ਬਾਬੂ ਮਾਨ ਨਾਲ ਕੰਮ ਕਰਨਾ ਚਾਹੁੰਦੇ ਹਨ ਜਿੰਮੀ ਸ਼ੇਰਗਿੱਲ

ਜਲੰਧਰ- ਬਾਲੀਵੁੱਡ ਅਤੇ ਪਾਲੀਵੁੱਡ ਅਭਿਨੇਤਾ ਜਸਜੀਤ ਸਿੰਘ ਗਿੱਲ ਜਿਸ ਨੂੰ ਵਧੇਰੇ ਲੋਕ ਜਿੰਮੀ ਸ਼ੇਰਗਿੱਲ ਦੇ ਨਾਂ ਨਾਲ ਜਾਣਦੇ ਹਨ। ਉਹ ਪੰਜਾਬੀ ਸਿਨੇਮਾ ਦੀ ਅਜੋਕੀ ਸਥਿਤੀ ਤੋਂ ਕਾਫੀ ਖ਼ੁਸ਼ ਹਨ। ਜਿੰਮੀ ਨੇ ਜਦੋਂ ਆਪਣੀ ਪਹਿਲੀ ਪੰਜਾਬੀ ਫ਼ਿਲਮ ਕੀਤੀ ਸੀ ਤਾਂ ਉਦੋਂ ਲੋਕਾਂ ‘ਚ ਪੰਜਾਬੀ ਫ਼ਿਲਮਾਂ ਦੇਖਣ ਦਾ ਰੁਝਾਨ ਬਹੁਤ ਘੱਟ ਸੀ, ਜਿਸ ਮਗਰੋਂ ਉਸ ਨੇ ਪੰਜਾਬੀ ਸਿਨੇਮਾ ਲਈ ਹਰ ਸਾਲ ਇੱਕ ਪੰਜਾਬੀ ਫ਼ਿਲਮ ਕਰਨ ਦਾ ਐਲਾਨ ਕੀਤਾ। ਇਸ ਕਰਕੇ ਹੁਣ ਉਹ ਪੰਜਾਬੀ ਸਿਨੇਮਾ ਵਾਸਤੇ ਕੀਤੀ ਮਿਹਨਤ ਤੇ ਤਸੱਲੀ ਪ੍ਰਗਟ ਕਰਦਾ ਹੈ।
ਪੰਜਾਬ ਦੇ ਬਹੁਤੇ ਗਾਇਕਾਂ ਅਤੇ ਕਲਾਕਾਰ ਵਾਸਤੇ ਭਾਵੇਂ ਪੰਜਾਬੀ ਭਾਸ਼ਾ ਸਿਰਫ਼ ਕਮਾਈ ਦਾ ਸਾਧਨ ਹੀ ਹੈ ਪਰ ਜਿੰਮੀ ਸ਼ੇਰਗਿੱਲ ਪੰਜਾਬੀ ਭਾਸ਼ਾ ਦੀ ਮੌਜੂਦਾ ਸਥਿਤੀ ਸਬੰਧੀ ਫ਼ਿਕਰਮੰਦ ਪ੍ਰਤੀਤ ਹੁੰਦਾ ਹੈ। ਪੰਜਾਬੀ ਭਾਸ਼ਾ ਦੀ ਸੰਭਾਲ ਵਾਸਤੇ ਉਹ ਹਰ ਵਿਅਕਤੀ ਨੂੰ ਆਪਣੇ ਪੱਧਰ ‘ਤੇ ਹੰਭਲਾ ਮਾਰਨ ਦੀ ਸਲਾਹ ਦਿੰਦਾ ਹੈ। ਜਿੰਮੀ ਸ਼ੇਰਗਿੱਲ ਨੇ ਦੱਸਿਆ ਕਿ ਪੰਜਾਬੀ ਸਿਨੇਮਾ ਦੀ ਰਫ਼ਤਾਰ ਹੁਣ ਵਧੀਆ ਹੈ। ਜਦੋਂ ਮੈਂ ਪਹਿਲੀ ਪੰਜਾਬੀ ਫ਼ਿਲਮ ਕੀਤੀ ਸੀ। ਮੈਂ ਦੋ-ਤਿੰਨ ਮਹੀਨੇ ਦਾ ਸਮਾਂ ਫ਼ਿਲਮ ਦੇ ਪ੍ਰਚਾਰ ਲਈ ਕੱਢਦਾ ਸੀ। ਮੈਂ ਆਪਣੀ ਜੇਬ ‘ਚੋਂ ਪੈਸੇ ਖ਼ਰਚ ਕਰਕੇ ਫ਼ਿਲਮ ਦਾ ਪ੍ਰਮੋਸ਼ਨ ਕਰਦਾ ਸੀ।

Be the first to comment

Leave a Reply

Your email address will not be published.


*