ਬਾਲੀਵੁੱਡ ਦੀ ‘ਸਟਾਰ ਮਦਰ’ ਰੀਮਾ ਲਾਗੂ ਦਾ ਦਿਹਾਂਤ

ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਰੀ ਰੀਮਾ ਲਾਗੂ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ ਹੈ। ਮੁੰਬਈ ਦੇ ਕੋਕਿਲਾ ਬੇਨ ਹਸਪਤਾਲ ‘ਚ ਅੱਜ ਸਵੇਰੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਹ ਕਾਫੀ ਲੰਬੇ ਸਮੇਂ ਤੋਂ ਬਿਮਾਰ ਵੀ ਸਨ। ਰੀਮਾ ਲਾਗੂ ਨੇ ‘ਮੈਂਨੇ ਪਿਆਰ ਕਿਆ’, ‘ਹਮ ਸਾਥ ਸਾਥ ਹੈ’ ‘ਚ ਸਲਮਾਨ ਖਾਨ ਦੀ ਮਾਂ ਦੇ ਕਿਰਦਾਰ ‘ਚ ਸਾਰਿਆਂ ਦੀ ਚਹੇਤੀ ਬਣ ਗਈ ਸੀ। ਰੀਮਾ ਲਾਗੂ ਕਈ ਹਿੱਟ ਫਿਲਮਾਂ ‘ਚ ਵੱਡੇ ਸਿਤਾਰਿਆਂ ਦੀ ਮਾਂ ਦੇ ਕਿਰਦਾਰ ਕਰ ਚੁੱਕੀ ਸੀ। 59 ਸਾਲ ਦੀ ਉਮਰ ‘ਚ ਉਨ੍ਹਾਂ ਦਾ ਦਿਹਾਂਤ ਹੋਇਆ ਹੈ। ਬੀਤੀ ਰਾਤ ਦਿਲ ਦਾ ਦੌਰੇ ਕਾਰਨ ਉਨ੍ਹਾਂ ਦੀ ਮੌਤ ਹੋਈ। ਅੱਜ ਤੜਕੇ 3 ਵੱਜ ਕੇ 15 ਮਿੰਟ ‘ਤੇ ਉਨ੍ਹਾਂ ਨੇ ਆਖਿਰੀ ਸਾਹ ਲਏ। ਖਰਾਬ ਸਿਹਤ ਹੋਣ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਕੋਕਿਲਾ ਬੇਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਰੀਮਾ ਲਾਗੂ ਹਿੰਦੀ ਤੋਂ ਇਲਾਵਾ ਮਰਾਠੀ ਫਿਲਮਾਂ ‘ਚ ਵੀ ਕੰਮ ਕਰ ਚੁੱਕੀ ਸੀ। ਅੱਜ ਦੁਪਿਹਰ 2 ਵਜੇ ਓਸ਼ੀਵਾੜਾ ‘ਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਰੀਮਾ ਲਾਗੂ ਨੇ ‘ਮੈਂਨੇ ਪਿਆਰ ਕਿਆ’, ‘ਹਮ ਸਾਥ ਸਾਥ ਹੈ’, ‘ਆਸ਼ਿਕੀ’, ‘ਸਾਜਨ’, ‘ਵਾਸਤਵ’, ‘ਕੁਛ ਕੁਛ ਹੋਤਾ ਹੈ’ ਅਤੇ ‘ਹਮ ਸਾਥ ਸਾਥ ਹੈ’ ਵਰਗੀਆਂ ਕਈ ਫਿਲਮਾਂ ‘ਚ ਕੰਮ ਕੀਤਾ ਸੀ। ਉਨ੍ਹਾਂ ਨੇ ਕਈ ਟੀ. ਵੀ. ਸੀਰੀਅਲ ‘ਸ਼੍ਰੀਮਾਨ ਜੀ ਸ਼੍ਰੀਮਤੀ ਜੀ’, ‘ਤੂ ਤੂ ਮੈਂ ਮੈਂ’ ਨਾਲ ਸਾਰਿਆਂ ਦੀ ਪਸੰਦੀਦਾ ਸੱਸ ਬਣ ਗਈ ਸੀ। ਫਿਲਹਾਲ ਰੀਮਾ ਲਾਗੂ ਸਟਾਰ ਪਲੱਸ ਦੇ ਸੀਰੀਅਲ ‘ਨਾਮਕਰਣ’ ‘ਚ ਰੋਜ਼ਾਨਾ ਨਜ਼ਰ ਆ ਰਹੀ ਸੀ। ਰੀਮਾ ਲਾਗੂ ਨੂੰ ਬਾਲੀਵੁੱਡ ‘ਚ 90 ਦੇ ਦਹਾਕੇ ਤੋਂ ਸ਼ੁਰੂ ਹੋਏ ਨਵੇਂ ਜ਼ਮਾਨੇ ਦੀ ਮਾਂ ਦੇ ਰੂਪ ‘ਚ ਯਾਦ ਕੀਤਾ ਜਾਵੇਗਾ।

Be the first to comment

Leave a Reply