ਬਾਰਸ਼ ਤੋਂ ਬਾਅਦ ਕੀਤੇ ਨਾ ਕੀਤੇ ਪਿਛਲੀ ਸਰਕਾਰ ਦੇ ਵਿਕਾਸ ਕਾਰਜਾਂ ਦੀ ਪੋਲ ਵੀ ਦਿੱਤੀ ਖੋਲ

ਪਟਿਆਲਾ — ਬੀਤੇ ਦਿਨੀਂ ਵਰ੍ਹੇ ਮੀਂਹ ਨੇ ਜਿੱਥੇ ਲੋਕਾਂ ਨੂੰ ਰਾਹਤ ਦਿੱਤੀ ਹੈ, ਉਥੇ ਹੀ ਪਹਿਲੀ ਬਾਰਸ਼ ਤੋਂ ਬਾਅਦ ਕੀਤੇ ਨਾ ਕੀਤੇ ਪਿਛਲੀ ਸਰਕਾਰ ਦੇ ਵਿਕਾਸ ਕਾਰਜਾਂ ਦੀ ਪੋਲ ਵੀ ਖੋਲ ਕੇ ਰੱਖ ਦਿੱਤੀ ਹੈ। ਵਿਕਾਸ ਦੇ ਆਧਾਰ ‘ਤੇ ਚੋਣਾਂ ਲੜਨ ਵਾਲੀ ਅਕਾਲੀ ਦਲ ਵਲੋਂ ਬਣਾਈਆਂ ਗਈਆਂ ਸੜਕਾਂ ਨੇ ਆਖਿਰਕਾਰ ਪਹਿਲੀ ਬਾਰਸ਼ ਤੋਂ ਬਾਅਦ ਹੀ ਦਮ ਤੋੜ ਦਿੱਤਾ, ਜਿਸ ਤੋਂ ਬਾਅਦ ਲੋਕਾਂ ‘ਚ ਅਕਾਲੀਆਂ ਦੇ ਖਿਲਾਫ ਰੋਸ ਤੇ ਨਵੀਂ ਸਰਕਾਰ ਤੋਂ ਉਮੀਦਾਂ ਹਨ। ਪਟਿਆਲਾ ਸ਼ਹਿਰ ਦੇ ਲੋਕਾਂ ਮੁਤਾਬਕ ਚੋਣਾਂ ਦੌਰਾਨ ਜਲਦਬਾਜ਼ੀ ‘ਚ ਸੜਕਾਂ ਤਾਂ ਬਣ ਗਈਆਂ ਪਰ ਹੁਣ ਇਥੇ ਟੋਏ ਪੈ ਚੁੱਕੇ ਹਨ, ਜਿਸ ਕਾਰਨ ਆਉਣ-ਜਾਣ ਵਾਲਿਆਂ ਨੂੰ ਕਾਫੀ ਦਿਕੱਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਇਸ ਸਬੰਧੀ ਸਖਤ ਤੋਂ ਸਖਤ ਨੋਟਿਸ ਲੈਣ ਦੀ ਅਪੀਲ ਕੀਤੀ ਤੇ ਇਸ ਮੌਕੇ ਉਨ੍ਹਾਂ ਉਮੀਦ ਜਤਾਈ ਕਿ ਕੈਪਟਨ ਸਰਕਾਰ ਪਟਿਆਲਾ ਦੇ ਹਾਲਾਤ ਜ਼ਰੂਰ ਬਦਲੇਗੀ।

Be the first to comment

Leave a Reply