ਬਹੁਤ ਸਾਰੀਆਂ ਮਜਦੂਰ ਸੰਸਥਾਵਾਂ ਦਾ ਸਾਥ ਵੀ ਪੀਲੀਆਂ ਜੈਕਟਾਂ ਵਾਲਿਆਂ ਨੂੰ ਮਿਲਣਾ ਸ਼ੁਰੂ ਹੋ ਗਿਆ ਹੈ।

0
19

ਪੈਰਿਸ ਤੋਂ ਮੀਡੀਆ ਪੰਜਾਬ ਦੇ ਪੱਤਰਕਾਰ ਇਕਬਾਲ ਸਿੰਘ ਭੱਟੀ ਵੱਲੋਂ ਭੇਜੀ ਗਈ ਰਿਪੋਰਟ ਅਨੁਸਾਰ ਫਰਾਂਸ ਭਰ ਤੋਂ ਦਰਮਿਆਨੇ ਵਰਗ ਦੇ ਫਰੈਂਚ ਲੋਕ, ਜਿਹੜੇ ਕਿ ਪੀਲੇ ਰੰਗ ਦੀਆਂ ਜੈਕਟਾਂ ਪਾ ਕੇ, ਮਾਕਰੋਨ ਸਰਕਾਰ ਦੇ ਖਿਲਾਫ ਪਿਛਲੇ ਡੇੜ ਹਫਤੇ ਤੋਂ ਸੜਕਾਂ ਤੇ ਉਤਰੇ ਹੋਏ ਸਨ, ਉਨਾਂ ਦੀ ਗਿਣਤੀ ਹੌਲੀ ਹੌਲੀ ਵਧਦੀ ਜਾ ਰਹੀ ਹੈ ਅਤੇ ਬਹੁਤ ਸਾਰੀਆਂ ਮਜਦੂਰ ਸੰਸਥਾਵਾਂ ਦਾ ਸਾਥ ਵੀ ਪੀਲੀਆਂ ਜੈਕਟਾਂ ਵਾਲਿਆਂ ਨੂੰ ਮਿਲਣਾ ਸ਼ੁਰੂ ਹੋ ਗਿਆ ਹੈ।
ਸੋ ਇਨਾਂ ਗੱਲਾਂ ਨੂੰ ਮੁੱਖ ਰੱਖਕੇ , ਫਰਾਂਸ ਦੇ ਰਾਸ਼ਟਰਪਤੀ ਮਾਕਰੋਨ ਨੇ ਆਪਣੀ ਕੈਬਨਿਟ ਵਿਚਲੇ ਉਨਾਂ ਭਰੋਸੇਮੰਦ ਮੰਤਰੀਆਂ ਦੇ ਹਵਾਲੇ ਕਰ ਦਿੱਤੀ ਹੈ, ਜਿਨਾਂ ਉਪਰ ਮਾਕਰੋਨ ਨੂੰ ਵਿਸ਼ਵਾਸ਼ ਹੈ ਕਿ ਉਹ ਗੱਲਬਾਤ ਦੇ ਜਰੀਏ ਆਉਣ ਵਾਲੇ ਸ਼ਨੀਵਾਰ ਦੇ ਮੁਜਾਹਰੇ ਤੋਂ ਪਹਿਲਾਂ ਪਹਿਲਾਂ ਜਿਤਨਾਂ ਵੀ ਹੋ ਸਕੇ ਲੋਕਾਂ ਦੇ ਗੁੱਸੇ ਦੀ ਲਹਿਰ ਨੂੰ ਦਬਾਇਆ ਜਾਵੇ ਅਤੇ ਲੈਣ ਦੇਣ ਦੇ ਵਤੀਰੇ ਰਾਹੀਂ ਐਜੀਟੇਸ਼ਨ ਨੂੰ ਠੰਡਾ ਕੀਤਾ ਜਾਵੇ, ਪਰ ਇਹ ਲੱਗਦਾ ਨਹੀਂ ਕਿ ਹੋਵੇਗਾ।

