ਬਾਈਪਾਸ ਦੇ ਨੇੜੇ ਬੇਹੋਸ਼ੀ ਦੀ ਹਾਲਤ ‘ਚ, ਮਿਲੀ ਔਰਤ

ਬਟਾਲਾ  – ਬਟਾਲਾ ਦੇ ਅਰਮਾਨ ਪੈਲੇਸ ਨੇੜੇ ਸਥਿਤ ਬਾਈਪਾਸ ਕੋਲੋਂ ਇਕ ਔਰਤ ਦੇ ਬੇਹੋਸ਼ੀ ਦੀ ਹਾਲਤ ‘ਚ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਵਲ ਲਾਈਨ ਦੀ ਐੱਸ. ਆਈ. ਅਨੀਤਾ ਕੁਮਾਰੀ ਨੇ ਦੱਸਿਆ ਕਿ ਅੱਜ ਸ਼ਾਮ ਸਮੇਂ ਸਾਨੂੰ ਕਿਸੇ ਨੇ ਸੂਚਨਾ ਦਿੱਤੀ ਸੀ ਕਿ ਇਕ ਅਣਪਛਾਤੀ ਔਰਤ ਅਰਮਾਨ ਪੈਲੇਸ ਦੇ ਨੇੜੇ ਬਾਈਪਾਸ ਨੂੰ ਜਾਂਦੇ ਰਸਤੇ ‘ਤੇ ਪਈ ਹੈ, ਜਿਸਦੇ ਬਾਅਦ ਮੈਂ ਤੁਰੰਤ ਹੌਲਦਾਰ ਕੁਲਵਿੰਦਰ ਕੌਰ, ਕਾਂਸਟੇਬਲ ਮਨਦੀਪ ਕੌਰ, ਹੌਲਦਾਰ ਬਲਬੀਰ ਚੰਦ ਸਮੇਤ ਮੌਕੇ ‘ਤੇ ਪਹੁੰਚੀ ਤਾਂ ਉਥੋਂ ਬੇਹੋਸ਼ੀ ਦੀ ਹਾਲਤ ਵਿਚ ਪਈ ਔਰਤ ਨੂੰ ਲਿਆ ਕੇ ਸਿਵਲ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ। ਐੱਸ. ਆਈ. ਅਨੀਤਾ ਕੁਮਾਰੀ ਨੇ ਦੱਸਿਆ ਕਿ ਔਰਤ ਨੇ ਫਿਲਹਾਲ ਆਪਣਾ ਨਾਂ ਸੁਨੀਤਾ ਪਤਨੀ ਇੰਦਰਪਾਲ ਦੱਸਿਆ ਹੈ। ਇਹ ਬੰਗਾਲੀ ਲੱਗਦੀ ਹੈ ਅਤੇ ਇਸ ਬਾਰੇ ਮੈਂ ਕੁਸ਼ਟ ਆਸ਼ਰਮ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਹੈ।

Be the first to comment

Leave a Reply