ਬਰਤਾਨੀਆ ‘ਚ ਭਾਰਤੀ ਮੂਲ ਦੇ ਪਹਿਲੇ ਸਿੱਖ ਜੱਜ ਬਣੇ ਰਬਿੰਦਰ ਸਿੰਘ

ਲੰਡਨ -ਇੰਗਲੈਂਡ ਦੀ ਨਿਆਂਇਕ ਪ੍ਰਣਾਲੀ ਵਿੱਚ ਸਭ ਤੋਂ ਸੀਨੀਅਰ ਅਹੁਦਿਆਂ ਵਿੱਚੋਂ ਇਕ ਉਤੇ ਪਦਉੱਨਤ ਹੋਇਆ ਇਕ ਬ੍ਰਿਟਿਸ਼ ਸਿੱਖ ਭਾਰਤੀ ਮੂਲ ਦਾ ਪਹਿਲਾ ਜੱਜ ਬਣ ਗਿਆ ਹੈ ਸੱਤ ਮੈਂਬਰੀ ਯੂਕੇ ਕੋਰਟ ਆਫ ਅਪੀਲ ਵਿੱਚ ਸਰ ਰਬਿੰਦਰ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ ਇੰਗਲੈਂਡ ਦੀ ਸਰਕਾਰ ਨੇ ਇਸ ਹਫ਼ਤੇ ਇਹ ਨਵੀਆਂ ਨਿਆਂਇਕ ਨਿਯੁਕਤੀਆਂ ਕੀਤੀਆਂ ਹਨ 53 ਸਾਲਾ ਇਸ ਹਾਈ ਕੋਰਟ ਜੱਜ ਨੂੰ ਅਦਾਲਤ ਵਿੱਚ ਸਫੈਦ ਦਸਤਾਰ ਲਈ ਜਾਣਿਆ ਜਾਂਦਾ ਹੈ ਉਨ੍ਹਾਂ ਦਾ ਜਨਮ ਦਿੱਲੀ ਵਿੱਚ ਹੋਇਆ ਸੀ ਅਤੇ ਉਹ ਆਪਣੇ ਪਰਿਵਾਰ ਨਾਲ ਯੂਕੇ ਵਿੱਚ ਆ ਕੇ ਵਸ ਗਏ ਸਨ ਉਨ੍ਹਾਂ ਨੇ ਬ੍ਰਿਸਟਲ ਸ਼ਹਿਰ ਦੇ ਇਕ ਉੱਘੇ ਸਕੂਲ ਵਿੱਚ ਸਕਾਲਰਸ਼ਿਪ ਹਾਸਲ ਕੀਤੀ ਸੀ ਅਤੇ ਉਨ੍ਹਾਂ ਨੇ ਕਾਨੂੰਨ ਦੀ ਪੜ੍ਹਾਈ ਕੈਂਬਰਿਜ ਯੂਨੀਵਰਸਿਟੀ ਦੇ ਟ੍ਰਿਨਿਟੀ ਕਾਲਜ ਤੋਂ ਕੀਤੀ ਇਸ ਤੋਂ ਬਾਅਦ ਉਨ੍ਹਾਂ ਨੇ ਬਰਕਲੇ ਵਿੱਚ ਯੂਨੀਵਰਸਿਟੀ ਵਿੱਚ ਕੈਲੀਫੋਰਨੀਆ ਤੋਂ ਪੜ੍ਹਾਈ ਕੀਤੀ 1986 ਵਿੱਚ ਉਨ੍ਹਾਂ ਨੇ ਮਾਸਟਰਜ਼ ਇਨ ਲਾਅ ਕੀਤੀ ਯੂਕੇ ਬਾਰ ਪ੍ਰੀਖਿਆ ਲਈ ਸਿੱਖਿਆ ਦਾ ਖਰਚ ਨਾ ਉਠਾ ਸਕਣ ਕਾਰਨ ਉਹ 1986 ਤੋਂ 1988 ਤਕ ਯੂਨੀਵਰਸਿਟੀ ਆਫ ਨੌਟਿੰਘਮ ਵਿੱਚ ਲਾਅ ਦੇ ਲੈਕਚਰਾਰ ਬਣ ਗਏ ਇਸ ਬਾਅਦ ਉਨ੍ਹਾਂ ਨੇ ਲੰਡਨ ਵਿੱਚ ਇਨਜ਼ ਆਫ ਕੋਰਟ ਤੋਂ ਵਜ਼ੀਫ਼ਾ ਹਾਸਲ ਕੀਤਾ ਉਨ੍ਹਾਂ ਨੂੰ ਬਾਰ ਲਈ 1989 ਵਿੱਚ ਸੱਦਾ ਦਿੱਤਾ ਗਿਆ ਅਤੇ 2002 ਵਿੱਚ ਉਹ ਕੁਈਨਜ਼ ਕੌਂਸਲ ਬਣ ਗਏ ਜਸਟਿਸ ਰਬਿੰਦਰ ਸਿੰਘ ਹੁਣ ਅਪੀਲੀ ਅਦਾਲਤ ਦੇ ਬੈਂਚ ਵਿੱਚ ਸ਼ਾਮਲ ਹੋਣਗੇ, ਜੋ ਇੰਗਲੈਂਡ ਤੇ ਵੇਲਜ਼ ਦੀਆਂ ਉੱਚ ਅਦਾਲਤਾਂ ਅੰਦਰ ਸਭ ਤੋਂ ਉੱਚੀ ਅਦਾਲਤ ਹੈ ਇਸ ਅਦਾਲਤ ਵੱਲੋਂ ਹੋਰ ਅਦਾਲਤਾਂ ਜਾਂ ਟ੍ਰਿਬਿਊਨਲਾਂ ਤੋਂ ਆਉਣ ਵਾਲੀਆਂ ਅਪੀਲਾਂ ਉਤੇ ਹੀ ਸੁਣਵਾਈ ਕੀਤੀ ਜਾਂਦੀ ਹੈ ਇੰਗਲੈਂਡ ਵਿੱਚ ਸਾਰੀਆਂ ਅਦਾਲਤਾਂ ਤੇ ਅਪੀਲਾਂ ਦੇ ਫ਼ੈਸਲਿਆਂ ਉਤੇ ਸੁਪਰੀਮ ਕੋਰਟ ਵੱਲੋਂ ਅੰਤਿਮ ਸੁਣਵਾਈ ਕੀਤੀ ਜਾਂਦੀ ਹੈ।

Be the first to comment

Leave a Reply