ਬਾਰਸੀਲੋਨਾ ‘ਚ ਅੱਤਵਾਦੀ ਹਮਲਾ 13 ਲੋਕਾਂ ਦੀ ਮੌਤ, 50 ਜ਼ਖਮੀ

ਬਾਰਸੀਲੋਨਾ : ਸਪੇਨ ਦੇ ਬਾਰਸੀਲੋਨਾ ‘ਚ ਇਕ ਡਰਾਈਵਰ ਨੇ ਆਪਣੀ ਕਾਰ ਨੂੰ ਰਾਹਗੀਰਾਂ ‘ਤੇ ਚਾੜ੍ਹ ਦਿੱਤਾ, ਜਿਸ ਨਾਲ 13 ਲੋਕਾਂ ਦੀ ਮੌਤ ਹੋ ਗਈ ਤੇ 50 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਥਾਨਕ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ।

ਪੁਲਸ ਮੁਤਾਬਕ ਸ਼ੁਰੂਆਤੀ ਨਜ਼ਰੀਏ ਤੋਂ ਇਹ ਅੱਤਵਾਦੀ ਹਮਲਾ ਲੱਗ ਰਿਹਾ ਹੈ ਪਰ ਇਸ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਕੀਤੀ ਜਾ ਸਕਦੀ।
ਕੈਟੋਲੋਨੀਆ ਇਲਾਕੇ ਦੀ ਪੁਲਸ ਨੇ ਇਕ ਬਿਆਨ ‘ਚ ਕਿਹਾ ਕਿ ਬਾਰਸੀਲੋਨਾ ਦੇ ਲਾਸ ਰਾਮਬਲਾਸ ਇਲਾਕੇ ‘ਚ ਇਕ ਵਿਅਕਤੀ ਨੇ ਕਾਰ ਲੋਕਾਂ ‘ਤੇ ਚਾੜ੍ਹ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਦੋ ਹਥਿਆਰਬੰਦ ਵਿਅਕਤੀ ਇਕ ਬਾਰ ‘ਚ ਦਾਖਲ ਹੋ ਗਏ ਹਨ ਤੇ ਉਨ੍ਹਾਂ ਨੇ ਖੁਦ ਨੂੰ ਅੰਦਰ ਬੰਦ ਕਰ ਲਿਆ।

ਜਾਣਕਾਰੀ ਮੁਤਾਬਕ ਪੁਲਸ ਨੇ ਘਟਨਾ ਵਾਲੇ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਹੈ ਤੇ ਇਲਾਕੇ ਦੇ ਸਾਰੇ ਬਾਰਾਂ ‘ਚ ਤਲਾਸ਼ੀ ਮੁਹਿੰਮ ਚਲਾਈ, ਜਿਸ ਦੌਰਾਨ ਪੁਲਸ ਨੇ ਇਸ ਸ਼ੱਕੀ ਨੂੰ ਵੀ ਗ੍ਰਿਫਤਾਰ ਕੀਤਾ ਹੈ। ਮੌਕੇ ‘ਤੇ ਪੁਲਸ ਤੇ ਐਂਬੁਲੈਂਸ ਦੀਆਂ ਗੱਡੀਆਂ ਵੀ ਮੌਜੂਦ ਹਨ।

Be the first to comment

Leave a Reply