ਬਾਹਰ ਸੜਕ ਕਿਨਾਰੇ ਜੈੱਕ ਲਾ ਕੇ ਟਰੱਕ ਦਾ ਪੰਕਚਰ ਹੋਇਆ ਟਾਇਰ ਬਦਲਦਿਆਂ ਉਪਰ ਚੜ੍ਹਿਆ ਟਰੱਕ, ਮੌਤ

ਜਲੰਧਰ :-  ਸੋਮਵਾਰ ਦੀ ਅੱਧੀ ਰਾਤ ਪੇਂਟ ਲੈ ਕੇ ਪਠਾਨਕੋਟ ਤੋਂ ਲਖਨਊ ਜਾ ਰਹੇ ਇਕ ਟਰੱਕ ਦੇ ਚਾਲਕ ਦੀ ਕੈਂਟ ਰੇਲਵੇ ਸਟੇਸ਼ਨ ਨੇੜੇ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ, ਜਿਸ ਦੀ ਪਛਾਣ ਅਰਸ਼ਦੀਪ ਉਰਫ ਦੀਪੂ ਪੁੱਤਰ ਗੋਬਿੰਦ ਰਾਮ ਵਾਸੀ ਇਸਮੈਲਪੁਰ (ਪਠਾਨਕੋਟ) ਦੇ ਤੌਰ ‘ਤੇ ਹੋਈ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਕੈਂਟ ਦੇ ਏ. ਐੱਸ. ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ ਟਰੱਕ ਚਾਲਕ ਅਰਸ਼ਦੀਪ ਕੈਂਟ ਸਟੇਸ਼ਨ ਦੇ ਬਾਹਰ ਸੜਕ ਕਿਨਾਰੇ ਜੈੱਕ ਲਾ ਕੇ ਟਰੱਕ ਦਾ ਪੰਕਚਰ ਹੋਇਆ ਟਾਇਰ ਬਦਲ ਰਿਹਾ ਸੀ ਕਿ ਪਿੱਛਿਓਂ ਆ ਰਹੇ ਇਕ ਹੋਰ ਟਰੱਕ ਨੇ ਟਰੱਕ ਵਿਚ ਟੱਕਰ ਮਾਰ ਦਿੱਤੀ ਤੇ ਉਹ ਉਸੇ ਟਰੱਕ ਦੀ ਲਪੇਟ ਵਿਚ ਆ ਕੇ ਗੰਭੀਰ ਜ਼ਖ਼ਮੀ ਹੋ ਗਿਆ ਤੇ ਮੌਕੇ ‘ਤੇ ਹੀ ਉਸ ਨੇ ਦਮ ਤੋੜ ਦਿੱਤਾ। ਟੱਕਰ ਮਾਰਨ ਵਾਲਾ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੇ ਟਰੱਕ ਦੇ ਨੰਬਰ ਤੋਂ ਪਤਾ ਲੱਗਾ ਕਿ ਉਹ ਸੰਗਰੂਰ ਦਾ ਹੈ। ਪੁਲਸ ਨੇ ਉਸ ਦੇ ਖਿਲਾਫ ਥਾਣਾ ਕੈਂਟ ਵਿਚ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਟਰੱਕ ਚਾਲਕ ਦਾ ਪੋਸਟਮਾਰਟਮ ਕਰਵਾ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ।

Be the first to comment

Leave a Reply