ਬਲਾਤਕਾਰ ਪੀੜਤ ਮਹਿਲਾ ਦੀ ਮਦਦ ਕਰਨ ਦੀ ਥਾਂ ਪੁਲਿਸ ਨੇ ਕੀਤੀ ਆਪਣੀ ਹਸਰਤ ਪੂਰੀ ਕਰਨ ਦੀ ਮੰਗ

ਰਾਮਪੁਰ — ਇਕ 37 ਸਾਲ ਦੀ ਔਰਤ ਜਦੋਂ ਥਾਣੇ ਆਪਣੇ ਨਾਲ ਹੋਏ ਬਲਾਤਕਾਰ ਦੀ ਰਿਪੋਰਟ ਦਰਜ ਕਰਵਾਉਣ ਆਈ ਤਾਂ ਥਾਣੇ ‘ਚ ਮੌਜੂਦ ਅਫਸਰ ਨੇ ਮਦਦ ਦੇ ਬਦਲੇ ਸੈਕਸ ਦੀ ਮੰਗ ਕਰ ਦਿੱਤੀ। ਦਰਅਸਲ ਔਰਤ ਨਾਲ ਸਾਲ ਦੇ ਸ਼ੁਰੂਆਤ ‘ਚ ਬਲਾਤਕਾਰ ਹੋਇਆ ਸੀ। ਔਰਤ ਰਾਮਪੁਰ ਦੇ ਗੰਜ ਪੁਲਸ ਸਟੇਸ਼ਨ ਮਦਦ ਲਈ ਪੁੱਜੀ ਅਤੇ ਕਿਹਾ ਕਿ ਉਸਦੇ ਬਲਾਤਕਾਰੀ ਖੁੱਲੇਆਮ ਸ਼ਰੀਫ ਬਣ ਕੇ ਘੁੰਮ ਰਹੇ ਹਨ ਜੋ ਕਿ ਉਸਨੂੰ ਦੇਖ ਕੇ ਬਰਦਾਸ਼ਤ ਨਹੀਂ ਹੋ ਰਿਹਾ, ਉਹ ਬਹੁਤ ਦੇਰ ਚੁੱਪ ਰਹੀ ਪਰ ਹੁਣ ਉਸਨੂੰ ਜਾਨ ਦਾ ਖਤਰਾ ਹੈ। ਔਰਤ ਨੇ ਆਪਣੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਕਿਹਾ, ਪਰ ਅਫਸਰ ਨੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਤੋਂ ਪਹਿਲਾਂ ਔਰਤ ਨੂੰ ਆਪਣੇ ਨਾਲ ਸੈਕਸ ਕਰਨ ਦੀ ਮੰਗ ਕਰ ਦਿੱਤੀ। ਜਦੋਂ ਔਰਤ ਨੇ ਸੈਕਸ ਲਈ ਮਨ੍ਹਾ ਕੀਤਾ ਤਾਂ ਪੁਲਸ ਅਫਸਰ ਨੇ ਇਕ ਹੋਰ ਝਟਕਾ ਦਿੱਤਾ। ਸਬ-ਇੰਸਪੈਕਟਰ ਜੈ ਪ੍ਰਕਾਸ਼ ਸਿੰਘ ਨੇ ਮਾਮਲੇ ‘ਚ ਕਲੋਜ਼ਰ ਰਿਪੋਰਟ ਫਾਈਲ ਕਰ ਦਿੱਤੀ। ਔਰਤ ਨੇ ਇਕ ਵਾਰ ਫਿਰ ਅਫਸਰ ਤੋਂ ਸਹਾਇਤਾ ਲਈ ਅਪੀਲ ਕੀਤੀ, ਪਰ ਇਸ ਵਾਰ ਉਸਨੇ ਅਫਸਰ ਨਾਲ ਹੋਈ ਗੱਲਬਾਤ ਰਿਕਾਰਡ ਕਰ ਲਈ। ਇਸ ਸਬੂਤ ਦੇ ਨਾਲ ਬੁੱਧਵਾਰ ਨੂੰ ਔਰਤ ਐਸ.ਪੀ. ਦੇ ਕੋਲ ਗਈ, ਜਿਨ੍ਹਾਂ ਨੇ ਅਫਸਰ ਦੇ ਖਿਲਾਫ ਪੜਤਾਲ ਦੇ ਆਦੇਸ਼ ਦਿੱਤੇ।

Be the first to comment

Leave a Reply