ਬਰਸਾਤ ਕਾਰਨ ਇਕ ਵਿਧਵਾ ਅਤੇ ਗਰੀਬ ਪਰਿਵਾਰ ਦੇ ਘਰ ਦੀ ਡਿੱਗ ਗਈ ਛੱਤ

ਬਠਿੰਡਾ : ਬੀਤੇ ਦਿਨ ਪਈ ਬਰਸਾਤ ਕਾਰਨ ਇਕ ਵਿਧਵਾ ਅਤੇ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ। ਜੋ ਕਿ ਵਾਰ ਵਾਰ ਬੱਚ ਗਏ।ਜਿਸ ਨਾਲ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀ ਹੋਇਆ। ਜਾਣਕਾਰੀ ਦਿੰਦੇ ਹੋਏ ਸਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਦੱਸਿਆ ਕਿ ਬੀਤੇ ਦਿਨੀ ਪਈ ਬਰਸਾਤ ਕਾਰਨ ਇਕ ਵਿਧਵਾ ਅਤੇ ਗਰੀਬ ਅੋਰਤ ਗੁਰਮੀਤ ਕੌਰ ਪਤਨੀ ਸੁਰਿੰਦਰ ਸਿੰਘ ਵਾਸੀ ਗੁਰੂ ਨਾਨਕ ਪੂਰਾ ਮੁਹੱਲਾਂ ਜੋ ਕਿ ਘਰਾਂ ਵਿੱਚ ਕੰਮ ਕਰਕੇ ਆਪਣੇ ਘਰ ਦਾ ਗੁਜਾਰਾਂ ਚਲਾਉਦੀ ਹੈ।ਤੇ ਬਰਸਾਤ ਕਾਰਨ ਉਸ ਦੇ ਘਰ ਛੱਤ ਉਸ ਸਮੇ ਗਿਰ ਗਈ।ਜਦੋ ਉਹ ਆਪਣੇ ਘਰ ਵਿੱਚ ਕਮਰੇ ਵਿੱਚ ਬੱਚਿਆ ਸਮੇਤ ਸੋ ਰਹੇ ਸਨ।ਛੱਤ ਡਿੱਗਣ ਕਾਰਨ ਘਰ ਵਿੱਚ ਪਿਆ ਟੈਲੀਵਿਜਨ ਬੂਰੀ ਤਰਾਂ ਟੁੱਟ ਗਿਆ। ਇਸ ਦੀ ਜਾਣਕਾਰੀ ਮਿਲਣ ਤੇ ਸੰਸਥਾ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਅਤੇ ਪ੍ਰੀਤਪਾਲ ਸਿੰਘ ਮੌਕੇ ਤੇ ਪਹੁੰਚੇ।ਸੰਸਥਾ ਦੁਆਰਾਂ ਜਿਲ੍ਹਾਂ ਪ੍ਰਸਾਸਨ ਤੋ ਪਰਿਵਾਰਕ ਮੈਬਰਾ ਲਈ ਮਦਦ ਦੀ ਗੁਹਾਰ ਲਗਾਈ ਹੈ। ਕਿ ਗਰੀਬ ਪਰਿਵਾਰ ਦੀ ਛੱਤ ਦਾ ਮੁਆਵਜਾ ਦਿੱਤਾ ਜਾਵੇ।

Be the first to comment

Leave a Reply