ਬਾਹਰ ਹੋ ਜਾਣ ਤੋਂ ਬਾਅਦ ਹੁਣ ਆਸਟ੍ਰੇਲੀਆ ਦੇ 200 ਤੋਂ ਵੱਧ ਖਿਡਾਰੀਆਂ ‘ਤੇ ਬੇਰੁਜ਼ਗਾਰੀ ਦਾ ਖਤਰਾ

ਮੈਲਬਰਨ: ਆਸਟ੍ਰੇਲੀਆ ਵਿੱਚ ਮੈਦਾਨ ਦੇ ਅੰਦਰ ਤੇ ਬਾਹਰ ਦੇ ਹਾਲਾਤ ਕੁਝ ਠੀਕ ਨਹੀਂ ਚੱਲ ਰਹੇ। ਚੈਂਪੀਅਨਸ ਟਰਾਫੀ ‘ਚ ਸ਼ੁਰੂਆਤੀ ਦੌਰ ਵਿੱਚ ਬਾਹਰ ਹੋ ਜਾਣ ਤੋਂ ਬਾਅਦ ਹੁਣ ਆਸਟ੍ਰੇਲੀਆ ਦੇ 200 ਤੋਂ ਵੱਧ ਖਿਡਾਰੀਆਂ ‘ਤੇ ਬੇਰੁਜ਼ਗਾਰੀ ਦਾ ਖਤਰਾ ਮੰਡਰਾ ਰਿਹਾ ਹੈ। ਆਸਟ੍ਰੇਲਿਆਈ ਕ੍ਰਿਕਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗ੍ਰੈਗ ਡਾਇਰ ਮੁਤਾਬਕ 1 ਜੁਲਾਈ ਤੋਂ 200 ਤੋਂ ਵੱਧ ਸੀਨੀਅਰ ਕ੍ਰਿਕਟਰ ਬੇਰੁਜ਼ਗਾਰ ਹੋ ਜਾਣਗੇ।

ਕ੍ਰਿਕਟ ਆਸਟ੍ਰੇਲੀਆ ਤੇ ਦੇਸ਼ ਦੇ ਬਾਕੀ ਖਿਡਾਰੀਆਂ ਵਿਚਕਾਰ ਮੌਜੂਦਾ ਕਰਾਰ 30 ਜੂਨ ਨੂੰ ਖਤਮ ਹੋ ਰਿਹਾ ਹੈ। ਹੁਣ ਤੱਕ ਨਵਾਂ ਸਮਝੌਤਾ ਨਹੀਂ ਕੀਤਾ ਜਾ ਸੱਕਿਆ ਹੈ। ਡਾਇਰ ਨੇ ਕਿਹਾ ਕਿ ਅਸੀਂ ਜੋ ਕਰ ਸਕਦੇ ਹਾਂ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਉਹ ਬੇਰੁਜ਼ਗਾਰ ਹਨ। ਮਾਰਚ ਵਿੱਚ ਕ੍ਰਿਕਟ ਆਸਟ੍ਰੇਲੀਆ ਨੇ ਮਹਿਲਾ ਤੇ ਮਰਦ ਖਿਡਾਰੀਆਂ ਦੀ ਤਨਖਾਹ ਵਧਾਉਣ ਦਾ ਮਤਾ ਪੇਸ਼ ਕੀਤਾ ਸੀ। ਉਸ ਵਿੱਚ ਇਹ ਸ਼ਰਤ ਵੀ ਸੀ ਕਿ ਖਿਡਾਰੀਆਂ ਨੂੰ ਸੰਸਥਾ ਦੀ ਆਮਦਨ ਦਾ ਇੱਕ ਤੈਅ ਹਿੱਸਾ ਮਿਲਣਾ ਬੰਦ ਹੋ ਜਾਵੇਗਾ।

ਆਸਟ੍ਰੇਲੀਆਈ ਕ੍ਰਿਕਟਰਜ਼ ਐਸੋ. ਨੇ ਇਸ ਪ੍ਰਸਤਾਵ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਤਨਖਾਹ ਦਾ ਇੱਕ ਸੋਧ ਪ੍ਰਸਤਾਵ ਪੇਸ਼ ਕੀਤਾ ਸੀ। ਇਸ ਨੂੰ ਐਸੋ. ਨੇ ਮੁੜ ਨਾਮਨਜ਼ੂਰ ਕਰ ਦਿੱਤਾ। ਆਸਟ੍ਰੇਲੀਆ ਦੀ ਪੁਰਸ਼ ਕ੍ਰਿਕਟ ਟੀਮ ਅਗਸਤ ਵਿੱਚ ਬੰਗਲਾਦੇਸ਼ ਵਿੱਚ ਦੋ ਟੈਸਟ ਮੈਚ ਖੇਡੇਗੀ। ਉਸ ਤੋਂ ਬਾਅਦ ਨਵੰਬਰ ਵਿੱਚ ਇੰਗਲੈਂਡ ਖਿਲਾਫ ਏਸ਼ੇਜ ਟੈਸਟ ਸੀਰੀਜ਼ ਦੀ ਮੇਜ਼ਬਾਨੀ ਕਰੇਗੀ। ਔਰਤਾਂ ਦੀ ਟੀਮ ਹਾਲੇ ਇੰਗਲੈਂਡ ਵਿੱਚ ਮਹਿਲਾ ਵਿਸ਼ਵ ਕੱਪ ਖੇਡ ਰਹੀ ਹੈ।

Be the first to comment

Leave a Reply