ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਨੇ ਹਾਲੀਵੁੱਡ ਪ੍ਰਾਜੈਕਟਸ ‘ਤੇ ਹੀ ਫੋਕਸ ਕਰਨ ਦਾ ਮਨ ਬਣਾਇਆ

ਮੁੰਬਈ— ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਨੇ ਹਾਲੀਵੁੱਡ ਪ੍ਰਾਜੈਕਟਸ ‘ਤੇ ਹੀ ਫੋਕਸ ਕਰਨ ਦਾ ਮਨ ਬਣਾਇਆ ਹੈ। ਪ੍ਰਿਯੰਕਾ ਇਨ੍ਹੀਂ ਦਿਨੀਂ ਹਾਲੀਵੁੱਡ ‘ਚ ਰੁੱਝੀ ਹੋਈ ਹੈ। ਪ੍ਰਿਯੰਕਾ ਬਾਲੀਵੁੱਡ ‘ਚ ਵਾਪਸੀ ਦੇ ਮੂਡ ਵਿਚ ਨਹੀਂ ਹੈ ਅਤੇ ਇਸੇ ਕਾਰਨ ਉਹ ਹਾਲੀਵੁੱਡ ਦੇ ਪ੍ਰਾਜੈਕਟਸ ‘ਤੇ ਹੀ ਫੋਕਸ ਕਰ ਰਹੀ ਹੈ।
ਪ੍ਰਿਯੰਕਾ ਨੇ ਇਕ ਹੋਰ ਫਿਲਮ ਸਾਈਨ ਕਰ ਲਈ ਹੈ। ਇਹ ਇਕ ਵੱਡੇ ਪ੍ਰੋਡਕਸ਼ਨ ਦੀ ਫਿਲਮ ਹੈ, ਜਿਸ ਦਾ ਕੰਮ ਜਲਦ ਹੀ ਸ਼ੁਰੂ ਹੋਵੇਗਾ। ‘ਕਵਾਂਟਿਕੋ’ ਦੇ ਤੀਜੇ ਸੀਜ਼ਨ ਦੀ ਸ਼ੂਟਿੰਗ ਤੋਂ ਬਾਅਦ ਉਹ ਬਾਲੀਵੁੱਡ ‘ਚ ਵਾਪਸੀ ਦਾ ਮਨ ਬਣਾ ਚੁੱਕੀ ਸੀ। ਉਸ ਨੇ ਭਾਰਤ ਦੇ ਪਹਿਲੇ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਦੀ ਜੀਵਨੀ ‘ਤੇ ਬਣਨ ਵਾਲੀ ਫਿਲਮ ‘ਚ ਕੰਮ ਕਰਨ ਲਈ ਹਾਂ ਕਰ ਦਿੱਤੀ ਹੈ। ਫਿਲਮ ਦਾ ਨਾਂ ‘ਸਲਾਮੀ’ ਦੱਸਿਆ ਜਾਂਦਾ ਹੈ ਅਤੇ ਇਸ ‘ਚ ਆਮਿਰ ਖਾਨ ਲੀਡ ਰੋਲ ‘ਚ ਹੋਣਗੇ, ਹਾਲਾਂਕਿ ਆਮਿਰ ਖਾਨ ਅਜੇ ‘ਠਗਸ ਆਫ ਹਿੰਦੋਸਤਾਨ’ ਦੀ ਸ਼ੂਟਿੰਗ ‘ਚ ਰੁਝੇ ਹਨ ਅਤੇ ਇਸੇ ਕਾਰਨ ‘ਸਲਾਮੀ’ ‘ਚ ਅਜੇ ਕਾਫੀ ਸਮਾਂ ਲੱਗਣ ਵਾਲਾ ਹੈ।

Be the first to comment

Leave a Reply