ਬਜਟ ਵਿਚ 1500 ਕਰੋੜ ਰੱਖ ਕੇ ਕਰਜਾ ਮੁਆਫੀ ਦੇ ਨਾਮ ‘ਤੇ ਕਿਸਾਨਾਂ ਨਾਲ ਕੀਤਾ ਗਿਆ ਧੋਖਾ

ਪਟਿਆਲਾ  : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਮੈੰਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਦਾ ਪਹਿਲਾ ਬਜਟ ਗੁੰਮਰਾਹਕੁੰਨ ਅਤੇ ਪੰੰਜਾਬ ਦੇ ਲੋਕਾਂ ਦੀ ਪਿੱਠ ਵਿਚ ਛੁਰਾ ਮਾਰਨ ਦਾ ਪ੍ਰਤੀਕ ਹੈ। ਉੁਨਾਂ ਕਿਹਾ ਕਿ ਜਿੰਨੀਆਂ ਵੀ ਯੋਜਨਾਵਾਂ ਦਾ ਐਲਾਨਕੀਤਾ ਗਿਆ ਹੈ, ਉਹ ਸਾਰੇ ਕਾਗਜ਼ ਦਾ ਮਹਿਲ ਹਨ। ਪੈਸੇ ਕਿਥੋਂ ਆਉੁਣਗੇ ਤੇ ਯੋਜਨਾਵਾਂ ਕਦੋਂ ਪੂਰੀਆਂ ਹੋਣਗੀਆਂ ਇਸ ਬਾਰੇ ਬਜਟ ਵਿਚ ਕੁੱਝ ਸਪਸ਼ਟ ਨਹੀਂ ਕੀਤਾ ਗਿਆ। ਪ੍ਰੋ. ਚੰਦੂਮਾਜਰਾ ਇਥੇ ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨਾਂ ਕਿਹਾਕਿ ਕਿਸਾਨਾਂ ਦੀ ਕਰਜਾਮੁਆਫੀ ਸਿੱਧੇ ਤੌਰ ‘ਤੇ ਪੰਜਾਬ ਦੇ ਕਿਸਾਨਾਂ ਨਾਲ ਵੱਡਾ ਧੋਖਾ ਹੈ ਕਿਉਂਕਿ ਖੁੱਦ ਕਾਂਗਰਸ ਨੇ ਕਿਸਾਨਾਂ ਵੱਲ 60 ਹਜ਼ਾਰ ਕਰੋੜ ਦੇ ਕਰਜੇ ਬਾਰੇ ਪੁਸ਼ਟੀ ਕੀਤੀ ਹੈ ਪਰ ਉਸ ਵਿਚੋਂ ਪਹਿਲਾਂ ਵਿਧਾਨ ਸਭਾ ਵਿਚ 2 ਹਜ਼ਾਰ ਕਰੋੜ ਤੇ ਫਿਰ ਬਜਟ ਵਿਚ 1500ਕਰੋੜ ਰੁਪਏ ਰੱਖ ਕੇ ਉਂਠ ਦੇ ਮੂੰਹ ਵਿਚ ਜੀਰਾ ਦੇਣ ਵਾਲੀ ਗੱਲ ਕੀਤੀ ਹੈ।

ਉੁਨਾਂ ਕਿਹਾ ਕਿ ਜਿਸ ਹਿਸਾਬ ਨਾਲ ਕਾਂਗਰਸ ਨੇ 1500 ਕਰੋੜ ਰੱਖੇ ਹਨ, ਉਸ ਨਾਲ ਔਸਤਨ ਕਿਸਾਨ ਨੂੰ ਸਿਰਫ 15 ਹਜ਼ਾਰ ਰੁਪਏ ਹੀ ਹਿੱਸੇ ਆਉੁਣਗੇ ਜੋ ਕਿ ਸਮੁੱਚੀ ਕਰਸੀ ਮੁਆਫੀ ਇਵਜ ਵੱਡਾਧੋਖਾ ਹੈ। ਉੁਨਾਂ ਕਿਹਾ ਕਿ ਇਸੇ ਤਰਾਂ ਯੂਨੀਵਰਸਿਟੀਆਂ ਦੀ ਸਥਾਪਨਾ ਕਰਨ ਦੀ ਗੱਲ ਕਰੀਏ ਤਾਂ ਸਿਰਫ ਐਲਾਨ ਹੀ ਕੀਤੇ ਗਏ ਹਨ। ਚਮਕੌਰ ਸਾਹਿਬ ਵਿਖੇ ਬਣਨ ਵਾਲੀ ਸਕਿਲਡ ਯੂਨੀਵਰਸਿਟੀ ਲਈ ਜੋ ਬਜਟ ਰੱਖਿਆ ਗਿਆ ਹੈ, ਉਸ ਨਾਲ ਤਾਂ ਯੂਨੀਵਰਸਿਟੀ ਦਾਆਰਕੀਟੈਕਚਰ ਨਕਸ਼ਾ ਹੀ ਬਣਾ ਸਕਦਾ ਹੈ ਜਾਂ ਫਿਰ ਪਟਵਾਰੀ ਨਿਸ਼ਾਨਦੇਹੀ ਕਰ ਸਕਦਾ ਹੈ। ਇਸੇ ਤਰਾਂ ਮੁਹਾਲੀ ਵਿਖੇ ਮੈਡੀਕਲ ਕਾਲਜ ਦੀ ਸਿਰਫ 10 ਕਰੋੜ ਦੀ ਗ੍ਰਾਂਟ ਦੇਣਾ ਸਭ ਤੋਂ ਵੱਡੀ ਹਾਸੋਹੀਣੀ ਗੱਲ ਹੈ।

