ਬਾਰ੍ਹਵੀਂ ਅਤੇ ਦਸਵੀਂ ਦੇ ਨਤੀਜਿਆਂ ਚ ਕੁੜੀਆਂ ਨੇ ਮਾਰੀ ਬਾਜੀ

ਨਵੀਂ ਦਿੱਲੀ –  ਦਿ ਕੌਂਸਲ ਫਾਰ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (ਸੀਆਈਐਸਸੀਈ) ਨੇ ਅੱਜ ਬਾਰ੍ਹਵੀਂ ਅਤੇ ਦਸਵੀਂ ਦੇ ਨਤੀਜੇ ਐਲਾਨ ਦਿੱਤੇ, ਜਿਸ ਵਿੱਚ ਕੁੜੀਆਂ  ਨੇ ਮੁੜ ਬਾਜ਼ੀ ਮਾਰੀ। ਬਾਰ੍ਹਵੀਂ ਦੀ ਪਾਸ ਪ੍ਰਤੀਸ਼ਤ 96.47 ਫੀਸਦੀ ਜਦੋਂ ਕਿ ਦਸਵੀਂ ਦੀ 98.53 ਫੀਸਦੀ ਰਹੀ। ਕੋਲਕਾਤਾ ਦੀ ਅਨੰਨਿਆ ਮੈਤੇ ਬਾਰ੍ਹਵੀਂ ਵਿੱਚ 99.5 ਫੀਸਦੀ ਅੰਕਾਂ ਨਾਲ ਆਲ ਇੰਡੀਆ ਟਾਪਰ ਰਹੀ। ਪੁਣੇ ਦੀ ਮੁਸਕਾਨ ਅਬਦੁੱਲਾ ਪਠਾਣ ਅਤੇ ਬੰਗਲੁਰੂ ਦਾ ਅਸ਼ਵਿਨ ਰਾਓ ਸਾਂਝੇ ਤੌਰ 99.4 ਫੀਸਦੀ ਅੰਕਾਂ ਨਾਲ ਦਸਵੀਂ ਵਿੱਚ ਟਾਪਰ ਰਹੇ। ਬਾਰ੍ਹਵੀਂ ਵਿੱਚ ਕੁੜੀਆਂ ਦੀ ਪਾਸ ਪ੍ਰਤੀਸ਼ਤ 97.73 ਜਦੋਂ ਕਿ ਮੁੰਡਿਆਂ ਦੀ 95.39 ਫੀਸਦ ਰਹੀ। ਦੂਜੇ ਸਥਾਨ ’ਤੇ ਸਾਂਝੇ ਤੌਰ ’ਤੇ ਚਾਰ ਬੱਚੇ ਆਯੂਸ਼ੀ ਸ੍ਰੀਵਾਸਤਵਾ (ਲਖਨਊ), ਦਿਵੇਸ਼ ਲਖੋਟੀਆ (ਕੋਲਕਾਤਾ), ਰਿਸ਼ਿਕਾ ਧਾਰੀਵਾਲ (ਮੁੰਬਈ) ਅਤੇ ਕੀਰਥਾਣਾ ਸ੍ਰੀਕਾਂਤ (ਗੁੜਗਾਓਂ) ਰਹੇ ਜਿਨ੍ਹਾਂ ਨੇ 99.25 ਫੀਸਦੀ ਅੰਕ ਹਾਸਲ ਕੀਤੇ। ਦਸਵੀਂ ਵਿੱਚ ਕੁੜੀਆਂ ਦੀ ਪਾਸ ਫੀਸਦ 99.03 ਅਤੇ ਮੁੰਡਿਆਂ ਦੀ ਸਫਲਤਾ ਦਰ 98.13 ਰਹੀ। ਪੌਣੇ ਦੋ ਲੱਖ ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਸੀ।

Be the first to comment

Leave a Reply