ਬਾਲੀਵੁੱਡ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤੀ’ ‘ਤੇ ਬੀ. ਜੇ. ਪੀ. ਨੇ ਮੁੜ ਹੱਲਾ ਬੋਲ ਦਿੱਤਾ

ਮੁੰਬਈ— ਬਾਲੀਵੁੱਡ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤੀ’ ‘ਤੇ ਬੀ. ਜੇ. ਪੀ. ਨੇ ਮੁੜ ਹੱਲਾ ਬੋਲ ਦਿੱਤਾ ਹੈ, ਜਿਸ ‘ਤੇ ਟਵਿੰਕਲ ਖੰਨਾ ਨੇ ਵੀ ਤੰਜ ਕੱਸਿਆ ਹੈ। ਇਸ ਫਿਲਮ ਦੀ ਰਿਲੀਜ਼ਿੰਗ ਡੇਟ ਨੂੰ ਅੱਗੇ ਵਧਾ ਦਿੱਤਾ ਗਿਆ ਹੈ। ਹਰਿਆਣਾ ਦੇ ਬੀ. ਜੇ. ਪੀ. ਮੀਡੀਆ ਚੀਫ ਨੇਤਾ ਸੂਰਜ ਪਾਲ ਅਮੂ ਨੇ ਰਣਵੀਰ ਸਿੰਘ ਦੀਆਂ ਲੱਤਾਂ ਤੋੜਨ ਦੀ ਧਮਕੀ ਦੇ ਦਿੱਤੀ ਹੈ। ਉਨ੍ਹਾਂ ਨੇ ਰਣਵੀਰ ਨੂੰ ਧਮਕਾਉਂਦੇ ਹੋਏ ਲਿਖਿਆ, ”ਜੇਕਰ ਉਸ ਨੇ ਆਪਣੇ ਸ਼ਬਦਾਂ ਨੂੰ ਵਾਪਸ ਨਾ ਲਿਆ ਤਾਂ ਉਸ ਦੀਆਂ ਲੱਤਾਂ ਤੋੜ ਕੇ ਉਸ ਦੇ ਹੱਥਾਂ ‘ਚ ਦੇ ਦਿਆਂਗਾ।ਉਨ੍ਹਾਂ ਨੇ ‘ਪਦਮਾਵਤੀ’ ਬਣਾਉਣ ਵਾਲੇ ਦਾ ਸਿਰ ਵੱਡਣ ਵਾਲੇ ਨੂੰ ਇਨਾਮ ਦੇਣ ਦੀ ਵੀ ਘੋਸ਼ਣਾ ਕਰ ਦਿੱਤੀ ਹੈ। ਉਨ੍ਹਾਂ ਨੇ ਅਜਿਹਾ ਕਰਨ ਵਾਲੇ 10 ਕਰੋੜ ਰੁਪਏ ਦਾ ਇਨਾਮ ਦੇਣ ਦੀ ਘੋਸ਼ਣਾ ਕੀਤੀ ਹੈ। ਅਮੂ ਦੀ ਘੋਸ਼ਣਾ ਕਰ ਕੇ ਚੁਟਕੀ ਲੈਂਦੇ ਹੋਏ ਅਕਸ਼ੈ ਕੁਮਾਰ ਦੀ ਪਤਨੀ ਤੇ ਬਾਲੀਵੁੱਡ ਅਦਾਕਾਰਾ ਟਵਿੰਕਲ ਖੰਨਾ ਨੇ ਟਵੀਟ ਕਰਦੇ ਹੋਏ ਲਿਖਿਆ, ”ਦੇਸ਼ ਇਹ ਜਾਣਨਾ ਚਾਹੁੰਦਾ ਹੈ ਕੀ ਇਹ ਜੋ 10 ਕਰੋੜ ਰੁਪਏ ਹੈ, ਉਹ ਜੀ. ਐੱਸ. ਟੀ ਫ੍ਰੀ ਹੈ।ਸੂਰਜ ਅਮੂ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਾਲ ਫਿਲਮ ਖਿਲਾਫ ਸਖਤ ਕਰਵਾਈ ਦੀ ਮੰਗ ਕੀਤੀ ਹੈ। ‘ਪਦਮਾਵਤੀ’ ‘ਤੇ ਚਾਰੇ ਪਾਸੇ ਕਾਲੇ ਬੱਦਲ ਛਾਏ ਹੋਏ ਹਨ। ਰਾਜਪੂਤਾਨਾ ਸਮਾਜ ਨੇ ਇਸ ਫਿਲਮ ‘ਚ ਇਤਿਹਾਸ ਨਾਲ ਛੇੜਛਾੜ ਦੇ ਦੋਸ਼ ਲਾਏ ਹਨ।

Be the first to comment

Leave a Reply