ਐਮ. ਪੀ. ਚੰਦੂਮਾਜਰਾ ਨੇ ਕਿਹਾ ਕਿ ਨੌਕਰੀਆਂ ਦੇ ਨਾਮ ‘ਤੇਪੰਜਾਬ ਦੇ ਨੌਜਵਾਨਾਂ ਨਾਲ ਕੋਝਾ ਮਜ਼ਾਕ ਕੀਤਾ ਗਿਆ ਹੈ। 60 ਲੱਖ ਪਰਿਵਾਰਾਂ ਲਈ 1 ਲੱਖ ਨੌਕਰੀਆਂ ਬਜਟ ਵਿਚ ਰੱਖੀਆਂ ਗਈਆਂ ਹਨ, ਉਹ ਵੀ ਟਰੈਕਟਰ ਅਤੇ ਹੋਰ ਕਮਰਸ਼ੀਅਲ ਵਾਹਨ ਦੇਣ ਦੀ ਗੱਲ ਆਖ ਕੇ ਰੁਜ਼ਗਾਰ ਦੇਣ ਦੇ ਨਾਂ ‘ਤੇ ਗੁੰਮਰਾਹ ਕੀਤਾ ਜਾ ਰਿਹਾ ਹੈ।ਇਹ ਵੀ ਸਪਸ਼ਟ ਨਹੀਂ ਕੀਤਾ ਗਿਆ ਕਿ ਜੇਕਰ ਨੌਜਵਾਨ ਟਰੈਕਟਰ ਜਾਂ ਫਿਰ ਕੋਈ ਟਰੱਕ ਲੈ ਕੇ ਆਪਣਾ ਕਾਰੋਬਾਰ ਸ਼ੁਰੂ ਕਰਦਾ ਹੈ ਤਾਂ ਸਰਕਾਰ ਉਸ ਨੂੰ ਕੀ ਦਵੇਗੀ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਨੇ ਨੀਰਾ ਹਵਾਈ ਕਿਲਾ ਬਣਾਇਆ ਹੈ। ਕਿਤੇ ਵੀ ਇਹ ਸਪਸ਼ਟ ਨਹੀਂਕੀਤਾ ਗਿਆ ਕਿ ਜਿਹੜੇ ਵੀ ਪ੍ਰੋਜੈਕਟਾਂ ਦਾ ਐਲਾਨ ਕੀਤਾ ਗਿਆ, ਉੁਨਾਂ ਲਈ ਪੈਸੇ ਕਿਥੋਂ ਆਉੁਣਗੇ। ਸਿਰਫ ਜੀ. ਐਸ. ਟੀ. ਦੇ ਸਿਰ ‘ਤੇ ਬਜਟ ਬਣਾ ਕੇ ਸਿਰਫ ਕਾਗਜ਼ੀ ਵਿਚ ਹੀ ਸਭ ਕੁੱਝ ਕਰ ਦਿੱਤਾ ਗਿਆ, ਜਿਸ ਦਾ ਅਸਲੀਅਤ ਨਾਲ ਕੋਈ ਲੈਣ ਦੇਣ ਨਹੀਂ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸਭ ਤੋਂ ਹੈਰਾਨੀ ਵਾਲੀ ਗੱਲ ਹੈ ਕਿ ਜਿਸ ਦਿਨ ਬਜਟ ਪੇਸ਼ ਹੋਣਾ ਸੀ, ਉਸ ਦਿਨ ਮੁੱਖ ਮੰਤਰੀ ਕੈ.ਅਮਰਿੰਦਰ ਸਿੰਘ ਖੁਦ ਬਜਟ ਸੈਸ਼ਨ ਵਿਚ ਵੀ ਨਹੀਂ ਪਹੁੰਚੇ ਜੋ ਕਿ ਸਿੱਧੇ ਤੌਰ ‘ਤੇ ਸਾਬਤ ਕਰਦਾ ਹੈ ਕਿ ਉੁਨਾਂ ਨੂੰ ਪੰਜਾਬ ਦੇ ਲੋਕਾਂ ਨਾਲ ਕੋਈ ਸਬੰਧਨਹੀਂ। ਬਜਟ ਪੇਸ਼ ਕਰਨ ਵਾਲਾ ਦਿਨ ਸਭ ਤੋਂ ਮੁੱਖ ਦਿਨ ਹੈ ਤੇ ਉਸ ਦਿਨ ਮੁੱਖ ਮੰਤਰੀ ਸਦਨ ਵਿਚ ਨਾ ਹੋਵੇ ਤਾਂ ਇਸ ਤੋਂ ਕੀ ਸੰਦੇਸ਼ ਜਾਂਦਾ ਹੈ, ਇਹ ਲੋਕ ਭਲੀਭਾਂਤੀ ਜਾਣਦੇ ਹਨ।

Be the first to comment

Leave a Reply