ਬਰਾਲਾ ਦੇ ਨਜ਼ਦੀਕੀ ਪਰਿਵਾਰਕ ਮੁੰਡਿਆਂ ਵੱਲੋਂ ਵੀ ਕਥਿਤ ਤੌਰ ‘ਤੇ ਜਬਰ ਜਨਾਹ ਦਾ ਕਾਰਾ ਸਾਹਮਣੇ ਆਇਆ

ਚੰਡੀਗੜ੍ਹ: ਆਈ.ਏ.ਐਸ. ਦੀ ਬੇਟੀ ਨਾਲ ਛੇੜਛਾੜ ਦੀ ਘਟਨਾ ਵਾਪਰਨ ਤੋਂ ਦੋ ਦਿਨ ਬਾਅਦ ਹੀ ਬਰਾਲਾ ਦੇ ਨਜ਼ਦੀਕੀ ਪਰਿਵਾਰਕ ਮੁੰਡਿਆਂ ਵੱਲੋਂ ਵੀ ਕਥਿਤ ਤੌਰ ‘ਤੇ ਜਬਰ ਜਨਾਹ ਦਾ ਕਾਰਾ ਸਾਹਮਣੇ ਆਇਆ ਹੈ। ਇਹ ਮੁੰਡਾ ਸੁਭਾਸ਼ ਬਰਾਲਾ ਦੇ ਭਰਾ ਦਾ ਪੋਤਾ ਦੱਸਿਆ ਜਾਂਦਾ ਹੈ। ਇਹ ਨਾਲ ਹਰਿਆਣਾ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਕਸੂਤੀ ਸਥਿਤੀ ‘ਚ ਫਸ ਸਕਦੇ ਹਨ।

ਪੰਜਾਬੀ ਅਖ਼ਬਾਰ ਅਜੀਤ ਮੁਤਾਬਿਕ ਟੋਹਾਣਾ (ਫ਼ਤਿਹਾਬਾਦ) ਦੀ ਅੱਠਵੀਂ ‘ਚ ਪੜ੍ਹਦੀ ਸਾਢੇ 17 ਸਾਲਾ ਇਕ ਨਾਬਾਲਗ ਵਿਦਿਆਰਥਣ ਵੱਲੋਂ ਉਸ ਦੇ ਚਾਚੇ ਰਾਹੀਂ ਦਾਖ਼ਲ ਪਟੀਸ਼ਨ ‘ਚ ਬਰਾਲਾ ਦੇ ਨਜ਼ਦੀਕੀ ਰਿਸ਼ਤੇਦਾਰ ਮੁੰਡੇ ਵਿਕਰਮ ਵੱਲੋਂ ਉਸ ਨਾਲ ਕਥਿਤ ਤੌਰ ‘ਤੇ ਜਬਰ ਜਨਾਹ ਕਰਨ ਦਾ ਦੋਸ਼ ਲਗਾਇਆ ਗਿਆ ਹੈ ਅਤੇ ਕਿਹਾ ਹੈ ਕਿ ਪੁਲਿਸ ਨੇ ਅਗਵਾ ਕਰਨ ਦਾ ਮਾਮਲਾ ਦਰਜ ਕੀਤਾ ਸੀ ਪਰ ਸਥਾਨਕ ਵਿਧਾਇਕ ਦੇ ਪਰਿਵਾਰਕ ਮੈਂਬਰ ਹੋਣ ਦੇ ਨਾਤੇ ਪ੍ਰਭਾਵ ਕਾਰਨ ਪੁਲਿਸ ਕਾਰਵਾਈ ਨਹੀਂ ਕਰ ਰਹੀ।

ਇਹ ਦੋਸ਼ ਵੀ ਲਾਇਆ ਕਿ ਰਾਜਸੀ ਪ੍ਰਭਾਵ ਹੋਣ ਕਾਰਨ ਪੀੜਤ ਕੁੜੀ ਪੁਲਿਸ ਦੀ ਮੌਜੂਦਗੀ ‘ਚ ਸਹੀ ਬਿਆਨ ਨਹੀਂ ਦੇ ਸਕੀ ਅਤੇ ਇਸ ਕਾਰਨ ਉਸ ਦੇ ਨਵੇਂ ਬਿਆਨ ਦਰਜ ਕੀਤੇ ਜਾਣੇ ਚਾਹੀਦੇ ਹਨ। ਪਟੀਸ਼ਨ ਵਿਚ ਮੰਗ ਕੀਤੀ ਗਈ ਕਿ ਅੱਠ ਮਈ ਨੂੰ ਸਦਰ ਟੋਹਾਣਾ ਥਾਣੇ ਵਿਚ ਦਰਜ ਮਾਮਲੇ ਵਿਚ ਪੁਲਿਸ ਨੂੰ ਤੁਰੰਤ ਕਾਰਵਾਈ ਦਾ ਹੁਕਮ ਦਿੱਤਾ ਜਾਵੇ। ਮਾਮਲੇ ਦੀ ਜਾਂਚ ਉੱਚ ਅਫ਼ਸਰ ਕੋਲੋਂ ਕਰਵਾਈ ਜਾਵੇ ਜਾਂ ਕਿਸੇ ਸੁਤੰਤਰ ਏਜੰਸੀ ਦੇ ਹੱਥ ਸੌਾਪ ਦਿੱਤੀ ਜਾਵੇ।

ਸ਼ਿਕਾਇਤ ‘ਤੇ ਪੁਲਿਸ ਨੇ ਅਗਵਾ ਕਰਨ ਤੇ ਬੰਦੀ ਬਣਾਉਣ ਦਾ ਮਾਮਲਾ ਦਰਜ ਕੀਤਾ ਪਰ ਕੋਈ ਕਾਰਵਾਈ ਨਾ ਹੋਣ ਦਾ ਦੋਸ਼ ਪਟੀਸ਼ਨ ਵਿਚ ਲਾਇਆ ਗਿਆ।

ਹਾਈਕੋਰਟ ਨੇ ਇਸ ਮਾਮਲੇ ਵਿਚ ਸੈਸ਼ਨ ਜੱਜ ਫ਼ਤਿਹਾਬਾਦ ਕੋਲੋਂ ਪੀੜਤਾ ਦੇ ਪਹਿਲਾਂ ਦਰਜ ਕੀਤੇ ਬਿਆਨ ਦੀ ਕਾਪੀ ਮੰਗਵਾਈ ਸੀ। ਇਹ ਕਾਪੀ ਸੀਲ ਬੰਦ ਲਿਫ਼ਾਫ਼ੇ ਵਿਚ ਪੇਸ਼ ਕਰ ਦਿੱਤੀ ਗਈ ਸੀ ਅਤੇ ਅੱਜ ਮੰਗਲਵਾਰ ਨੂੰ ਹਾਈਕੋਰਟ ਨੇ ਪੁਲਿਸ ਕੋਲੋਂ ਉਸ ਐਫ.ਆਈ.ਆਰ. ‘ਤੇ ਕਾਰਵਾਈ ਦੀ ਰਿਪੋਰਟ ਤਲਬ ਕਰ ਲਈ ਹੈ, ਜਿਹੜੀ ਅਗਵਾ ਕਰਨ ਤੇ ਬੰਦੀ ਬਣਾਉਣ ਦੇ ਦੋਸ਼ ਤਹਿਤ ਦਰਜ ਕੀਤੀ ਗਈ ਹੈ।

Be the first to comment

Leave a Reply