ਬਾਲੀਵੁੱਡ ਅਭਿਨੇਤਰੀ ਸ਼ਰੁਤੀ ਹਾਸਨ ਸ਼ੋਸ਼ਲ ਮੀਡੀਆ ਉੱਤੇ ਖੂਬ ਵਾਹ-ਵਾਹ ਖੱਟ ਰਹੀ

ਚੰਡੀਗੜ੍ਹ: ਬਾਲੀਵੁੱਡ ਅਭਿਨੇਤਰੀ ਸ਼ਰੁਤੀ ਹਾਸਨ ਸ਼ੋਸ਼ਲ ਮੀਡੀਆ ਉੱਤੇ ਖੂਬ ਵਾਹ-ਵਾਹ ਖੱਟ ਰਹੀ ਹੈ।   ਇੰਸਟਾਗ੍ਰਾਮ ਉੱਤੇ ਪਾਈਆਂ ਉਸ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।  ਭਾਵੇਂ ਕਿ ਬਾਲੀਵੁੱਡ ਵਿੱਚ ਉਸ ਨੂੰ ਵਧੇਰੇ ਪ੍ਰਸਿੱਧੀ ਨਹੀਂ ਮਿਲੀ ਪਰ ਸੋਸ਼ਲ ਮੀਡੀਆਂ ਉੱਤੇ ਲੋਕ ਉਸ ਦੇ ਦੀਵਾਨੇ ਹਨ  ਉਸ ਦੀ ਹਰਮਨ ਪਿਆਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇੰਸਟਾਗ੍ਰਾਮ ‘ਤੇ ਉਸ ਦੇ 60 ਲੱਖ ਤੋਂ ਵੱਧ ਫਾਲੋਆਰਜ਼ ਹਨ।   ਖਾਸ ਗੱਲ ਇਹ ਹੈ ਕਿ ਉਸ ਨੇ ਮਸਾਂ 1000 ਪੋਸਟਾਂ ਵਿੱਚ ਇੰਨੇ ਫਾਲੋਅਰਜ਼ ਇੱਕਠੇ ਕਰ ਲਏ ਹਨ। ਬਾਲੀਵੁੱਡ ਵਿੱਚ ਵੱਡੀ ਸਫਲਤਾ ਦਾ ਉਸ ਨੂੰ ਅਜੇ ਤੱਕ ਇੰਤਜ਼ਾਰ ਹੈ। ਬਾਲੀਵੁੱਡ ਨਾਲੋਂ ਜ਼ਿਆਦਾ ਉਹ ਤਮਿਲ ਅਤੇ ਤੇਲਗੂ ਫਿਲਮਾਂ ਵਿੱਚ ਸਰਗਰਮ ਰਹਿਣ ਲੱਗੀ ਹੈ।

Be the first to comment

Leave a Reply