਿੱਤੀ। ਉਨਾਂ ਨੇ ਜੋਰ ਦੇ ਕੇ ਕਿਹਾ ਕਿ ਨਸ਼ਿਆਂ, ਲੜਾਈ, ਝਗੜੇ, ਨਫ਼ਰਤ, ਬਦਲੇ ਦੀ ਭਾਵਨਾ, ਫਸਟ ਫੂਡ, ਕੋਲਡ ਡਰਿੰਕ ਤੇ ਮੋਬਾਇਲ ਦੀ ਵੱਧ ਵਰਤੋਂ ਸਭ ਲਈ ਨੁਕਸਾਨਦਾਇਕ ਹੈ। ਉਨਾ ਨੇ ਬੱਚਿਆਂ ਅਤੇ ਪਿੰਡ ਵਾਲਿਆਂ ਨੂੰ ਸੜਕਾਂ ਤੇ ਚਲਦੇ ਸਮੇਂ ਰੋਡ ਸੇਫ਼ਟੀ ਦਾ ਧਿਆਨ ਰੱਖਣ
ਬਾਰੇ ਦੱਸਿਆ। ਕਿਸੇ ਵੀ ਬੱਚੇ, ਨੌਜਵਾਨ ਜਾਂ ਬਜੁਰਗ ਨੂੰ ਕਦੇ ਵੀ ਭੀਖ, ਮਦਦ, ਰਾਸ਼ਨ ਜਾਂ ਲਿਫ਼ਟ ਨਾ ਦੇਵੋ, ਸਗੋਂ ਭੀਖ ਮੰਗਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਖੇ ਮੁਫ਼ਤ ਸਿੱਖਿਆਂ ਲਈ ਦਾਖਲ ਕਰਵਾਓ। ਉਨਾਂ ਨੇ ਮਨੁੱਖੀ ਵਪਾਰ ਤੇ ਅਪਰਾਧਾਂ ਬਾਰੇ ਵੀ ਸੂਚੇਤ ਕੀਤਾ। ਇਸ ਮੌਕੇ ਸਕੂਲ ਦੇ ਛੋਟੇ-ਛੋਟੇ ਬੱਚਿਆਂ ਨੇ ਸਾਵਣ ਤੇ ਤੀਆਂ ਦੀ ਖੁਸ਼ੀ ਵਿੱਚ ਬੇਟੀ ਬਚਾਓ, ਬੇਟੀ ਪੜਾਓ, ਨਸ਼ਿਆਂ, ਪਰਿਵਾਰਕ ਪ੍ਰੇਮ ਤੇ ਖੁਸ਼ਹਾਲੀ, ਸੱਭਿਆਚਾਰ ਸਬੰਧੀ ਕਵਿਤਾਵਾਂ, ਗੀਤਾਂ ਤੇ ਵਿਚਾਰ ਦਿੱਤੇ। ਪਿੰਡ ਵਾਲਿਆਂ ਨੇ ਸਕੂਲ ਦੇ ਮੁੱਖ ਅਧਿਆਪਕਾਂ ਸਿਮਰਨਜੀਤ ਕੌਰ, ਡੇਜ਼ੀ ਮੋਦਗਿੱਲ, ਪਾਇਲ, ਮੀਨਾਕਸ਼ੀ ਅਤੇ ਰਾਵਿੰਦਰ ਸਿੰਘ ਦੇ ਬੱਚਿਆਂ ਪ੍ਰਤੀ
ਪਿਆਰ, ਸੇਵਾ-ਸੰਭਾਲ, ਗਿਆਨ ਦੇਣ ਤੇ ਸਕੂਲ ਨੂੰ ਬੇਹੱਦ ਸੁੰਦਰ ਅਤੇ ਸਾਫ਼-ਸੁਥਰਾ ਰੱਖਣ ਤੇ ਦਿਲਖੋਲ ਕੇ ਪ੍ਰਸੰਸਾਂ ਕੀਤੀ।

Be the first to comment

Leave a Reply