ਬਾਲੀਵੁੱਡ ਐਕਟਰ ਇਰਫਾਨ ਖਾਨ ਨੂੰ ਹੋਇਆ ਪੀਲੀਆ

ਮੁੰਬਈ — ਬਾਲੀਵੁੱਡ ਐਕਟਰ ਇਰਫਾਨ ਖਾਨ ਨੂੰ ਪੀਲੀਆ ਹੋ ਗਿਆ ਹੈ। ਇਸ ਮੁਸ਼ਕਿਲ ਕਾਰਨ ਉਨ੍ਹਾਂ ਦਾ ਕੰਮ ਵਿਚਕਾਰ ਹੀ ਰੁੱਕ ਗਿਆ ਹੈ। ਅਸਲ ‘ਚ ਇਰਫਾਨ ਨੂੰ ਆਪਣੀ ਆਉਣ ਵਾਲੀ ਫਿਲਮ ‘ਦਿ ਮਿਨਿਸਟਰੀ’ ਦੀ ਸ਼ੂਟਿੰਗ ਲਈ ਪੰਜਾਬ ਜਾਣਾ ਸੀ ਪਰ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਇਰਫਾਨ ਦੇ ਇਕ ਬੁਲਾਰੇ ਨੇ ਬਿਆਨ ‘ਚ ਕਿਹਾ, ”ਡਾਕਟਰਜ਼ ਨੇ ਇਰਫਾਨ ਖਾਨ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਇਰਫਾਨ ਦੀ ਟੀਮ ਉਨ੍ਹਾਂ ਦੇ ਪ੍ਰੋਗਰਾਮ ਨੂੰ ਫਿਰ ਤੋਂ ਨਿਰਧਾਰਿਤ ਕਰਨ ‘ਤੇ ਕੰਮ ਕਰ ਰਹੀ ਹੈ ਤਾਂ ਕਿ ਕਿਸੇ ਨੂੰ ਇਸ ਤੋਂ ਪਰੇਸ਼ਾਨੀ ਨਾ ਹੋਵੇ।” ਜ਼ਿਕਰਯੋਗ ਹੈ ਕਿ ਇਰਫਾਨ ਅਮੇਜਨ ਦੀ ਪ੍ਰਾਈਮ ਵੀਡੀਓ ਸੀਰੀਜ਼ ‘ਦਿ ਮਿਨਿਸਟਰੀ’ ‘ਚ ਨਜ਼ਰ ਆਉਣਗੇ ਤੇ ਫਿਰ ਉਹ ਵਿਸ਼ਾਲ ਭਰਦਵਾਜ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ। ਇਸ ਤੋਂ ਬਾਅਦ ਉਹ ‘ਹਿੰਦੀ ਮੀਡੀਅਮ 2’ ‘ਤੇ ਕੰਮ ਸ਼ੁਰੂ ਕਰਨਗੇ। ਜ਼ਿਕਰਯੋਗ ਹੈ ਕਿ ‘ਹਿੰਦੀ ਮੀਡੀਅਮ’ (2017) ਨੂੰ ਬੈਸਟ ਫਿਲਮ ਲਈ ਫਿਲਮਫੇਅਰ ਐਵਾਰਡ ਨਾਲ ਨਵਾਜ਼ਿਆ ਜਾ ਚੁੱਕਾ ਹੈ। ਇਸ ਦੇ ਨਾਲ ਹੀ ਇਰਫਾਨ ਨੂੰ ਬੈਸਟ ਐਕਟਰ ਦਾ ਐਵਾਰਡ ਵੀ ਮਿਲਿਆ ਸੀ।

Be the first to comment

Leave a Reply