ਬਾਈਕਾਟ ਦੇ ਬਾਵਜੂਦ ਕੈਨੇਡਾ ਦੇ ਪ੍ਰੀਮੀਅਰਜ਼ ਨੇ ਕੁੱਝ ਮੂਲਵਾਸੀਆਂ ਆਗੂਆਂ ਨਾਲ ਕੀਤੀ ਮੁਲਾਕਾਤ

ਐਡਮੰਟਨ : ਅਸੈਂਬਲੀ ਆਫ ਫਰਸਟ ਨੇਸ਼ਨਜ਼ ਸਮੇਤ ਤਿੰਨ ਗਰੁੱਪਜ਼ ਵੱਲੋਂ ਬਾਈਕਾਟ ਕੀਤੇ ਜਾਣ ਦੇ ਬਾਵਜੂਦ ਕੈਨੇਡਾ ਦੇ ਪ੍ਰੀਮੀਅਰਜ਼ ਨੇ ਸੋਮਵਾਰ ਨੂੰ ਕੁੱਝ ਕੁ ਮੂਲਵਾਸੀ ਆਗੂਆਂ ਨਾਲ ਮੁਲਾਕਾਤ ਕੀਤੀ।
ਅਲਬਰਟਾ ਦੀ ਪ੍ਰੀਮੀਅਰ ਰੇਚਲ ਨੋਟਲੀ ਨੇ ਆਖਿਆ ਕਿ ਇਸ ਦੌਰਾਨ ਮੂਲਵਾਸੀ ਔਰਤਾਂ ਨੂੰ ਦਰਪੇਸ਼ ਸਮਾਜਕ ਆਰਥਿਕ ਚੁਣੌਤੀਆਂ ਵਰਗੇ ਮੁੱਦੇ ਵੀ ਇਸ ਦੌਰਾਨ ਵਿਚਾਰੇ ਗਏ। ਇਸ ਤੋਂ ਇਲਾਵਾ ਲਾਪਤਾ ਤੇ ਕਤਲ ਕੀਤੀਆਂ ਗਈਆਂ ਮੂਲਵਾਸੀ ਔਰਤਾਂ ਤੇ ਲੜਕੀਆਂ ਦਾ ਮੁੱਦਾ ਵੀ ਗੱਲਬਾਤ ਵਿੱਚ ਹਾਵੀ ਰਿਹਾ। ਨੋਟਲੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸਾਡੇ ਹਿਸਾਬ ਨਾਲ ਅਸੀਂ ਇੱਕ ਸਮਝੌਤੇ ਉੱਤੇ ਅੱਪੜ ਗਏ ਹਾਂ।
ਨੋਟਲੇ ਤੇ ਕੈਨੇਡਾ ਦੀਆਂ ਹੋਰਨਾਂ ਪ੍ਰੋਵਿੰਸਾਂ ਤੇ ਟੈਰੇਟਰੀਜ਼ ਦੇ ਆਗੂਆਂ ਨੇ ਕਾਂਗਰਸ ਆਫ ਐਬੋਰਿਜਨਲ ਪੀਪਲ ਦੇ ਨੈਸ਼ਨਲ ਚੀਫ ਰੌਬਰਟ ਬਰਟਰੈਂਡ ਅਤੇ ਨੇਟਿਵ ਵੁਮਨਜ਼ ਐਸੋਸਿਏਸ਼ਨ ਆਫ ਕੈਨੇਡਾ ਦੇ ਪ੍ਰੈਜ਼ੀਡੈਂਟ ਫਰੈਂਕਿਨ ਜੋਈ ਨਾਲ ਮੁਲਾਕਾਤ ਕੀਤੀ। ਗੈਰ ਹਾਜ਼ਰ ਰਹੇ ਆਗੂਆਂ ਦੀ ਗੱਲ ਕਰਦਿਆਂ ਨੋਟਲੇ ਨੇ ਆਖਿਆ ਕਿ ਭਾਵੇਂ ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਉਹ ਅੱਜ ਸਾਡੇ ਨਾਲ ਨਹੀਂ ਸ਼ਾਮਲ ਹੋਏ ਪਰ ਅਸੀਂ ਇਨ੍ਹਾਂ ਸਾਰੇ ਆਗੂਆਂ ਨਾਲ ਸਾਂਝੇ ਮੰਚ ਉੱਤੇ ਆਹਮੋ ਸਾਹਮਣੀ ਗੱਲਬਾਤ ਕਰਨੀ ਚਾਹੁੰਦੇ ਹਾਂ। ਉਨ੍ਹਾਂ ਆਖਿਆ ਕਿ ਅਸੀਂ ਅਜਿਹੇ ਮਸਲੇ ਪਹਿਲ ਦੇ ਅਧਾਰ ਉੱਤੇ ਹੱਲ ਕਰਨੇ ਚਾਹੁੰਦੇ ਹਾਂ ਜਿਹੜੇ ਮੂਲਵਾਸੀਆਂ ਲਈ ਅਹਿਮ ਹਨ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਅਸੈਂਬਲੀ ਆਫ ਫਰਸਟ ਨੇਸ਼ਨਜ਼ ਦੇ ਹੈੱਡਜ਼, ਦ ਇਨੂਇਟ ਤਪੀਰਿੱਤ ਕਾਨਾਤਮੀ ਤੇ ਮੈਟਿਸ ਨੈਸ਼ਨਲ ਕਾਉਂਸਲ ਨੇ ਟੋਰਾਂਟੋ ਵਿੱਚ ਇਹ ਐਲਾਨ ਕੀਤਾ ਸੀ ਕਿ ਉਹ ਉਨ੍ਹਾਂ ਦੇ ਗਰੁੱਪਜ਼ ਦੀ ਸੰਪੂਰਨ ਸ਼ਮੂਲੀਅਤ ਤੋਂ ਬਗੈਰ ਵਾਲੀ ਇਸ ਮੀਟਿੰਗ ਦਾ ਬਾਈਕਾਟ ਕਰਦੇ ਹਨ। ਅਸੈਂਬਲੀ ਆਫ ਫਰਸਟ ਨੇਸਨਜ ਦੇ ਕੌਮੀ ਚੀਫ ਪੈਰੀ ਬੈਲੇਗ੍ਰੇਡ ਨੇ ਆਖਿਆ ਕਿ ਅਸੀਂ ਕੋਈ ਵਿਸੇਸ ਇੰਸਟਰਸਟ ਗਰੁੱਪ ਨਹੀਂ ਹਾਂ ਸਗੋਂ ਅਸੀਂ ਦੇਸੀ ਘੱਟ ਗਿਣਤੀ ਲੋਕ ਨਹੀਂ ਹਾਂ। ਅਸੀਂ ਮੂਲਵਾਸੀ ਹਾਂ ਤੇ ਸਾਡੀ ਵੱਖਰੀ ਪਛਾਣ ਹੈ ਜੋ ਕਾਇਮ ਰਹਿਣੀ ਚਾਹੀਦੀ ਹੈ ਕਿਉਂਕਿ ਸਾਡੇ ਕੋਲ ਆਪਣੀ ਜਮੀਨ ਤੇ ਆਪਣੇ ਕਾਨੂੰਨ ਹਨ। ਸਾਡੀ ਆਪਣੀ ਭਾਸਾ ਤੇ ਪਛਾਣ ਹੈ ਤੇ ਆਪਣੀ ਸਰਕਾਰ ਹੈ।

Be the first to comment

Leave a Reply