ਬਾਰਾਂਦਰੀ ਅਸਤਬਲ ਮੁਹੱਲਾ ਵਾਸੀਆਂ ਵੱਲੋਂ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦਾ ਸਨਮਾਨ

ਪਟਿਆਲਾ : ਸਥਾਨਕ ਬਾਰਾਂਦਰੀ ਅਸਤਬਲ ਮੁਹੱਲਾ ਵਾਸੀਆਂ ਵੱਲੋਂ ਆਯੋਜਿਤ ਸਨਮਾਨ ਸਮਾਰੋਹ ਦੌਰਾਨ ਕਮਲ ਨਾਹਰ ਅਤੇ ਅਮਨ ਨਾਹਰ ਦੀ ਅਗਵਾਈ ਹੇਠ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ. ਯੋਗਿੰਦਰ ਸਿੰਘ ਯੋਗੀ ਅਤੇ ਡਿਪਟੀ ਮੇਅਰ ਵਿੰਤੀ
ਸੰਗਰ ਸੁਪਤਨੀ ਸੋਨੂੰ ਸੰਗਰ ਦਾ ਸਾਂਝੇ ਤੌਰ ‘ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਅਮਨ ਨਾਹਰ ਨੇ ਕਿਹਾ ਕਿ ਵਾਲਮੀਕਿ ਸਮਾਜ ਨਾਲ ਸੰਬੰਧਤ ਵਿੰਤੀ ਸੰਗਰ ਦਾ ਪਟਿਆਲਾ ਨਗਰ ਨਿਗਮ ਡਿਪਟੀ ਮੇਅਰ ਚੁਣੇ ਜਾਣ ਨਾਲ ਸਮੁੱਚਾ ਵਾਲਮੀਕਿ ਸਮਾਜ ਫਖ਼ਰ ਮਹਿਸੂਸ ਕਰ ਰਿਹਾ ਹੈ ਤੇ ਦਲਿਤ ਵਰਗ ਵਿੱਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਕਿਉਂਕਿ ਪਹਿਲੀ ਵਾਰ ਵਾਲਮੀਕਿ ਪਰਿਵਾਰ ਦੀ ਬਹੂ, ਬੇਟੀ ਨੂੰ ਡਿਪਟੀ ਮੇਅਰ ਵਜੋਂ ਮਾਨ ਸਨਮਾਨ ਪ੍ਰਾਪਤ ਹੋਇਆ ਹੈ। ਇਸ ਦੌਰਾਨ ਸੀਨੀਅਰ ਕਾਂਗਰਸੀ ਆਗੂ ਸੋਨੂੰ ਸੰਗਰ ਅਤੇ ਵਾਰਡ ਨੰ: 52 ਦੇ ਐਮ.ਸੀ.ਰਾਜੇਸ਼ ਮੰਡੌਰਾ ਨੇ ਸਮੂੰਹ ਦਲਿਤ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਗਰ ਨਿਗਮ ਸਫ਼ਾਈ ਕਰਮਚਾਰੀਆਂ ਅਤੇ ਦਲਿਤ ਵਰਗ ਦੇ ਸਮੁੱਚੇ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਹਰ ਸੰਭਵ ਉਪਰਾਲੇ ਪਹਿਲ ਦੇ ਆਧਾਰ ‘ਤੇ ਕੀਤੇ ਜਾਣਗੇ। ਇਸ ਮੌਕੇ ‘ਤੇ ਐਮ.ਸੀ. ਸੁਖਵਿੰਦਰ ਸੋਨੂੰ, ਐਮ.ਸੀ. ਸ਼ੰਮੀ ਡੈਂਟਰ, ਐਮ.ਸੀ. ਰਵਿੰਦਰ ਕੁਮਾਰ ਟੋਨੀ ਤੋਂ ਇਲਾਵਾ ਕਮਲ ਸਹੋਤਾ, ਵਿਜੇ ਚੌਹਾਨ, ਰਾਜੇਸ਼ ਲੱਲੀ, ਪਵਨ ਕੁਮਾਰ ਬਾਬਾ, ਪ੍ਰਿੰਸ ਕੁਮਾਰ, ਅਟਵਾਲ, ਰੋਹਿਤ ਕਾਂਗੜਾ, ਸੋਨੂੰ ਕਾਂਗੜਾ, ਅਜੈ ਕਾਂਗੜਾ, ਬਲਵੀਰ ਮੱਟੂ, ਰਵੀ ਕੁਮਾਰ, ਵਿਜੈ ਕੁਮਾਰ, ਸੰਨੀ ਕੁਮਾਰ, ਵਿਜੈ ਮੱਟੂ, ਗਗਨ ਨਾਹਰ ਅਤੇ ਹੋਰ ਅਸਤਬਲ ਮੁਹੱਲਾ ਵਾਸੀ ਹਾਜ਼ਰ ਸਨ।

Be the first to comment

Leave a Reply