ਬਰਾਕ ਓਬਾਮਾ ਨਾਲ ਹੋਣ ਵਾਲੇ ਸਿਖਰ ਸੰਮੇਲਨ ਨੂੰ ਰੱਦ ਕਰਨ ਦੀ ਧਮਕੀ

ਵਾਸ਼ਿੰਗਟਨ – ਦੱਖਣੀ ਕੋਰੀਆ ਅਤੇ ਅਮਰੀਕਾ ਦਰਮਿਆਨ ਫ਼ੌਜੀ ਮਸ਼ਕਾਂ ਉਤੇ ਸਖ਼ਤ ਇਤਰਾਜ਼ ਕਰਦਿਆਂ ਉਤਰੀ ਕੋਰੀਆ ਨੇ ਦੱਖਣੀ ਕੋਰੀਆ ਨਾਲ ਇਕ ਉਚ-ਪੱਧਰੀ ਮੀਟਿੰਗ ਰੱਦ ਕਰ ਦਿੱਤੀ ਹੈ ਤੇ ਆਪਣੇ ਸਦਰ ਕਿਮ ਜੋਂਗ-ਉਨ ਦੇ ਅਮਰੀਕੀ ਸਦਰ ਬਰਾਕ ਓਬਾਮਾ ਨਾਲ ਹੋਣ ਵਾਲੇ ਸਿਖਰ ਸੰਮੇਲਨ ਨੂੰ ਵੀ ਰੱਦ ਕਰਨ ਦੀ ਧਮਕੀ ਦਿੱਤੀ ਹੈ। ਦੂਜੇ ਪਾਸੇ ਅਮਰੀਕਾ ਨੇ ਕਿਹਾ ਹੈ ਕਿ ਉਹ ਇਸ ਸਿਖਰ ਸੰਮੇਲਨ ਦੀਆਂ ਤਿਆਰੀਆਂ ਕਰ ਰਿਹਾ ਹੈ। ਸ੍ਰੀ ਟਰੰਪ ਤੇ ਸ੍ਰੀ ਕਿਮ ਦੇ 12 ਜੂਨ ਨੂੰ ਸਿੰਗਾਪੁਰ ਵਿੱਚ ਹੋਣ ਵਾਲੇ ਸਿਖਰ ਸੰਮੇਲਨ ਸਬੰਧੀ ਉਦੋਂ ਬੇਯਕੀਨੀ ਪੈਦਾ ਹੋ ਗਈ, ਜਦੋਂ ਅੱਜ ਦੋਵਾਂ ਕੋਰਿਆਈ ਮੁਲਕਾਂ ਦੀ ਇਕ ਸਰਹੱਦੀ ਪਿੰਡ ਵਿੱਚ ਹੋਣ ਵਾਲੀ ਅਹਿਮ ਮੀਟਿੰਗ ਤੋਂ ਕੁਝ ਘੰਟੇ ਪਹਿਲਾਂ ਉਤਰੀ ਕੋਰੀਆ ਨੇ ਇਸ ਸਬੰਧੀ ਬਿਆਨ ਜਾਰੀ ਕੀਤਾ। ਉਸ ਨੇ ਦੱਖਣੀ ਕੋਰੀਆ ਤੇ ਅਮਰੀਕਾ ਦੀਆਂ ਫ਼ੌਜੀ ਮਸ਼ਕਾਂ ਦਾ ਸਖ਼ਤ ਵਿਰੋਧ ਕੀਤਾ ਹੈ। ਦੂਜੇ ਪਾਸੇ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਉਹ ਉਤਰੀ ਕੋਰੀਆ ਦੇ ਬਿਆਨ ਦੀ ਘੋਖ ਕਰ ਰਿਹਾ ਹੈ। ਇਸ ਦੌਰਾਨ ਉਸ ਵੱਲੋਂ ਸਿਖਰ ਸੰਮੇਲਨ ਲਈ ਮਿਥੇ ਮੁਤਾਬਕ ਤਿਆਰੀਆਂ ਜਾਰੀ ਹਨ। ਵ੍ਹਾਈਟ ਹਾਊਸ ਦੀ ਤਰਜਮਾਨ ਸੇਰਾ ਸੈਂਡਰਜ਼ ਨੇ ਕਿਹਾ ਕਿ ਅਮਰੀਕਾ ਨੂੰ ‘ਉਮੀਦ’ ਹੈ ਕਿ ਸਿਖਰ ਸੰਮੇਲਨ ਸਿਰੇ ਚੜ੍ਹ ਜਾਵੇਗਾ।