ਨਵੀਆਂ ਸੂਚਨਾਵਾਂ ਅਨੁਸਾਰ ਮੁਜਾਹਕਾਰੀਆਂ ਦੀ ਗਿਣਤੀ ਇਸ ਵੇਲੇ ਢਾਈ ਲੱਖ ਤੋਂ ਵੀ ਪਾਰ ਹੋ ਚੁੱਕੀ ਹੈ।ਸ਼ੁਰੂ ਸ਼ੁਰੂ ਵਿੱਚ ਇੱਕਾ ਦੁੱਕਾ ਸ਼ਹਿਰਾਂ ‘ਚੋਂ’ ਇਸ ਰੋਸ ਦੀ ਸ਼ੁਰੂਆਤ 19 ਨਵੰਬਰ ਨੂੰ ਹੋਈ ਸੀ, ਜਿਹੜਾ ਕਿ ਇਸ ਵਕਤ ਸਾਰੇ ਫਰਾਂਸ ਦੇ, ਕੀ ਪਿੰਡ, ਤੇ ਕੀ ਸ਼ਹਿਰ ਆਦਿ ਸਾਰੀਆਂ ਜਗਾਹਾਂ ਤੇ ਪੂਰੀ ਗਰਮਾਇਸ਼ ਪਕੜ ਚੁੱਕਿਆ ਹੈ।ਰੋਜ ਮਰਾਹ ਦੇ ਸਧਾਰਣ ਲੋਕ ਜਿਹੜੇ ਕਿ ਆਪਣੇ ਕੰਮਾਂ ਕਾਰਾਂ ਤੇ ਸਰਕਾਰੀ ਮੈਟਰੋ, ਰੇਲਾਂ ਜਾਂ ਬੱਸਾਂ ਰਾਹੀਂ ਜਾਂਦੇ ਸਨ, ਉਹ ਵੀ ਸਫਰ ਕਰਨ ਤੋਂ ਥੋੜਾ ਪ੍ਰਹੇਜ ਕਰ ਰਹੇ ਹਨ, ਤਾਂ ਕਿ ਉਹ ਅੰਦੋਲਨ ਕਾਰੀਆਂ ਕਾਰਨ ਕਿਸੇ ਘਟਨਾ ਦਾ ਸ਼ਿਕਾਰ ਨਾ ਹੋ ਜਾਣ।
ਦੂਸਰਾ ਜਿਹੜੇ ਲੋਕ ਸੜਕਾਂ ਤੇ ਰੋਡ ਟੈਕਸ ਦੇ ਕੇ ਇਧਰ ਉਧਰ ਜਾਂਦੇ ਸਨ, ਉਹ ਹੁਣ ਕਈਆਂ ਟੋਲ ਪਲਾਜਾਂ ਤੋਂ, ਇਨਾਂ ਮੁਜਾਹਕਾਰੀਆਂ ਦੀ ਬਦੌਲਤ ਬਿਨਾਂ ਪੈਸੇ ਦਿੱਤਿਆਂ ਜਾ ਰਹੇ ਹਨ, ਜਿਸ ਨਾਲ ਫਰਾਂਸ ਸਰਕਾਰ ਨੂੰ ਬਹੁਤ ਜਿਆਦਾ ਮਾਲੀ ਨੁਕਸਾਨ ਹੋ ਰਿਹਾ ਹੈ।
ਵੈਸੇ ਦੇਖਿਆ ਜਾਵੇ ਤਾਂ ਫਰਾਂਸ ਦੀ ਮਾਕਰੋਨ ਸਰਕਾਰ ਨੇ 24 ਨਵੰਬਰ ਵਾਲੇ ਦਿਨ ਹੋਏ ਮੁਜਾਹਰੇ ਦਾ ਰੰਗ ਚੰਗੀ ਤਰਾਂ ਦੇਖ ਲਿਆ ਹੈ।ਜਿਸ ਵਿੱਚ ਪੀਲੀਆਂ ਜੈਕਟਾਂ ਵਾਲੇ ਫਰੈਂਚ ਲੋਕਾਂ ਦਾ ਰੋਸ, ਦੁਨੀਆ ਭਰ ਵਿੱਚ ਪਿੰਟ ਮੀਡੀਏ, ਇਲੈਕਟਰੋਨਿਕ ਮੀਡੀਏ ਅਤੇ ਸੋਸ਼ਲ ਮੀਡੀਏ ਦੇ ਜਰੀਏ ਪੂਰੀ ਦੁਨੀਆਂ ਵਿੱਚ ਫੈਲ ਚੁੱਕਾ ਹੈ। ਪੀਲੀਆਂ ਜੈਕਟਾਂ ਵਾਲੇ ਲੋਕਾਂ ਦੀ ਲਹਿਰ ਨੂੰ ਬਹੁਤ ਹੀ ਹਲਕੇ ਵਿੱਚ ਲੈਣਾ ਮਾਕਰੋਨ ਸਰਕਾਰ ਨੂੰ ਬਹੁਤ ਮਹਿੰਗਾ ਪੈ ਚੁੱਕਾ ਹੈ, ਜਿਸਦੇ ਹੱਲ ਵਾਸਤੇ ਹੁਣ ਖੁੱਦ ਮਾਕਰੋਨ ਸਾਹਿਬ ਤਰਲੋ ਮੱਛੀ ਹੋ ਰਹੇ ਹਨ।
ਸੁਰੱਖਿਆ ਬਲਾਂ ਵਾਸਤੇ ਰਾਸ਼ਟਰਪਤੀ ਦੀ ਸੁਰੱਖਿਆ ਵੀ ਅਹਿਮ ਹੈ, ਕਿਉਂਕਿ, ਲੀਜੇ ਪੈਲਿਸ, ਮਤਲਬ, ਰਾਸ਼ਟਰਪਤੀ ਭਵਨ, ਉਹ ਵੀ ਛਾਂਜੇ ਲੀਜੇ ਵਾਲੇ ਇਲਾਕੇ ਦੇ ਬਿੱਲਕੁੱਲ ਨਾਲ ਲੱਗਦਾ ਹੈ, ਜਿਸ ਜਗਾਹ ਤੋਂ ਹਰੇਕ ਸਾਲ ਚੌਦਾਂ ਜੁਲਾਈ ਨੂੰ ਮੌਜੂਦਾ ਰਾਸ਼ਟਰਪਤੀ, ਭਾਰਤ ਦੇ ਲਾਲ ਕਿਲੇ ਵਾਂਗ, ਸੁਰੱਖਿਆ ਬਲਾਂ, ਪੋਲੀਸ, ਅਰਧ ਸੈਨਿਕਾਂ ਅਤੇ ਫੌਜ ਕੋਲੋਂ ਪਰੇਡ ਰਾਹੀਂ ਸਲਾਮੀ ਲੈਂਦਾ ਹੈ ਤਾਜਾ ਰਿਪੋਰਟਾਂ ਅਨੁਸਾਰ ਸਥਿੱਤੀ ਕਾਬੂ ਹੇਠ ਹੈ, ਪਰ ਹੁਣ ਤੱਕ ਗੈਰ ਸਰਕਾਰੀ ਰਿਪੋਰਟਾਂ ਅਨੁਸਾਰ ਮਰਨ ਵਾਲੇ ਲੋਕਾਂ ਦੀ ਗਣਤੀ ਸੱਤ ਅਤੇ ਹਜਾਰ ਦੇ ਕਰੀਬ ਲੋਕ ਜਖਮੀ ਹੋ ਚੁੱਕੇ ਹਨ, ਜਦਕਿ ਸੁਰੱਖਿਆ ਬਲਾਂ ਦੇ ਵੀ 153 ਜਵਾਨ ਸੱਟਾਂ ਖਾ ਬੈਠੇ ਹਨ।ਹੁਣ ਦੇਖਣਾ ਇਹ ਬਣਦਾ ਹੈ ਕਿ ਸਰਕਾਰ ਝੁਕਦੀ ਹੈ ਜਾਂ ਕਿ ਮੁਜਾਹਕਾਰੀ, ਪਰ ਇੱਕ ਗੱਲ ਪੱਕੀ ਹੈ ਕਿ ਫਰਾਂਸ ਦੀ ਅਜੋਕੀ ਅਵਾਮ ਜਿਹੜੀ ਕਿ ਹਮੇਸ਼ਾਂ ਨਸਲੀ ਹਮਲਿਆਂ ਅਤੇ ਅੱਗਜਨੀ ਦੇ ਖਿਲਾਫ ਸੋਚਦੀ ਰਹਿੰਦੀ ਸੀ, ਇਸ ਵਕਤ ਡੌਰ ਭੌਰ ਹੋਈ ਪੀਲੀਆਂ ਜੈਕਟਾਂ ਅਤੇ ਸਰਕਾਰੀ ਰਹਿਮੋ ਕਰਮ ਤੇ ਨਿਰਭਰ ਹੈ।